ਕੋਵਿਸ਼ੀਲਡ ਵੈਕਸੀਨ ਦੀ ਸਿੰਗਲ ਡੋਜ਼ ਬਣਾਉਣ ਦੀ ਸੀ ਤਿਆਰੀ, ਜਾਣੋ ਕਿਵੇਂ ਬਦਲੀ ਯੋਜਨਾ

Thursday, Jun 10, 2021 - 11:10 AM (IST)

ਕੋਵਿਸ਼ੀਲਡ ਵੈਕਸੀਨ ਦੀ ਸਿੰਗਲ ਡੋਜ਼ ਬਣਾਉਣ ਦੀ ਸੀ ਤਿਆਰੀ, ਜਾਣੋ ਕਿਵੇਂ ਬਦਲੀ ਯੋਜਨਾ

ਨੈਸ਼ਨਲ ਡੈਸਕ : ਕੁਝ ਦਿਨ ਪਹਿਲਾਂ ਭਾਰਤ ਵਿਚ ਕੋਵਿਸ਼ੀਲਡ ਦੀ ਇਕ ਡੋਜ਼ ਦਿੱਤੇ ਜਾਣ ਦੀ ਚਰਚਾ ਤੋਂ ਬਾਅਦ ਟਵਿਟਰ ’ਤੇ ਹੰਗਾਮਾ ਖੜ੍ਹਾ ਹੋ ਗਿਆ ਸੀ। ਨਤੀਜੇ ਵਜੋਂ ਭਾਰਤ ਦੇ ਨੀਤੀ ਆਯੋਗ ਨੂੰ ਅੱਗੇ ਆ ਕੇ ਖੁਦ ਸਪਸ਼ਟੀਕਰਨ ਦੇਣਾ ਪਿਆ ਕਿ ਕੋਵਿਸ਼ੀਲਡ ਦੇ ਵੈਕਸੀਨੇਸ਼ਨ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਲੋਕਾਂ ਨੂੰ ਇਸ ਦੇ 2 ਡੋਜ਼ ਹੀ ਦਿੱਤੇ ਜਾਣਗੇ। ਇਸ ਗੱਲ ’ਤੇ ਮਨ ਵਿਚ ਸਵਾਲ ਉੱਠਣਾ ਤਾਂ ਸੁਭਾਵਕ ਹੀ ਹੈ ਕਿ ਕੀ ਕੋਵਿਡ ਤੋਂ ਬਚਣ ਲਈ ਕੋਵਿਸ਼ੀਲਡ ਦਾ ਇਕ ਡੋਜ਼ ਹੀ ਕਾਫੀ ਨਹੀਂ? ਅਸਲ ’ਚ ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਆਕਸਫੋਰਡ ਵੈਕਸੀਨ ਗਰੁੱਪ ਦੇ ਡਾਇਰੈਕਟਰ ਅਤੇ ਦੁਨੀਆ ਭਰ ਵਿਚ ‘ਆਕਸਫੋਰਡ’ ਕੋਵਿਡ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਦੀ ਦੇਖ-ਰੇਖ ਕਰਨ ਵਾਲੀ ਟੀਮ ਦੇ ਮੁਖੀ ਪ੍ਰੋਫੈਸਰ ਐਂਡ੍ਰਿਊ ਜੇ. ਪੋਲਾਰਡ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਕੋਵਿਸ਼ੀਲਡ ਸਿੰਗਲ ਡੋਜ਼ ਦੇਣ ਲਈ ਹੀ ਤਿਆਰ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਕੋਵਿਸ਼ੀਲਡ ਅਤੇ ਕੋਵੈਕਸੀਨ ਦੀਆਂ 44 ਕਰੋੜ ਖ਼ੁਰਾਕਾਂ ਦਾ ਦਿੱਤਾ ਆਰਡਰ

