ਕੋਰੋਨਾ ਆਫ਼ਤ ਦੇ ਚੱਲਦਿਆਂ ਉੱਤਰਾਖੰਡ ਸਰਕਾਰ ਦਾ ਵੱਡਾ ਫ਼ੈਸਲਾ: ਚਾਰ ਧਾਮ ਯਾਤਰਾ ਕੀਤੀ ਮੁਲਤਵੀ

Thursday, Apr 29, 2021 - 12:43 PM (IST)

ਦੇਹਰਾਦੂਨ— ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਇਸ ਸਾਲ ਉੱਤਰਾਖੰਡ ਸਰਕਾਰ ਨੇ ਚਾਰ ਧਾਮ ਯਾਤਰਾ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਵੀਰਵਾਰ ਯਾਨੀ ਕਿ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ। ਸਰਕਾਰ ਨੇ ਯਾਤਰਾ ਨੂੰ ਫ਼ਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਚਾਰੋਂ ਧਾਮ ਦੇ ਕਿਵਾੜ ਖੱਲ੍ਹੇ ਰਹਿਣਗੇ ਅਤੇ ਮੰਦਰਾਂ ’ਚ ਸਿਰਫ ਪੁਜਾਰੀ ਹੀ ਪੂਜਾ ਕਰਨਗੇ। ਸਬੰਧਤ ਜ਼ਿਲ੍ਹੇ ਅਤੇ ਪ੍ਰਦੇਸ਼ ਤੋਂ ਲੈ ਕੇ ਪ੍ਰਦੇਸ਼ ਦੇ ਬਾਹਰ ਦੇ ਲੋਕਾਂ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ।

ਇਹ ਵੀ ਪੜ੍ਹੋ: ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਬਣੀ ਆਫ਼ਤ; ਇਕ ਦਿਨ ’ਚ ਆਏ 3.79 ਲੱਖ ਨਵੇਂ ਮਾਮਲੇ

ਦੱਸ ਦੇਈਏ ਕਿ ਆਉਣ ਵਾਲੀ 14 ਮਈ ਨੂੰ ਯਮੁਨੋਤਰੀ ਮੰਦਰ ਦੇ ਕਿਵਾੜ ਖੁੱਲਣ ਨਾਲ ਚਾਰ ਧਾਮ ਯਾਤਰਾ ਸ਼ੁਰੂ ਹੋਣੀ ਸੀ। ਪਿਛਲੇ ਸਾਲ ਵੀ ਉੱਤਰਾਖੰਡ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਚੱਲਦੇ ਚਾਰ ਧਾਮ ਯਾਤਰਾ ਨੂੰ ਮਈ ’ਚ ਰੋਕ ਦਿੱਤਾ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ 1 ਜੁਲਾਈ ਤੋਂ ਸ਼ਰਧਾਲੂਆਂ ਲਈ ਚਾਰ ਧਾਮ ਦੀ ਯਾਤਰਾ ਸ਼ੁਰੂ ਕੀਤੀ ਸੀ। ਸੂਬਾ ਸਰਕਾਰ ਨੇ ਕੁਝ ਸ਼ਰਤਾਂ ਨਾਲ ਹੋਰ ਸੂਬਿਆਂ ਦੇ ਸ਼ਰਧਾਲੂਆਂ ਨੂੰ ਚਾਰ ਧਾਮ ਯਾਤਰਾ ’ਤੇ ਆਉਣ ਦੀ ਆਗਿਆ ਦਿੱਤੀ ਸੀ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’

ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਮਾਮਲਿਆਂ ਦੇ ਅੰਕੜੇ ਵੀ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ’ਚ ਵਾਇਰਸ ਦੇ ਰਿਕਾਰਡ 3,79,257 ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਇਕ ਦਿਨ ਵਿਚ ਦੇਸ਼ ਭਰ ’ਚ ਵਾਇਰਸ ਨਾਲ 3645 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ :  ਪ੍ਰਾਈਵੇਟ ਹਸਪਤਾਲ ਕੇਂਦਰ ਨੂੰ ਵਾਪਸ ਕਰਨਗੇ ‘ਕੋਵਿਡ-19 ਟੀਕੇ’, ਜਾਣੋ ਕਿਉਂ


Tanu

Content Editor

Related News