‘ਵਿਸਰਜਨ’ ਦੀ ਉਡੀਕ ’ਚ ਅਸਥੀਆਂ, ਕੁਝ ਆਪਣੇ ਰੱਖ ਕੇ ਭੁੱਲੇ ਤਾਂ ਕਈਆਂ ਨੂੰ ਹੈ ਕੋਰੋਨਾ ਦਾ ਡਰ

05/15/2021 1:38:28 PM

ਇੰਦੌਰ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ ’ਚ ਜਾਰੀ ਹੈ। ਮਿ੍ਰਤਕਾਂ ਦੀ ਗਿਣਤੀ ਵੀ ਹੁਣ ਤੇਜ਼ੀ ਨਾਲ ਵੱਧਣ ਲੱਗੀ ਹੈ। ਦੇਸ਼ ਦੇ ਕਈ ਸੂਬੇ ਅਜਿਹੇ ਹਨ, ਜਿੱਥੇ ਮੌਤਾਂ ਦਾ ਅੰਕੜਾ ਵੱਧ ਰਿਹਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਕੜਿਆਂ ਨਾਲ ਭਾਵੇਂ ਹੀ ਮੇਲ ਨਾ ਖਾਂਦੀ ਹੋਵੇ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਮਿ੍ਰਤਕਾਂ ਦੇ ਪਰਿਵਾਰ ਵਾਲੇ ਦਾਹ ਸੰਸਕਾਰ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਲੈ ਕੇ ਜਾਣਾ ਭੁੱਲ ਗਏ ਹਨ, ਜਿਨ੍ਹਾਂ ਦਾ ਅੰਕੜਾ ਸੈਂਕੜਿਆਂ ’ਚ ਪੁੱਜ ਗਿਆ ਹੈ। ਇਨ੍ਹਾਂ ਅਸਥੀਆਂ ਦੇ ਲੱਗੇ ਅੰਬਾਰ ਬਾਰੇ ਪੜਤਾਲ ਕੀਤੀ ਗਈ ਤਾਂ ਕਈ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ– ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’

ਇੰਦੌਰ ਦੇ ਪੱਛਮੀ ਖੇਤਰ ਦੇ ਪੰਚਕੁਈਆ ਮੁਕਤੀ ਧਾਮ ਵਿਚ ਇਨ੍ਹੀਂ ਦਿਨੀਂ ਮਿ੍ਰਤਕਾਂ ਦੀਆਂ ਅਸਥੀਆਂ ਦਾ ਢੇਰ ਲੱਗਾ ਹੋਇਆ ਹੈ। ਮਿ੍ਰਤਕਾਂ ਦੇ ਪਰਿਵਾਰ ਵਾਲਿਆਂ ਨੂੰ ਕੋਰੋਨਾ ਬੀਮਾਰੀ ਦਾ ਡਰ ਹੈ ਅਤੇ ਕੋਈ ਪਰਿਵਾਰਕ ਵਿਵਾਦ ਦੇ ਚੱਲਦੇ ਅਸਥੀਆਂ ਨਹੀਂ ਲੈਣ ਜਾ ਰਹੇ ਹਨ। ਇਸ ਕਾਰਨ ਮੁਕਤੀ ਧਾਮ ਵਿਚ ਬਣੇ ਅਸਥੀ ਸਥਲ ’ਚ ਥੈਲੀਆਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਅਸਥੀਆਂ ਟੰਗੀਆਂ ਹੋਈਆਂ ਹਨ। ਦਿਨੋਂ-ਦਿਨ ਅਸਥੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। 

ਇਹ ਵੀ ਪੜ੍ਹੋ– WHO ਦਾ ਦਾਅਵਾ: ਭਾਰਤ ’ਚ ਕਹਿਰ ਢਾਹ ਰਿਹਾ ਕੋਰੋਨਾ ਦਾ ‘ਟ੍ਰਿਪਲ ਮਿਊਟੈਂਟ’ ਪੂਰੀ ਦੁਨੀਆ ਲਈ ਖ਼ਤਰਾ

ਅਸਥੀਆਂ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨਾਲ ਜਦੋਂ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਕਈ ਲੋਕ ਅਸਥੀਆਂ ਲੈ ਕੇ ਜਾਣਾ ਭੁੱਲ ਜਾਂਦੇ ਹਨ ਤਾਂ ਕਈ ਇਸ ਆਫ਼ਤ ਭਰੇ ਦੌਰ ’ਚ ਬੀਮਾਰੀ ਦੇ ਡਰ ਤੋਂ ਅਸਥੀਆਂ ਲੈਣ ਨਹੀਂ ਆ ਰਹੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਤਾਲਾਬੰਦੀ ਤੋਂ ਬਾਅਦ ਪੂਰੀਆਂ ਰਸਮਾਂ ਨਾਲ ਅਸਥੀਆਂ ਦਾ ਵਿਸਰਜਨ ਕੀਤਾ ਜਾਵੇਗਾ। ਇਸ ਕਾਰਨ ਇੱਥੇ ਅਸਥੀਆਂ ਰੱਖੀਆਂ ਹੋਈਆਂ ਹਨ। ਖ਼ੈਰ ਮਾਮਲਾ ਕੁਝ ਵੀ ਹੋਵੇ ਪਰ ਅਸਥੀਆਂ ਦੀ ਵੱਧਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। 

ਇਹ ਵੀ ਪੜ੍ਹੋ– ਭਾਰਤ ’ਚ 24 ਘੰਟਿਆਂ ’ਚ 3.26 ਲੱਖ ਨਵੇਂ ਮਾਮਲੇ, ਹੁਣ ਤੱਕ 2 ਕਰੋੜ ਤੋਂ ਵੱਧ ਮਰੀਜ਼ ਹੋਏ ਸਿਹਤਯਾਬ


Tanu

Content Editor

Related News