2 ਡੋਜ਼ ਹਨ ਕੋਰੋਨਾ ਵਾਇਰਸ ਨਾਲ ਲੜਨ ’ਚ ਸਮਰੱਥ

ਬੀਤੇ ਸਾਲ ਇੰਗਲੈਂਡ ਦੀ ਵੈਕਸੀਨ ਟਾਸਕ ਫੋਰਸ ਦੇ ਚੀਫ ਕੈਟ ਬਿੰਗਮ ਨੇ ਕਿਹਾ ਸੀ ਕਿ ਮਹਾਮਾਰੀ ਦਾ ਸਾਹਮਣਾ ਕਰਨ ਲਈ ਇਕ ਡੋਜ਼ ਹੀ ਸਮਰੱਥ ਹੋ ਸਕਦਾ ਹੈ। ਜਾਨਸਨ ਐਂਡ ਜਾਨਸਨ ਦਾ ਅਮਰੀਕਾ ਵਿਚ ਲੋਕਾਂ ਨੂੰ ਸਿੰਗਲ ਡੋਜ਼ ਹੀ ਜਾ ਰਿਹਾ ਹੈ। ਪ੍ਰਮੁੱਖ ਵਿਗਿਆਨ ਅਧਿਕਾਰੀ ਡਾ. ਪਾਲ ਸਟਾਫਾਲਸ ਨੇ ਇਸ ਇਕ ਡੋਜ਼ ਨੂੰ ਹੀ ਸੁਰੱਖਿਆ ਦੇ ਲਿਹਾਜ਼ ਨਾਲ ਬਿਹਤਰ ਦੱਸਿਆ ਹੈ। ਪ੍ਰੋਫੈਸਰ ਐਂਡ੍ਰਿਊ ਜੇ. ਪੋਲਾਰਡ ਦੀ ਮੰਨੀਏ ਤਾਂ ਆਕਸਫੋਰਡ ਵੈਕਸੀਨ ਗਰੁੱਪ ਵਲੋਂ ਤਿਆਰ ਕੋਵਿਸ਼ੀਲਡ ਦੇ ਸਿੰਗਲ ਡੋਜ਼ ਲੈਣ ਤੋਂ ਬਾਅਦ ਕੋਰੋਨਾ ਇਨਫੈਕਸ਼ਨ ਹੋ ਵੀ ਜਾਵੇ ਤਾਂ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਨਹੀਂ ਪੈਂਦੀ। ਹਾਲਾਂਕਿ ਇਸ ਦੇ 2 ਡੋਜ਼ ਮਨੁੱਖੀ ਸਰੀਰ ਵਿਚ ਮਜ਼ਬੂਤ ਇਮਿਊਨ ਸਿਸਟਮ ਦਾ ਨਿਰਮਾਣ ਕਰਦੇ ਹਨ। ਉਹ ਦੱਸਦੇ ਹਨ ਕਿ ਟ੍ਰਾਇਲ ਦੌਰਾਨ ਲੰਮੇ ਲਾਕਡਾਊਨ ਕਾਰਨ ਸਾਨੂੰ ਜ਼ਿਆਦਾ ਚੰਗੇ ਢੰਗ ਨਾਲ ਅੰਕੜਿਆਂ ਦਾ ਅਧਿਐਨ ਕਰਨ ਦਾ ਸਮਾਂ ਮਿਲ ਗਿਆ ਸੀ। ਅਧਿਐਨ ’ਚ ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੇ 2 ਡੋਜ਼ ਲਾਏ ਗਏ ਸਨ, ਉਨ੍ਹਾਂ ਵਿਚ ਇਕ ਡੋਜ਼ ਵਾਲੇ ਲੋਕਾਂ ਨਾਲੋਂ ਜ਼ਿਆਦਾ ਮਜ਼ਬੂਤ ਬੀਮਾਰੀ-ਰੋਕੂ ਪ੍ਰਣਾਲੀ ਵਿਕਸਿਤ ਹੋਈ ਸੀ ਅਤੇ ਉਹ ਕੋਰੋਨਾ ਇਨਫੈਕਸ਼ਨ ਨਾਲ ਲੜਨ ਲਈ ਜ਼ਿਆਦਾ ਸਮਰੱਥ ਸਨ।

ਇਹ ਵੀ ਪੜ੍ਹੋ: ਇੰਸਟਾਗ੍ਰਾਮ ਖ਼ਿਲਾਫ਼ ਸ਼ਿਕਾਇਤ, ਸਟਿਕਰ ’ਚ ਭਗਵਾਨ ਸ਼ਿਵ ਦੇ ਹੱਥ ’ਚ ਵਿਖਾਇਆ ‘ਸ਼ਰਾਬ ਦਾ ਗਿਲਾਸ’

