ਕੋਰੋਨਾ ਆਫ਼ਤ; ਦੇਸ਼ ’ਚ ਲਗਾਤਾਰ ਚੌਥੇ ਦਿਨ 4 ਲੱਖ ਤੋਂ ਵੱਧ ਕੇਸ, 4,092 ਮਰੀਜ਼ਾਂ ਨੇ ਤੋੜਿਆ ਦਮ

05/09/2021 10:47:14 AM

ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਲਾਗ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਭਾਵੇਂ ਹੀ ਦੇਸ਼ ਦੇ ਕਈ ਸੂਬਿਆਂ ’ਚ ਸਖ਼ਤ ਪਾਬੰਦੀਆਂ ਹਨ ਪਰ ਲਾਗ ਦੇ ਮਾਮਲੇ ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਹਨ। ਅੱਜ ਲਗਾਤਾਰ ਚੌਥੇ ਦਿਨ ਵੀ ਕੋਰੋਨਾ ਲਾਗ ਦੇ 4 ਲੱਖ ਤੋਂ ਪਾਰ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 4 ਹਜ਼ਾਰ ਤੋਂ ਵਧੇਰੇ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। 

ਇਹ ਵੀ ਪੜ੍ਹੋ– ਕੋਰੋਨਾ ਦੀ ਹਾਹਾਕਾਰ; ਮੌਤਾਂ ਦਾ ਟੁੱਟਿਆ ਰਿਕਾਰਡ, ਇਕ ਦਿਨ 4,187 ਮਰੀਜ਼ਾਂ ਨੇ ਤੋੜਿਆ ਦਮ

PunjabKesari

ਇਹ ਵੀ ਪੜ੍ਹੋ– ਬੇਲਗਾਮ ਕੋਰੋਨਾ ’ਤੇ ਠੱਲ੍ਹ ਪਾਉਣ ਲਈ ਤਾਲਾਬੰਦੀ ਹੀ ਆਖ਼ਰੀ ਹਥਿਆਰ! ਇਹ ਸੂਬੇ ਹੋਏ ‘ਲਾਕ’

ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 4,03,738 ਕੇਸ ਸਾਹਮਣੇ ਆਏ ਹਨ। ਜਦਕਿ 4,092 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ 2,42,362 ਹੋ ਗਿਆ ਹੈ। ਲਗਾਤਾਰ ਚੌਥਾ ਦਿਨ ਹੈ, ਭਾਰਤ ’ਚ ਕੋਰੋਨਾ ਦੇ 4 ਲੱਖ ਤੋਂ ਪਾਰ ਕੇਸ ਸਾਹਮਣੇ ਆ ਰਹੇ ਹਨ। ਜਿਸ ਕਾਰਨ ਕੁੱਲ ਪੀੜਤਾਂ ਦੀ ਗਿਣਤੀ 2,22,96,414 ਤੱਕ ਪਹੁੰਚ ਗਈ ਹੈ। ਦੇਸ਼ ’ਚ ਅਜੇ 37,36,648 ਸਰਗਰਮ ਮਾਮਲੇ ਹਨ। ਅੰਕੜਿਆਂ ਮੁਤਾਬਕ ਇਕ ਦਿਨ 3,86,44 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਹੁਣ ਤੱਕ ਸਿਹਤਮੰਦ ਹੋ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 1,83,17,404 ਹੋ ਗਈ ਹੈ। ਭਾਰਤ ’ਚ ਮਹਾਮਾਰੀ ਦੇ ਮਾਮਲੇ 4 ਮਈ ਨੂੰ 2 ਕਰੋੜ ਦੇ ਪਾਰ ਚੱਲੇ ਗਏ ਸਨ। 

ਇਹ ਵੀ ਪੜ੍ਹੋ– ਸੰਭਲ ਜਾਓ; ਨਹੀਂ ਤਾਂ ਬਸਤੇ ਦੀ ਥਾਂ ਬੱਚਿਆਂ ਦੇ ਮੋਢਿਆਂ ’ਤੇ ਹੋਣਗੇ ‘ਆਕਸੀਜਨ ਦੇ ਯੰਤਰ’

ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ ਤੱਕ 16,94,39,663 ਕੋਰੋਨਾ ਵੈਕਸੀਨ ਲੋਕਾਂ ਲਾਈ ਜਾ ਚੁੱਕੀ ਹੈ। ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਟੀਕਾਕਰਨ ਮੁਹਿੰਮ 16 ਜਨਵਰੀ 2021 ਨੂੰ ਸ਼ੁਰੂ ਕੀਤੀ ਗਈ। ਹੁਣ 18 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਾ ਜਾ ਰਹੀ ਹੈ।
 


Tanu

Content Editor

Related News