ਭਾਰਤ ’ਚ ਘੱਟ ਹੁੰਦੀ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ ਆਏ 1.20 ਲੱਖ ਨਵੇਂ ਮਾਮਲੇ

Saturday, Jun 05, 2021 - 11:16 AM (IST)

ਨਵੀਂ ਦਿੱਲੀ (ਭਾਸ਼ਾ)— ਭਾਰਤ ਵਿਚ ਕਰੀਬ ਦੋ ਮਹੀਨਿਆਂ ਵਿਚ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਘੱਟ 1,20,529 ਨਵੇਂ ਮਾਮਲੇ ਆਏ ਅਤੇ ਇਸ ਦੇ ਨਾਲ ਹੀ ਵਾਇਰਸ ਦੇ ਕੁੱਲ ਮਾਮਲੇ 2,86,94,879 ’ਤੇ ਪਹੁੰਚ ਗਏ। ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਇਸ ਵਾਇਰਸ ਨਾਲ 3,380 ਹੋਰ ਲੋਕਾਂ ਦੀ ਜਾਨ ਗੁਆਉਣ ਨਾਲ ਮਿ੍ਰਤਕਾਂ ਦੀ ਕੁੱਲ ਗਿਣਤੀ 3,44,082 ਹੋ ਗਈ ਹੈ, ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 5ਵੇਂ ਦਿਨ 20 ਲੱਖ ਤੋਂ ਘੱਟ ਰਹੀ। ਮੰਤਰਾਲਾ ਨੇ ਦੱਸਿਆ ਕਿ ਰੋਜ਼ਾਨਾ ਆਉਣ ਵਾਲੇ ਵਾਇਰਸ ਦੇ ਕੁਲ ਮਾਮਲੇ 58 ਦਿਨਾਂ ਵਿਚ ਸਭ ਤੋਂ ਘੱਟ ਹਨ। 

ਇਹ ਵੀ ਪੜ੍ਹੋ : ਦੇਸ਼ 'ਚ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ 'ਚ 1.32 ਲੱਖ ਨਵੇਂ ਮਾਮਲੇ ਆਏ ਸਾਹਮਣੇ

 

PunjabKesari

ਅੰਕੜਿਆਂ ਮੁਤਾਬਕ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 15,55,248 ਰਹਿ ਗਈ ਹੈ, ਜੋ ਵਾਇਰਸ ਦੇ ਕੁੱਲ ਮਾਮਲਿਆਂ ਦਾ 5.73 ਫ਼ੀਸਦੀ ਹੈ। ਕੋਵਿਡ-19 ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 93.08 ਫ਼ੀਸਦੀ ਹੈ। ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ 23ਵੇਂ ਦਿਨ ਵਾਇਰਸ ਦੇ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਹੈ। ਅੰਕੜਿਆਂ ਮੁਤਾਬਕ ਇਸ ਬੀਮਾਰੀ ਤੋਂ ਉੱਭਰਨ ਵਾਲੇ ਲੋਕਾਂ ਦੀ ਗਿਣਤੀ 2,67,95,549 ਹੋ ਗਈ ਹੈ, ਜਦਕਿ ਮੌਤ ਦਰ 1.19 ਫ਼ੀਸਦੀ ਹੈ। ਦੇਸ਼ ਵਿਚ ਪਿਛਲੇ ਸਾਲ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰਨੂੰ 40 ਲੱਖ ਤੋਂ ਵੱਧ ਹੋ ਗਈ ਸੀ। ਦੇਸ਼ ’ਚ ਹੁਣ ਤੱਕ 22,78,60,317 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਣ 'ਚ ਭਾਰਤ ਨੇ ਅਮਰੀਕਾ ਨੂੰ ਛੱਡਿਆ ਪਿੱਛੇ, ਹੁਣ ਤੱਕ ਇਨ੍ਹੇ ਲੋਕਾਂ ਨੂੰ ਲੱਗ ਚੁੱਕਾ ਹੈ ਟੀਕਾ

ਦੇਸ਼ ’ਚ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ 2021 ਨੂੰ ਕੀਤੀ ਗਈ। ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਵਿਡ-19 ਲਈ 20,84,421 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਨਾਲ ਦੇਸ਼ ’ਚ ਹੁਣ ਤੱਕ ਕੀਤੀ ਗਈ ਕੁੱਲ ਜਾਂਚ ਦੀ ਗਿਣਤੀ 36,11,74,142 ਹੋ ਗਈ ਹੈ। ਵਾਇਰਸ ਦੀ ਰੋਜ਼ਾਨਾ ਦਰ ਡਿੱਗ ਕੇ 5.78 ਫ਼ੀਸਦੀ ਹੋ ਗਈ ਹੈ, ਜੋ ਲਗਾਤਾਰ 12ਵੇਂ ਦਿਨ 10 ਫ਼ੀਸਦੀ ਤੋਂ ਘੱਟ ਹੈ। ਕੋਰੋਨਾ ਤੋਂ ਬਚਾਅ ਲਈ ਵੈਕਸੀਨ ਜ਼ਰੂਰ ਲਗਵਾਓ। ਵੈਕਸੀਨ ਲਗਵਾਉਣ ਤੋਂ ਬਾਅਦ ਵੀ ਮਾਸਕ ਜ਼ਰੂਰ ਪਹਿਨ ਕੇ ਰੱਖੋ। ਭੀੜ ਵਾਲੀਆਂ ਥਾਂ ’ਤੇ ਜਾਣ ਤੋਂ ਗੁਰੇਜ਼ ਕਰੋ। ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ। ਹੱਥਾਂ ਨੂੰ ਸਾਫ਼ ਰੱਖੋ, ਸਾਬਣ ਨਾਲ ਧੋਵੋ ਜਾਂ ਸੈਨੇਟਾਈਜ਼ ਕਰਦੇ ਰਹੋ। 

ਇਹ ਵੀ ਪੜ੍ਹੋ :  ਕਮਲਾ ਹੈਰਿਸ ਨੇ PM ਮੋਦੀ ਨੂੰ ਕੀਤਾ ਫੋਨ, ਦੂਰ ਹੋ ਸਕਦੀ ਹੈ ਵੈਕਸੀਨ ਦੀ ਕਿੱਲਤ


Tanu

Content Editor

Related News