ਡੈਲਟਾ ਵੇਰੀਐਂਟ ’ਤੇ 33 ਫੀਸਦੀ ਅਸਰਦਾਰ ਹੈ ਕੋਵਿਸ਼ੀਲਡ

ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਸਾਲ ਕਿਹਾ ਸੀ ਕਿ 50 ਫੀਸਦੀ ਐਫੀਕੇਸੀ ਰੇਟ ਵਾਲੀ ਵੈਕਸੀਨ ਨੂੰ ਚੰਗਾ ਮੰਨਿਆ ਜਾਣਾ ਚਾਹੀਦਾ ਹੈ। ਯੂ. ਕੇ. ਦੇ ਹੁਣੇ ਜਿਹੇ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਵਿਚ ਮਿਲਣ ਵਾਲੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ (ਬੀ.1.617. 2) ਖਿਲਾਫ ਕੋਵਿਸ਼ੀਲਡ ਦਾ ਇਕ ਡੋਜ਼ 33 ਫੀਸਦੀ ਹੀ ਅਸਰਦਾਰ ਹੈ। ਪੋਲਾਰਡ ਦਾ ਕਹਿਣਾ ਹੈ ਕਿ ਜੇ ਐਫੀਕੇਸੀ ਰੇਟ ਘੱਟ ਵੀ ਹੋਵੇ ਤਾਂ ਵੀ ਵੈਕਸੀਨ ਲੈਣ ਵਾਲੇ ਲੋਕਾਂ ਨੂੰ ਇਨਫੈਕਸ਼ਨ ਤੋਂ ਬਾਅਦ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਨਹੀਂ ਪੈਂਦੀ। ਉਹ ਕਹਿੰਦੇ ਹਨ ਕਿ ਜੇ ਇਕ ਸ਼ਾਟ ਲੈਣ ਵਾਲੇ ਲੋਕਾਂ ਦੇ ਇਨਫੈਕਸ਼ਨ ਤੋਂ ਬਾਅਦ ਹਸਪਤਾਲ ’ਚ ਜਾਣ ਦੀ ਨੌਬਤ ਵਧ ਜਾਂਦੀ ਹੈ ਤਾਂ ਫਿਰ ਇਹ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਸਰਟੀਫ਼ਿਕੇਟ ’ਚ ਹੋਈਆਂ ਗਲਤੀਆਂ ਹੁਣ ਕਰ ਸਕੋਗੇ ਠੀਕ, ਸਰਕਾਰ ਨੇ ਮੁਸ਼ਕਲ ਦਾ ਕੱਢਿਆ ਹੱਲ

ਕਿੰਨੀਆਂ ਅਸਰਦਾਰ ਹਨ ਭਾਰਤ ’ਚ ਬਣੀਆਂ ਕੋਵਿਸ਼ੀਲਡ ਤੇ ਕੋਵੈਕਸੀਨ

ਭਾਰਤ ਬਾਇਓਟੈੱਕ ਤੇ ਆਈ. ਸੀ. ਐੱਮ. ਆਰ. ਨੇ ਕੋਵੈਕਸੀਨ ਦੇ ਤੀਜੇ ਫੇਜ਼ ਦੀ ਅੰਤਰਿਮ ਕਲੀਨਿਕਲ ਰਿਪੋਰਟ ਵਿਚ ਕਿਹਾ ਸੀ ਕਿ ਕੋਵੈਕਸੀਨ ਕਲੀਨਿਕਲੀ 78 ਫੀਸਦੀ ਅਸਰਦਾਰ ਹੈ। ਖਾਸ ਗੱਲ ਇਹ ਹੈ ਕਿ ਇਹ ਵੈਕਸੀਨ ਗੰਭੀਰ ਲੱਛਣਾਂ ਨੂੰ ਰੋਕਣ ’ਚ ਅਤੇ ਮੌਤ ਨੂੰ ਟਾਲਣ ’ਚ 100 ਫੀਸਦੀ ਅਸਰਦਾਰ ਹੈ। ਕੰਪਨੀ ਨੇ ਆਪਣੇ ਵਿਸ਼ਲੇਸ਼ਣ ’ਚ ਕੋਰੋਨਾ ਦੇ 87 ਲੱਛਣਾਂ ’ਤੇ ਖੋਜ ਕੀਤੀ ਸੀ। ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ 3 ਜਨਵਰੀ ਨੂੰ ਮਨਜ਼ੂਰੀ ਮਿਲੀ ਸੀ। ਕੋਵਿਸ਼ੀਲਡ ਦੇ ਟ੍ਰਾਇਲ ਪਿਛਲੇ ਸਾਲ ਨਵੰਬਰ ਵਿਚ ਖਤਮ ਹੋਏ ਸਨ। ਕੋਵਿਸ਼ੀਲਡ ਦਾ ਐਫੀਕੇਸੀ ਰੇਟ ਲਗਭਗ 70 ਫੀਸਦੀ ਹੀ ਹੈ ਅਤੇ ਦੂਜੇ ਡੋਜ਼ ਤੋਂ ਬਾਅਦ ਇਹ 90 ਫੀਸਦੀ ਤਕ ਜਾ ਸਕਦਾ ਹੈ। ਇਹ ਵੈਕਸੀਨ ਨਾ ਸਿਰਫ ਗੰਭੀਰ ਲੱਛਣਾਂ ਤੋਂ ਬਚਾਉਂਦੀ ਹੈ, ਸਗੋਂ ਰਿਕਵਰੀ ਸਮੇਂ ਨੂੰ ਵੀ ਘਟਾਉਂਦੀ ਹੈ। ਸਪੂਤਨਿਕ-ਵੀ ਨੇ ਤੀਜੇ ਫੇਜ਼ ਦੇ ਟ੍ਰਾਇਲ ’ਚ ਮਜ਼ਬੂਤ ਬੀਮਾਰੀ-ਰੋਕੂ ਸਮਰੱਥਾ ਦਿਖਾਈ ਹੈ। ਮੋਡਰਨਾ ਤੇ ਫਾਇਜ਼ਰ ਦੀਆਂ ਵੈਕਸੀਨਜ਼ ਹੀ 90 ਫੀਸਦੀ ਜ਼ਿਆਦਾ ਅਸਰਦਾਰ ਸਾਬਤ ਹੋਈਆਂ ਹਨ।

