ਭਾਰਤ ’ਚ ਕੋਰੋਨਾ ਦੇ 38,164 ਨਵੇਂ ਮਾਮਲੇ, 24 ਘੰਟਿਆਂ ’ਚ 499 ਮਰੀਜ਼ਾਂ ਨੇ ਤੋੜਿਆ ਦਮ
Monday, Jul 19, 2021 - 01:08 PM (IST)
ਨਵੀਂ ਦਿੱਲੀ (ਭਾਸ਼ਾ)— ਭਾਰਤ ਵਿਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ 38,164 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 3,11,44,229 ਹੋ ਗਈ ਹੈ। ਵਾਇਰਸ ਨਾਲ 499 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦਾ ਅੰਕੜਾ ਵਧ ਕੇ 4,14,108 ਹੋ ਗਿਆ ਹੈ। ਪਿਛਲੇ 104 ਦਿਨਾਂ ਵਿਚ ਵਾਇਰਸ ਨਾਲ ਇਕ ਦਿਨ ਵਿਚ ਮੌਤਾਂ ਦੇ ਇਹ ਸਭ ਤੋਂ ਘੱਟ ਮਾਮਲੇ ਆਏ ਹਨ।
ਇਹ ਖ਼ਬਰ ਪੜ੍ਹੋ- ਕੋਵਿਡ ਅਜੇ ਰੁਕਿਆ ਨਹੀਂ ਤੇ 18 ਸਾਲਾਂ ਬਾਅਦ ਮੰਕੀ ਪਾਕਸ ਵਾਇਰਸ ਨੇ ਫਿਰ ਦਿੱਤੀ ਦਸਤਕ
ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਇਲਾਜ ਅਧੀਨ ਯਾਨੀ ਕਿ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਹੋ ਕੇ 4,21,665 ਹੋ ਗਈ ਹੈ, ਜੋ ਕਿ ਕੁੱਲ ਮਾਮਲਿਆਂ ਦਾ 1.35 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ ਕੁੱਲ 995 ਦੀ ਕਮੀ ਆਈ ਹੈ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 97.32 ਫ਼ੀਸਦੀ ਹੈ।
ਇਹ ਖ਼ਬਰ ਪੜ੍ਹੋ- ਦੇਸ਼ 'ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਬੀਤੇ 24 ਘੰਟਿਆਂ 'ਚ 41 ਹਜ਼ਾਰ ਤੋਂ ਵਧ ਨਵੇਂ ਮਾਮਲੇ ਹੋਏ ਦਰਜ
ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ ’ਚ ਕੋਰੋਨਾ ਟੀਕਿਆਂ ਦੀ ਕੁੱਲ 40.64 ਕਰੋੜ ਖ਼ੁਰਾਕ ਲੋਕਾਂ ਨੂੰ ਲਾਈਆਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ ਕੁੱਲ 44,54,22,256 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 14,63,593 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ। ਹੁਣ ਤੱਕ 3,03,08,456 ਲੋਕ ਵਾਇਰਸ ਮੁਕਤ ਹੋ ਚੁੱਕੇ ਹਨ। ਕੋਵਿਡ-19 ਨਾਲ ਮੌਤ ਦਰ 1.33 ਫ਼ੀਸਦੀ ਹੈ।
ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਚੰਗੀ ਖ਼ਬਰ, ਭਾਰਤ 'ਚ ਕਦੇ ਵੀ ਆ ਸਕਦੀ ਹੈ ਮੋਡਰਨਾ ਵੈਕਸੀਨ