ਕੋਰੋਨਾ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ, ਇਸ ਮਹਾਮਾਰੀ ਖ਼ਿਲਾਫ਼ ਟੀਕੇ ਦੀ ਭੂਮਿਕਾ ਮਹੱਤਵਪੂਰਨ: PM ਮੋਦੀ

Wednesday, May 26, 2021 - 11:41 AM (IST)

ਕੋਰੋਨਾ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ, ਇਸ ਮਹਾਮਾਰੀ ਖ਼ਿਲਾਫ਼ ਟੀਕੇ ਦੀ ਭੂਮਿਕਾ ਮਹੱਤਵਪੂਰਨ: PM ਮੋਦੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਕੋਵਿਡ-19 ਮਹਾਮਾਰੀ ਮਨੁੱਖਾਂ ਦੇ ਸਾਹਮਣੇ ਆਈ ਸਭ ਤੋਂ ਬੁਰਾ ਵੱਡੀ ਆਫ਼ਤ ਹੈ, ਜਿਸ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ। ਬੁੱਧ ਪੁੰਨਿਆ ਦੇ ਮੌਕੇ ’ਤੇ ਵੇਸਾਕ ਗਲੋਬਲ ਸਮਾਰੋਹ ਨੂੰ ਵੀਡੀਓ ਕਾਨਫਰਰੰਸ ਜ਼ਰੀਏ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਚੁਣੌਤੀ ਦਾ ਮਜ਼ਬੂਤੀ ਨਾਲ ਮੁਕਾਬਲਾ ਕਰ ਰਿਹਾ ਹੈ ਅਤੇ ਇਸ ’ਚ ਟੀਕੇ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦਹਾਕਿਆਂ ਵਿਚ ਮਨੁੱਖਤਾ ਦੇ ਸਾਹਮਣੇ ਆਈ ਸਭ ਤੋਂ ਬੁਰੀ ਆਫ਼ਤ ਹੈ, ਅਸੀਂ ਪਿਛਲੀ ਇਕ ਸਦੀ ’ਚ ਅਜਿਹੀ ਮਹਾਮਾਰੀ ਨਹੀਂ ਵੇਖੀ। ਕੋਰੋਨਾ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ। ਵੇਸਾਕ ਬੁੱਧ ਪੁੰਨਿਆ ਨੂੰ ਗੌਤਮ ਬੁੱਧ ਦੇ ਜਨਮ, ਗਿਆਨ ਪ੍ਰਾਪਤੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ-19 ਤੋਂ ਬਾਅਦ ਧਰਤੀ ਪਹਿਲਾਂ ਵਰਗੀ ਨਹੀਂ ਰਹੇਗੀ ਅਤੇ ਅਸੀਂ ਘਟਨਾਵਾਂ ਨੂੰ ਆਉਣ ਵਾਲੇ ਸਮੇਂ ਵਿਚ ਕੋਵਿਡ ਤੋਂ ਪਹਿਲਾਂ ਜਾਂ ਕੋਵਿਡ ਤੋਂ ਬਾਅਦ ਦੀ ਘਟਨਾ ਦੇ ਰੂਪ ਵਿਚ ਯਾਦ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਮਹਾਮਾਰੀ ਨੂੰ ਲੈ ਕੇ ਬਿਹਤਰ ਸਮਝ ਵਿਕਸਿਤ ਹੋ ਗਈ ਹੈ। ਸਾਡੇ ਕੋਲ ਟੀਕੇ ਉਪਲੱਬਧ ਹਨ ਜੋ ਲੋਕਾਂ ਦੀ ਜਾਨ ਬਚਾਉਣ ਅਤੇ ਮਹਾਮਾਰੀ ਨੂੰ ਹਰਾਉਣ ਲਈ ਮਹੱਤਵਪੂਰਨ ਹਨ। ਭਾਰਤ ਨੂੰ ਆਪਣੇ ਵਿਗਿਆਨੀਆਂ ’ਤੇ ਮਾਣ ਹੈ। ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਵਿਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਮਹਾਮਾਰੀ ਵਿਚ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ, ਜੋ ਇਸ ਤੋਂ ਪੀੜਤ ਰਹੇ ਹਨ, ਉਹ ਉਨ੍ਹਾਂ ਦੇ ਦੁੱਖ ’ਚ ਸ਼ਾਮਲ ਹਨ। 


author

Tanu

Content Editor

Related News