ਇਹ ਵੀ ਪੜ੍ਹੋ: ਪ੍ਰਾਈਵੇਟ ਹਸਪਤਾਲਾਂ ਲਈ ਤੈਅ ਹੋਈ ਵੈਕਸੀਨ ਦੀ ਕੀਮਤ, ਸਪੂਤਨਿਕ-ਵੀ ਤੋਂ ਮਹਿੰਗੀ ਹੈ ਦੇਸੀ ਕੋਵੈਕਸੀਨ

ਇਕ ਡੋਜ਼ ਵੀ ਦਿੰਦਾ ਹੈ ਉੱਚ-ਪੱਧਰੀ ਸੁਰੱਖਿਆ

ਪੋਲਾਰਡ ਦਾ ਕਹਿਣਾ ਹੈ ਕਿ ਕਲੀਨਿਕਲ ਟ੍ਰਾਇਲ ਵਿਚ ਇਹ ਵੀ ਪਤਾ ਲੱਗਾ ਹੈ ਕਿ ਕੋਵਿਸ਼ੀਲਡ ਦਾ ਇਕੋ ਡੋਜ਼ ਵੀ ਕਾਫੀ ਫਾਇਦੇਮੰਦ ਹੈ। ਜਨਵਰੀ ਵਿਚ ਹੋਏ ਵੈਕਸੀਨੇਸ਼ਨ ਦੇ ਡਾਟਾ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਇਕ ਡੋਜ਼ ਵੀ ਉੱਚ-ਪੱਧਰੀ ਸੁਰੱਖਿਆ ਦਿੰਦਾ ਹੈ। ਜਿਨ੍ਹਾਂ ਲੋਕਾਂ ਨੇ ਇਕ ਡੋਜ਼ ਲਿਆ ਹੈ, ਉਨ੍ਹਾਂ ਨੂੰ ਇਨਫੈਕਸ਼ਨ ਹੋਣ ’ਤੇ ਵੀ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਨਹੀਂ ਪਈ। ਉਹ ਘਰ ਵਿਚ ਹੀ ਕੁਝ ਦਿਨਾਂ ਦੇ ਇਲਾਜ ਤੇ ਆਈਸੋਲੇਸ਼ਨ ਤੋਂ ਬਾਅਦ ਠੀਕ ਹੋ ਗਏ। ਦੂਜਾ, ਕੋਵਿਸ਼ੀਲਡ ਦਾ ਇਕੋ ਡੋਜ਼ ਦਿੱਤੇ ਜਾਣ ’ਤੇ ਇਸ ਲਈ ਵੀ ਵਿਚਾਰ ਕੀਤਾ ਜਾ ਰਿਹਾ ਸੀ ਕਿ ਵਾਇਰਲ ਵੈਕਟਰ ਵੈਕਸੀਨ ਹੋਣ ਦੇ ਬਾਵਜੂਦ ਇਹ ਲੋੜੀਂਦੀ ਮਾਤਰਾ ’ਚ ਐਂਟੀ-ਬਾਡੀ ਤਿਆਰ ਕਰ ਰਹੀ ਸੀ ਅਤੇ ਇਸ ਨਾਲ ਜ਼ਿਆਦਾ ਮਜ਼ਬੂਤ ਬੀਮਾਰੀ-ਰੋਕੂ ਪ੍ਰਣਾਲੀ ਤਿਆਰ ਹੋ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ. ਐਂਡ ਜੇ. ਤੇ ਸਪੂਤਨਿਕ ਲਾਈਟ ਵਰਗੀਆਂ ਵਨ ਸ਼ਾਟ ਵੈਕਸੀਨਜ਼ ਵੀ ਕੋਵਿਸ਼ੀਲਡ ਵਰਗੀਆਂ ਹੀ ਹਨ। ਪੋਲਾਰਡ ਦਾ ਕਹਿਣਾ ਹੈ ਕਿ ਐੱਮ. ਆਰ. ਐੱਨ. ਏ. ਪਲੇਟਫਾਰਮ ਤੋਂ ਤਿਆਰ ਹੋਈ ਵੈਕਸੀਨ ਯੂ. ਕੇ. ਵਿਚ 3 ਮਹੀਨਿਆਂ ਦੇ ਵਕਫੇ ’ਚ ਲਾਈ ਗਈ, ਜੋ ਕੋਰੋਨਾ ਪ੍ਰਭਾਵਿਤਾਂ ਨੂੰ ਹਸਪਤਾਲ ਜਾਣ ਤੋਂ ਰੋਕਣ ਵਿਚ ਕਾਮਯਾਬ ਰਹੀ।

