ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ

Tuesday, May 18, 2021 - 02:31 PM (IST)

ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ

ਨਵੀਂ ਦਿੱਲੀ– ਕਰਨਾਟਕ ’ਚ ਤੀਜੀ ਲਹਿਰ ਆਉਣ ਤੋਂ ਪਹਿਲਾਂ ਹੀ ਬੱਚਿਆਂ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮਹਾਰਾਸ਼ਟਰ ਤੋਂ ਬਾਅਦ ਕਰਨਾਟਕ ਇਹ ਸੂਬਾ ਹੈ, ਜਿਥੇ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਸਭ ਤੋਂ ਤੇਜ਼ੀ ਨਾਲ ਵਧੇ ਹਨ। ਦੂਜੀ ਲਹਿਰ ਦੌਰਾਨ ਹੀ ਕਰਨਾਟਕ ’ਚ ਬੱਚਿਆਂ ’ਚ ਇਨਫੈਕਸ਼ਨ ਤੇਜ਼ੀ ਨਾਲ ਵਧ ਰਹੀ ਹੈ, ਜਦਕਿ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਤੀਜੀ ਲਹਿਰ ਬੱਚਿਆਂ ਲਈ ਖ਼ਤਰਨਾਕ ਹੋ ਸਕਦੀ ਹੈ। 

ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ

ਕੋਰੋਨਾ ਦੀ ਪਹਿਲੀ ਲਹਿਰ ਦੌਰਾਨ 9 ਮਾਰਚ ਤੋਂ 25 ਸਤੰਬਰ 2020 ਵਿਚਕਾਰ 10 ਸਾਲ ਤੋਂ ਛੋਟੇ ਬੱਚਿਆਂ ਦੇ 19,378 ਮਾਮਲੇ ਅਤੇ 11 ਤੋਂ 20 ਸਾਲ ਦੇ ਬੱਚਿਆਂ ਦੇ 41,985 ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਦੀ ਦੂਜੀ ਲਹਿਰ ’ਚ ਸਾਰੇ ਰਿਕਾਰਡ ਟੁਟਦੇ ਨਜ਼ਰ ਆ ਰਹੇ ਹਨ। ਸਿਰਫ਼ 15 ਦਿਨ ਯਾਨੀ 1 ਤੋਂ 16 ਮਈ 2021 ਵਿਚਕਾਰ ਹੁਣ ਤਕ 19 ਹਜ਼ਾਰ ਬੱਚੇ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ। 

ਇਹ ਵੀ ਪੜ੍ਹੋ– ਕੋਵਿਡ ਪੀੜਤ ਔਰਤ ਨਾਲ ਹਸਪਤਾਲ ’ਚ ਜਬਰ-ਜ਼ਨਾਹ

ਡਾਕਟਰਾਂ ਮੁਤਾਬਕ, ਬੱਚਿਆਂ ’ਚ ਕੋਰੋਨਾ ਦੇ ਅਜੀਬ ਲੱਛਣ ਮਿਲ ਰਹੇ ਹਨ, ਜਿਸ ਵਿਚ ਲਗਭਗ 10 ਸਾਲ ਦੀ ਉਮਰ ਦੇ ਬੱਚਿਆਂ ’ਚ ਗੈਸਟ੍ਰੋਐਂਟੇਰਾਈਟਸ ਵੀ ਸ਼ਾਮਲ ਹੈ। ਕੁਝ ਮਾਮਲਿਆਂ ’ਚ ਬੱਚਿਆਂ ’ਚ ਧੱਫੜ ਅਤੇ ਚਮੜੀ ਦੇ ਹੋਰ ਰੋਗ ਹੁੰਦੇ ਹਨ। ਕਰਨਾਟਕ ’ਚ ਬੱਚਿਆਂ ’ਚ ਵਧਦੇ ਇਨਫੈਕਸ਼ਨ ਨੂੰ ਲੈ ਕੇ ਸਰਕਾਰ ਅਲਰਟ ਹੋ ਗਈ ਹੈ। ਉਥੇ ਹੀ ਲੋਕ ਫਿਕਰਮੰਦ ਹੋ ਗਏ ਹਨ। ਦੂਜੀ ਲਹਿਰ ’ਚ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ ਸ਼ੁਰੂ ਹੋ ਗਿਆ ਹੈ। 

ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ


author

Rakesh

Content Editor

Related News