ਕੋਰੋਨਾ ਵੈਕਸੀਨ ਸਰਟੀਫ਼ਿਕੇਟ ’ਚ ਹੋਈਆਂ ਗਲਤੀਆਂ ਹੁਣ ਕਰ ਸਕੋਗੇ ਠੀਕ, ਸਰਕਾਰ ਨੇ ਮੁਸ਼ਕਲ ਦਾ ਕੱਢਿਆ ਹੱਲ

Wednesday, Jun 09, 2021 - 01:29 PM (IST)

ਕੋਰੋਨਾ ਵੈਕਸੀਨ ਸਰਟੀਫ਼ਿਕੇਟ ’ਚ ਹੋਈਆਂ ਗਲਤੀਆਂ ਹੁਣ ਕਰ ਸਕੋਗੇ ਠੀਕ, ਸਰਕਾਰ ਨੇ ਮੁਸ਼ਕਲ ਦਾ ਕੱਢਿਆ ਹੱਲ

ਨਵੀਂ ਦਿੱਲੀ— ਜੇਕਰ ਤੁਸੀਂ ਕੋਰੋਨਾ ਵੈਕਸੀਨ ਲਗਵਾਉਣ ਲਈ ਰਜਿਸਟ੍ਰੇਸ਼ਨ ਦੌਰਾਨ ਆਪਣਾ ਨਾਂ, ਜਨਮ ਤਾਰੀਖ਼ ਜਾਂ ਕੋਈ ਜਾਣਕਾਰੀ ਗਲਤ ਲਿਖ ਦਿੱਤੀ ਹੈ ਤਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਨੂੰ ਕਿੱਥੇ ਅਤੇ ਕਿਵੇਂ ਠੀਕ ਕਰਵਾਇਆ ਜਾਵੇ ਤਾਂ ਬਿਲਕੁਲ ਘਬਰਾਓ ਨਾ। ਸਰਕਾਰ ਨੇ ਤੁਹਾਡੀ ਇਸ ਮੁਸ਼ਕਲ ਦਾ ਹੱਲ ਕੱਢ ਦਿੱਤਾ ਹੈ। ਟੀਕਾ ਲਾਭਪਾਤਰੀ ਆਪਣੇ ਕੋਵਿਡ-19 ਟੀਕਾਕਰਨ ਸਰਟੀਫ਼ਿਕੇਟ ’ਚ ਹੋਈਆਂ ਗਲਤੀਆਂ ਨੂੰ ਆਨਲਾਈਨ ਕੋਵਿਨ ਪੋਰਟਲ ’ਤੇ ਹੁਣ ਖ਼ੁਦ ਹੀ ਠੀਕ ਕਰ ਸਕਦੇ ਹਨ। ਸਰਕਾਰ ਨੇ ਇਕ ਨਵੇਂ ਅਪਡੇਟ ਦਾ ਐਲਾਨ ਕੀਤਾ ਹੈ, ਜੋ ਕਿ ਬਿਨੈਕਾਰ ਨੂੰ ਟੀਕਾਕਰਨ ਸਰਟੀਫ਼ਿਕੇਟ ’ਚ ਅਣਜਾਣੇ ਵਿਚ ਹੋਈ ਗਲਤੀ ਨੂੰ ਸੁਧਾਰਨ ਦੀ ਸਹੂਲਤ ਦੇਵਗਾ।

ਇਹ ਵੀ ਪੜ੍ਹੋ: ਰਾਹਤ ਦੀ ਖ਼ਬਰ: ਲਗਾਤਾਰ ਦੂਜੇ ਦਿਨ 1 ਲੱਖ ਤੋਂ ਘੱਟ ਆਏ ਨਵੇਂ ਮਾਮਲੇ

PunjabKesari
ਕੇਂਦਰੀ ਸਿਹਤ ਮੰਤਰਾਲਾ ਦੇ ਵਧੀਕ ਸਕੱਤਰ ਵਿਕਾਸਸ਼ੀਲ ਨੇ ਬੁੱਧਵਾਰ ਯਾਨੀ ਕਿ ਅੱਜ ਦੱਸਿਆ ਕਿ ਉਪਯੋਗਕਰਤਾ ਕੋਵਿਨ ਵੈੱਬਸਾਈਟ ਜ਼ਰੀਏ ਇਹ ਸੁਧਾਰ ਕਰ ਸਕਦੇ ਹਨ। ਆਰੋਗਿਆ ਸੇਤੂ ਐਪ ਦੇ ਅਧਿਕਾਰਤ ਹੈਂਡਲ ’ਤੇ ਇਕ ਟਵੀਟ ਕੀਤਾ ਗਿਆ ਕਿ ਜੇਕਰ ਕੋਵਿਨ ਟੀਕਾਕਰਨ ਸਰਟੀਫ਼ਿਕੇਟ ’ਚ ਅਣਜਾਣੇ ਵਿਚ ਤੁਹਾਡਾ ਨਾਂ, ਜਨਮ ਤਾਰੀਖ਼ ਅਤੇ ਲਿੰਗ ਵਿਚ ਕੋਈ ਗਲਤੀ ਹੋਈ ਹੈ ਤਾਂ ਤੁਸੀਂ ਉਨ੍ਹਾਂ ਨੂੰ ਠੀਕ ਕਰ ਸਕਦੇ ਹੋ। ਕੋਵਿਨ ਦੀ ਵੈੱਬਸਾਈਟ ’ਤੇ ਜਾਓ ਅਤੇ ਇਸ ਸਬੰਧ ’ਚ ਆਪਣੀ ਸਮੱਸਿਆ ਦੱਸੋ। 

