ਦੇਸ਼ ’ਚ ਹੁਣ ਤਕ 25 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਦਿੱਤੀ ਗਈ ਕੋਵਿਡ ਵੈਕਸੀਨ

01/28/2021 5:46:17 PM

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਵਾਇਰਸ ਅਤੇ ਵੈਕਸੀਨ ਦੀ ਸਥਿਤੀ ’ਤੇ ਸਿਹਤ ਮੰਤਰਾਲੇ ਦੇ ਮੰਤਰੀ ਰਜੇਸ਼ ਭੂਸ਼ਣ ਨੇ ਕਿਹਾ ਕਿ ਵੀਰਵਾਰ ਨੂੰ 2 ਵਜੇ ਤਕ 25 ਲੱਖ ਤੋਂ ਜ਼ਿਆਦਾ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ’ਚ ਇਸ ਸਮੇਂ 1,73,000 ਸਰਗਰਮ ਮਾਮਲੇ ਹਨ। ਕੋਰੋਨਾ ਨਾਲ ਰੋਜ਼ਾਨਾ ਹੋਣ ਵਾਲੀਆਂ ਮੌਤਾਂ 125 ਤੋਂ ਘੱਟ ਹੋ ਗਈਆਂ ਹਨ। ਕੇਰਲ ਅਤੇ ਮਹਾਰਾਸ਼ਟਰ ’ਚ ਸਰਗਰਮ ਮਾਮਲੇ ਜ਼ਿਆਦਾ ਹਨ। 

ਉਨ੍ਹਾਂ ਕਿਹਾ ਕਿ ਪਹਿਲਾਂ 10 ਲੱਖ ਲੋਕਾਂ ਨੂੰ ਟੀਕਾਕਰਣ ਤੱਕ ਪਹੁੰਚਣ ਲਈ ਭਾਰਤ ਸਭ ਤੋਂ ਤੇਜ਼ ਸੀ। ਅਸੀਂ ਇਸ ਨੂੰ 6 ਦਿਨਾਂ ਦੇ ਅੰਦਰ ਹਾਸਲ ਕੀਤਾ। ਅਮਰੀਕਾ ਨੇ 10 ਦਿਨਾਂ ’ਚ, ਸਪੇਨ ਨੇ 12 ਦਿਨਾਂ ’ਚ, ਇਜ਼ਰਾਇਲ ਨੇ 14 ਦਿਨਾਂ ’ਚ, ਬ੍ਰਿਟੇਨ ਨੇ 19 ਦਿਨਾਂ ’ਚ, ਜਰਮਨੀ ਨੇ 20 ਦਿਨਾਂ ’ਚ ਅਤੇ ਯੂ.ਏ.ਈ. ਨੇ 27 ਦਿਨਾਂ ’ਚ ਇਹ ਕੀਤਾ। 16 ਜਨਵਰੀ ਨੂੰ ਅਸੀਂ 3,374 ਵੈਕਸੀਨੇਸ਼ਨ ਸੈਸ਼ਨ ਕੀਤੇ। 19 ਜਨਵਰੀ ਨੂੰ ਗਿਣਤੀ ਵਧਾ ਕੇ 3,800 ਸੈਸ਼ਨ ਕੀਤੇ। 22 ਜਨਵੀ ਨੂੰ 6,200 ਸੈਸ਼ਨ ਕੀਤੇ। 25 ਜਨਵਰੀ ਨੂੰ 7,700 ਵੈਕਸੀਨੇਸ਼ਨ ਸੈਸ਼ਨ ਕੀਤੇ। ਅੱਜ 9,000 ਕੇਂਦਰਾਂ ’ਤੇ ਵੈਕਸੀਨ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ। 

 