ਇਹ ਵੀ ਪੜ੍ਹੋ: ਕਸ਼ਮੀਰ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਉੱਪਰ 100 ਫ਼ੀਸਦੀ ਲੋਕਾਂ ਨੂੰ ਲੱਗੀ ਵੈਕਸੀਨ

ਭਾਰਤ ’ਚ ਵਰਤੋਂ ’ਚ ਲਿਆਂਦੀਆਂ ਜਾ ਰਹੀਆਂ ਹਨ 3 ਵੈਕਸੀਨ

ਭਾਰਤ ’ਚ ਹੁਣ ਤਕ 3 ਵੈਕਸੀਨ ਮੁਹੱਈਆ ਹਨ। ਪਹਿਲੀ ਆਕਸਫੋਰਡ ਐਸਟ੍ਰਾਜੇਨੇਕਾ ਦੀ ਕੋਵਿਸ਼ੀਲਡ ਹੈ, ਜਿਸ ਦਾ ਉਤਪਾਦਨ ਪੁਣੇ ’ਚ ਸਥਿਤ ਸੀਰਮ ਇੰਸਟੀਚਿਊਟ ਕਰ ਰਿਹਾ ਹੈ। ਦੂਜੀ ਕੋਵੈਕਸੀਨ ਹੈ, ਜੋ ਪੂਰੀ ਤਰ੍ਹਾਂ ਦੇਸ਼ ਵਿਚ ਹੀ ਵਿਕਸਿਤ ਕੀਤੀ ਗਈ ਹੈ। ਇਸ ਵੈਕਸੀਨ ਨੂੰ ਅਜੇ ਤਕ ਵਿਸ਼ਵ ਸਿਹਤ ਸੰਗਠਨ ਵਲੋਂ ਮਨਜ਼ੂਰੀ ਨਹੀਂ ਮਿਲੀ। ਇਸ ਨੂੰ ਭਾਰਤ ਬਾਇਓਟੈੱਕ ਨੇ ਤਿਆਰ ਕੀਤਾ ਹੈ। ਤੀਜੀ ਵੈਕਸੀਨ ਹੈ ਰੂਸ ਦੀ ਸਪੂਤਨਿਕ-ਵੀ., ਜਿਸ ਦੀ ਭਾਰਤ ’ਚ ਡਾ. ਰੈੱਡੀਜ਼ ਮਾਰਕੀਟਿੰਗ ਕਰ ਰਹੀ ਹੈ।


author

Tanu

Content Editor

Related News