ਦਿੱਲੀ ’ਚ ਕੋਵਿਡ-19 ਦੇ 487 ਨਵੇਂ ਮਾਮਲੇ, 45 ਮਰੀਜ਼ਾਂ ਨੇ ਤੋੜਿਆ ਦਮ

Thursday, Jun 03, 2021 - 05:21 PM (IST)

ਦਿੱਲੀ ’ਚ ਕੋਵਿਡ-19 ਦੇ 487 ਨਵੇਂ ਮਾਮਲੇ, 45 ਮਰੀਜ਼ਾਂ ਨੇ ਤੋੜਿਆ ਦਮ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਬੀਤੇ 24 ਘੰਟਿਆਂ ਵਿਚ ਕੋਵਿਡ-19 ਦੇ 487 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 45 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਰਾਹਤ ਦੀ ਗੱਲ ਇਹ ਹੈ ਕਿ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਨਵੇਂ ਪੀੜਤਾਂ ਤੋਂ ਵੱਧ ਰਹੀ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵਾਇਰਸ ਤੋਂ ਮੁਕਤ ਹੋਣ ਵਾਲਿਆਂ ਦੀ ਗਿਣਤੀ 1,058 ਰਹੀ। ਰਾਜਧਾਨੀ ਵਿਚ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਸਰਗਰਮ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਵਿਚ ਬੁੱਧਵਾਰ ਨੂੰ ਸਰਗਰਮ ਮਾਮਲੇ 615 ਅਤੇ ਘੱਟ ਕੇ 8,748 ਰਹਿ ਗਏ। 

PunjabKesari

ਦਿੱਲੀ ਸਿਹਤ ਮਹਿਕਮੇ ਵਲੋਂ ਅੱਜ ਜਾਰੀ ਬੁਲੇਟਿਨ ਮੁਤਾਬਕ ਇਸ ਸਮੇਂ ਵਿਚ 487 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 14,27,926 ਤੱਕ ਪਹੁੰਚ ਗਈ ਹੈ, ਜਦਕਿ 1,058 ਹੋਰ ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਮੁਕਤ ਲੋਕਾਂ ਦੀ ਗਿਣਤੀ ਵੱਧ ਕੇ 13,94,731 ਹੋ ਗਈ। ਇਸ ਦੌਰਾਨ 45 ਹੋਰ ਮਰੀਜ਼ਾਂ ਦੀ ਮੌਤ ਨਾਲ ਮਿ੍ਰਤਕਾਂ ਦਾ ਅੰਕੜਾ 24,282 ’ਤੇ ਪਹੁੰਚ ਗਿਆ। ਮਿ੍ਰਤਕਾਂ ਦੇ ਮਾਮਲੇ ਵਿਚ ਦਿੱਲੀ ਤੀਜੇ ਨੰਬਰ ’ਤੇ ਹੈ। ਰਾਜਧਾਨੀ ਦਿੱਲੀ ਵਿਚ ਮੌਤ ਦਰ 1.71 ਫ਼ੀਸਦੀ ਰਹਿ ਗਈ ਹੈ।


author

Tanu

Content Editor

Related News