ਇਹ ਵੀ ਪੜ੍ਹੋ: ਪ੍ਰਾਈਵੇਟ ਹਸਪਤਾਲਾਂ ਲਈ ਤੈਅ ਹੋਈ ਵੈਕਸੀਨ ਦੀ ਕੀਮਤ, ਸਪੂਤਨਿਕ-ਵੀ ਤੋਂ ਮਹਿੰਗੀ ਹੈ ਦੇਸੀ ਕੋਵੈਕਸੀਨ

PunjabKesari

ਜਿਨ੍ਹਾਂ ਲੋਕਾਂ ਨੂੰ ਟੀਕੇ ਦੀ ਇਕ ਖ਼ੁਰਾਕ ਲੱਗੀ ਹੈ, ਉਨ੍ਹਾਂ ਨੂੰ ਆਪਣੇ ਹੋਮ ਸਕ੍ਰੀਨ ’ਤੇ ਟੀਕਾਕਰਨ ਸਥਿਤੀ ਦੇ ਸਮਰੱਥ ਨੀਲੇ ਰੰਗ ਦਾ ਇਕ ਟਿਕ ਵਿਖਾਈ ਦੇਵੇਗਾ ਅਤੇ ਦੋਵੇਂ ਖ਼ੁਰਾਕਾਂ ਲੈ ਚੁੱਕੇ ਲੋਕਾਂ ਨੂੰ ਐਪ ’ਤੇ 14 ਦਿਨ ਬਾਅਦ ਨੀਲੇ ਰੰਗ ਦੇ ਦੋ ਟਿਕ ਵਿਖਾਈ ਦੇਣਗੇ। ਇਹ ਦੋਵੇਂ ਟਿਕ ਕੋਵਿਨ ਪੋਰਟਲ ਤੋਂ ਟੀਕਾਕਰਨ ਦੀ ਤਸਦੀਕ ਤੋਂ ਬਾਅਦ ਨਜ਼ਰ ਆਉਣਗੇ। ਟੀਕਾਕਰਨ ਦੀ ਸਥਿਤੀ ਨੂੰ ਕੋਵਿਨ ’ਤੇ ਰਜਿਸਟ੍ਰੇਸ਼ਨ ਲਈ ਇਸਤੇਮਾਲ ਕੀਤੇ ਗਏ ਮੋਬਾਇਲ ਨੰਬਰ ਜ਼ਰੀਏ ਸਹੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕਸ਼ਮੀਰ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਉੱਪਰ 100 ਫ਼ੀਸਦੀ ਲੋਕਾਂ ਨੂੰ ਲੱਗੀ ਵੈਕਸੀਨ

PunjabKesari

ਇਹ ਵੀ ਪੜ੍ਹੋ: ‘ਬਾਬਾ ਕਾ ਢਾਬਾ’: ਬੰਦ ਹੋਇਆ ਰੈਸਟੋਰੈਂਟ, ਜਿੱਥੋਂ ਸੁਰਖੀਆਂ ਬਟੋਰੀਆਂ, ਉੱਥੇ ਵਾਪਸ ਪਰਤੇ ਕਾਂਤਾ ਪ੍ਰਸਾਦ

ਪੋਰਟਲ ’ਤੇ ਜਾ ਕੇ ਨਾਂ ਅਤੇ ਜਾਣਕਾਰੀ ਸਹੀ ਕਰੋ—
ਸਭ ਤੋਂ ਪਹਿਲਾਂ ਕੋਵਿਨ ਪੋਰਟਲ ਨੂੰ ਖੋਲ੍ਹ ਕੇ ਆਪਣਾ ਰਜਿਸਟਰਡ ਮੋਬਾਇਲ ਨੰਬਰ ਭਰੋ ਅਤੇ ਆਪਣਾ ਅਕਾਊਂਟ ਖੋਲ੍ਹੋ।
ਇਸ ਤੋਂ ਬਾਅਦ ਸਮੱਸਿਆ ਵਾਲੇ ਆਪਸ਼ਨ ’ਤੇ ਕਲਿੱਕ ਕਰੋ।
ਕਲਿੱਕ ਕਰਨ ਮਗਰੋਂ ਤੁਹਾਨੂੰ ਤਿੰਨ ਬਦਲ ਵਿਖਾਈ ਦੇਣਗੇ, ਇਸ ’ਚ ਆਪਣੀ ਮੁਸ਼ਕਲ ਮੁਤਾਬਕ ਬਦਲ ਚੁਣ ਕੇ ਸਹੀ ਜਾਣਕਾਰੀ ਪਾਓ। 


author

Tanu

Content Editor

Related News