ਵੈਕਸੀਨ ਲਈ ਸਲਾਟ ਬੁੱਕ ਕਰਨਾ ਹੋਇਆ ਹੋਰ ਆਸਾਨ, ਇਸ ਨੰਬਰ ’ਤੇ ਕਰੋ ਕਾਲ

Wednesday, Jun 02, 2021 - 01:19 PM (IST)

ਗੈਜੇਟ ਡੈਸਕ– ਕੋਵਿਨ ਪੋਰਟਲ ਨੂੰ ਲੈ ਕੇ ਕੋਰਟ ਦੀ ਫਟਕਾਰ ਤੋਂ ਬਾਅਦ ਵੈਕਸੀਨ ਬੁੱਕ ਕਰਨ ਲਈ ਫੋਨ ਨੰਬਰ ਉਪਲੱਬਧ ਕਰਵਾ ਦਿੱਤਾ ਗਿਆ ਹੈ, ਹਾਲਾਂਕਿ, ਕੋਈ ਨਵਾਂ ਨੰਬਰ ਜਾਰੀ ਨਹੀਂ ਕੀਤਾ ਗਿਆ ਸਗੋਂ ਕੋਵਿਨ ਪੋਰਟਲ ਦੇ ਹੈਲਪਲਾਈਨ ਨੰਬਰ ’ਤੇ ਫੋਨ ਕਰਕੇ ਤੁਸੀਂ ਵੈਕਸੀਨ ਲਈ ਸਲਾਟ ਬੁੱਕ ਕਰ ਸਕਦੇ ਹੋ। 1 ਮਈ ਤੋਂ 18 ਤੋਂ 44 ਸਾਲ ਦੇ ਲੋਕਾਂ ਲਈ ਵੈਕਸੀਨੇਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਅਫੜਾ-ਦਫੜੀ ਮਚੀ ਹੋਈ ਹੈ। ਤਤਕਾਲ ਟਿਕਟ ਦੀ ਤਰ੍ਹਾਂ ਲੋਕ ਹਰ ਰੋਜ਼ ਸ਼ਾਮ ਨੂੰ 7 ਵਜੇ ਵੈਕਸੀਨ ਲਈ ਸਲਾਟ ਬੁਕਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਸਫਲਤਾ ਹੱਥ ਲੱਗ ਰਹੀ ਹੈ। ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਸਰਕਾਰ ਨੇ ਕਾਲ ਕਰਕੇ ਵੈਕਸੀਨ ਲਈ ਸਲਾਟ ਬੁੱਕ ਕਰਨ ਦੀ ਸੁਵਿਧਾ ਦੇ ਦਿੱਤੀ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ।

ਇਹ ਵੀ ਪੜ੍ਹੋ– ਵਟਸਐਪ ਦੀਆਂ ਨਵੀਆਂ ਸ਼ਰਤਾਂ ਨਾ ਮੰਨਣ ਵਾਲਿਆਂ ਲਈ ਕੰਪਨੀ ਦਾ ਵੱਡਾ ਬਿਆਨ

ਇਸ ਨੰਬਰ ’ਤੇ ਕਰੋ ਫੋਨ
ਨੈਸ਼ਨਲ ਹੈਲਥ ਅਥਾਰਿਟੀ ਲਈ ਚੀਫ ਆਰ.ਐੱਮ. ਸ਼ਰਮਾ ਨੇ ਕਿਹਾ ਹੈ ਕਿ ਹੁਣ ਲੋਕ ਕੋਵਿਨ ਪੋਰਟਲ ਹੈਲਪਲਾਈਨ ਨੰਬਰ ਯਾਨੀ 1075 ’ਤੇ ਫੋਨ ਕਰਕੇ ਵੈਕਸੀਨ ਲਈ ਆਪਣਾ ਸਲਾਟ ਬੁੱਕ ਕਰ ਸਕਦੇ ਹਨ। ਦਰਅਸਲ, ਪਿੰਡਾਂ ਦੇ ਲੋਕਾਂ ਅਤੇ ਫੀਚਰ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਆਨਲਾਈਨ ਸਲਾਟ ਬੁੱਕ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। 

ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

ਜੇਕਰ ਤੁਸੀਂ ਵੈਕਸੀਨ ਲਈ ਸਲਾਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਆਪਣੇ ਮੋਬਾਇਲ ਤੋਂ 1075 ’ਤੇ ਕਾਲ ਕਰੋ। ਉਸ ਤੋਂ ਬਾਅਦ ਇਸ ਦੇ ਨਿਰਦੇਸ਼ ਮੁਤਾਬਕ, ਸਲਾਟ ਬੁਕਿੰਗ ਲਈ ਆਪਣੇ ਜ਼ਿਲ੍ਹੇ ਮੁਤਾਬਕ, ਨੰਬਰ ਦਬਾਉਣਾ ਹੋਵੇਗਾ। ਇਸ ਤੋਂ ਬਾਅਦ ਕਾਲ ਨੂੰ ਸੰਬੰਧਿਤ ਅਧਿਕਾਰੀ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ ਅਤੇ ਤੁਹਾਡੇ ਕੋਲੋਂ ਕਿਸੇ ਵੀ ਆਈ.ਡੀ. ਕਾਰਡ ਦਾ ਨੰਬਰ ਮੰਗਿਆ ਜਾਵੇਗਾ। ਦੱਸ ਦੇਈਏ ਕਿ ਫੋਨ ਕਰਨ ਤੋਂ ਪਹਿਲਾਂ ਆਪਣਾ ਆਧਾਰ ਕਾਰਡ, ਪਾਸਪੋਰਟ, ਪੈਨ ਕਾਰਡ ਜਾਂ ਹੋਰ ਆਈ.ਡੀ. ਕਾਰਡ ਆਪਣੇ ਕੋਲ ਰੱਖੋ। ਹੁਣ ਫੋਨ ’ਤੇ ਪੁੱਛੇ ਜਾਣ ਵਾਲੇ ਸਵਾਲਾਂ ਦਾ ਜਵਾਬ ਦਿਓ। ਤੁਹਾਡਾ ਸਲਾਟ ਬੁੱਕ ਹੋ ਜਾਵੇਗਾ। ਜੇਕਰ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਆਰੋਗਿਆ ਸੇਤੂ ਐਪ ਅਤੇ ਕੋਵਿਨ ਪੋਰਟਲ ਤੋਂ ਵੀ ਵੈਕਸੀਨ ਲਈ ਸਲਾਟ ਬੁੱਕ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਇਸ ਦਿਨ ਭਾਰਤ ’ਚ ਲਾਂਚ ਹੋ ਰਿਹੈ ਬੇਹੱਦ ਸਸਤਾ 5ਜੀ ਸਮਾਰਟਫੋਨ


Rakesh

Content Editor

Related News