ਕੋਰੋਨਾ ਟੀਕਾਕਰਨ: 18 ਸਾਲ ਤੋਂ ਉਪਰ ਵਾਲੇ ਲੋਕ ਨਹੀਂ ਕਰ ਪਾ ਰਹੇ ਰਜਿਸਟ੍ਰੇਸ਼ਨ, ਸਰਕਾਰ ’ਤੇ ਕੱਢੀ ਭੜਾਸ

Wednesday, Apr 28, 2021 - 12:03 PM (IST)

ਨਵੀਂ ਦਿੱਲੀ– 1 ਮਈ ਤੋਂ 18 ਸਾਲ ਤੋਂ ਉਪਰ ਵਾਲੇ ਸਾਰੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗਣ ਵਾਲਾ ਹੈ ਪਰ ਜਿਸ ਆਰੋਗਿਆ ਸੇਤੂ ਐਪ ’ਤੇ ਰਜਿਸਟ੍ਰੇਸ਼ਨ ਹੋਣਾ ਹੈ, ਉਹ ਅਜੇ ਤਕ ਅਪਡੇਟ ਨਹੀਂ ਹੋਇਆ। ਆਰੋਗਿਆ ਸੇਤੂ ਐਪ ’ਤੇ ਰਜਿਸਟ੍ਰੇਸ਼ਨ ਕਰਨ ’ਤੇ ਆਜੇ ਵੀ ਇਹੀ ਮੈਸੇਜ ਮਿਲ ਰਿਹਾ ਹੈ ਕਿ ਫਿਲਹਾਲ ਸਿਰਫ ਉਹ ਲੋਕ ਹੀ ਟੀਕਾਕਰਨ ਕਰਵਾ ਸਕਦੇ ਹਨ ਜਿਨ੍ਹਾਂ ਦੀ ਉਮਰ 45 ਸਾਲ ਅਤੇ ਉਸ ਤੋਂ ਜ਼ਿਆਦਾ ਹੈ। ਇਹੀ ਹਾਲ Cwin ਪੋਰਟਲ ਅਤੇ ਉਮੰਗ ਐਪ ਦਾ ਵੀ ਹੈ। ਅਜਿਹੇ ’ਚ 18 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਵਾਲੇ ਲੋਕ ਰਜਿਸਟ੍ਰੇਸ਼ਨ ਲਈ ਪਰੇਸ਼ਾਨ ਹਨ। 

ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦੀ ਬੇਲਗਾਮ ਹੁੰਦੀ ਸਥਿਤੀ, ਪਹਿਲੀ ਵਾਰ 3 ਹਜ਼ਾਰ ਤੋਂ ਵੱਧ ਮੌਤਾਂ

ਅੱਜ 4 ਵਜੇ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਪਹਿਲਾਂ ਦੱਸਿਆ ਗਿਆ ਸੀ ਕਿ 28 ਅਪ੍ਰੈਲ ਤੋਂ ਕੋਵਿਨ, ਆਰੋਗਿਆ ਸੇਤੂ ਅਤੇ ਉਮੰਗ ਐਪ ਤਿੰਨਾਂ ਪਲੇਟਫਾਰਮ ’ਤੇ 18 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਲਈ ਰਜਿਸਟ੍ਰੇਸ਼ਨ ਹੋਵੇਗਾ ਪਰ ਹੁਣ ਜਦੋਂ ਰਜਿਸਟ੍ਰੇਸ਼ਨ ਲਈ ਲੋਗ ਪਰੇਸ਼ਾਨ ਹੋ ਰਹੇ ਹਨ ਤਾਂ ਆਰੋਗਿਆ ਸੇਤੂ ਦਾ ਬਿਆਨ ਆਇਆ ਹੈ ਕਿ ਰਜਿਸਟ੍ਰੇਸ਼ਨ 28 ਅਪ੍ਰੈਲ ਨੂੰ ਸ਼ਾਮ 4 ਵਜੇ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ। 

ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

ਇਸ ਤਰ੍ਹਾਂ ਦੇ ਇੰਤਜ਼ਾਮ ਤੋਂ ਨਾਰਾਜ਼ ਲੋਕ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਕੱਢ ਰਹੇ ਹਨ। ਟਵਿਟਰ ’ਤੇ #AarogyaSetu ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਲੋਕ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ ਕਿ ਜਦੋਂ 28 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਹੋਣਾ ਸੀ ਤਾਂ ਅਜੇ ਤਕ ਸ਼ੁਰੂ ਕਿਉਂ ਨਹੀਂ ਹੋਇਆ ਅਤੇ ਹੁਣ ਸ਼ਾਮ 4 ਵਜੇ ਦਾ ਸਮਾਂ ਕਿਉਂ ਦਿੱਤਾ ਜਾ ਰਿਹਾ ਹੈ?

ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ

PunjabKesari

 

ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

 


Rakesh

Content Editor

Related News