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਟੀਕਾਕਰਣ ’ਚ ਓਡੀਸ਼ਾ, ਹਰਿਆਣਾ, ਰਾਜਸਥਾਨ, ਤੇਲੰਗਾਨਾ, ਆਂਧਰਾ-ਪ੍ਰਦੇਸ਼ ਦਾ ਬਿਹਤਰ ਪ੍ਰਦਰਸ਼ਨ ਰਿਹਾ। ਇਨ੍ਹਾਂ ਰਾਜਾਂ ’ਚ 35 ਫੀਸਦੀ ਤੋਂ ਜ਼ਿਆਦਾ ਸਿਹਤ ਕਾਮਿਆਂ ਦਾ ਟੀਕਾਕਰਣ ਕੀਤਾ ਗਿਆ। ਉਥੇ ਹੀ ਤਮਿਲਨਾਡੂ, ਦਿੱਲੀ, ਝਾਰਖੰਡ, ਉੱਤਰਾਖੰਡ, ਛੱਤੀਸਗੜ੍ਹ, ਮਹਾਰਾਸ਼ਟਰ ’ਚ 21 ਫੀਸਦੀ ਤੋਂ ਘੱਟ ਟੀਕਾਕਰਣ ਕੀਤਾ ਗਿਆ, ਇਸ ਵਿਚ ਸੁਧਾਰ ਦੀ ਲੋੜ ਹੈ। 

ਆਈ.ਸੀ.ਐੱਮ.ਆਰ. ਦੇ ਡੀ.ਜੀ. ਬਲਰਾਮ ਭਾਰਗਵ ਨੇ ਕਿਹਾ ਕਿ ਬ੍ਰਿਟੇਨ ’ਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਹੁਣ 70 ਦੇਸ਼ਾਂ ’ਚ ਮੌਜੂਦ ਹੈ ਅਤੇ ਅਸੀਂ ਭਾਰਤ ’ਚ ਇਸ ਦੇ 164 ਮਾਮਲਿਆਂ ਦੀ ਪਛਾਣ ਕੀਤੀ ਹੈ। ਅਸੀਂ 23 ਦਸੰਬਰ ਨੂੰ ਬ੍ਰਿਟੇਨ ਤੋਂ ਆਉਣ ਵਾਲੇ ਪਹਿਲੇ ਮਾਮਲੇ ਨੂੰ ਲੱਭ ਲਿਆ। ਇਕ ਹਫਤੇ ਦੇ ਸਮੇਂ ’ਚ ਅਸੀਂ ਇਨ੍ਹਾਂ ਰੋਗੀਆਂ ਅਤੇ ਕਲਚਰ ਤੋਂ ਖੂਨ ਇਕੱਠਾ ਕਰਨ ’ਚ ਸਮਰੱਥ ਸਨ। 

ਉਨ੍ਹਾਂ ਕਿਹਾ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਮੌਜੂਦਾ ਸਮੇਂ ’ਚ ਟੀਕਾ ਬ੍ਰਿਟੇਨ ’ਚ ਪਾਏ ਗਏ ਨਵੇਂ ਸਟ੍ਰੇਨ ’ਤੇ ਕੰਮ ਕਰ ਰਿਹਾ ਹੈ ਜਾਂ ਨਹੀਂ। ਸਾਡੇ ਕੋਲ ਇਸ ’ਤੇ ਕੰਮ ਕਰਨ ਵਾਲੇ ਕੁਝ ਟੀਕਿਆਂ ਬਾਰੇ ਰਿਪੋਰਟ ਹੈ। ਅਸੀਂ ਉਨ੍ਹਾਂ ਰੋਗੀਆਂ ਦੇ ਡਾਟਾ ਨੂੰ ਵੇਖਿਆ ਜਿਨ੍ਹਾਂ ਨੂੰ ਕੋਵੈਕਸੀਨ ਨਾਲ ਇਮਿਊਨ ਕੀਤਾ ਗਿਆ ਸੀ। ਅਸੀਂ ਉਨ੍ਹਾਂ ਦਾ ਖੂਨ ਕੱਢਿਆ, ਸੀਰਮ ਕੱਢਿਆ ਅਤੇ ਕਲਚਰ ਵਾਇਰਸ ਦੇ ਨਾਲ ਟੈਸਟ ਕੀਤਾ। 


Rakesh

Content Editor

Related News