ਕੋਵਿਡ ਤੋਂ ਬਾਅਦ Social Media ਦੀ ਵੱਧ ਵਰਤੋਂ ਕਾਰਨ ਨੌਜਵਾਨਾਂ ''ਚ ਵੱਧ ਰਿਹੈ ਤਣਾਅ
Thursday, Apr 03, 2025 - 05:31 PM (IST)

ਨਵੀਂ ਦਿੱਲੀ- ਲੋਕ ਸਭਾ 'ਚ ਕਾਂਗਰਸ ਦੇ ਡਿਪਟੀ ਲੀਡਰ ਗੌਰਵ ਗੋਗੋਈ ਨੇ ਵੀਰਵਾਰ ਨੂੰ ਨੌਜਵਾਨਾਂ ਦੀ ਮਾਨਸਿਕ ਸਿਹਤ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਨੌਜਵਾਨ ਸੋਸ਼ਲ ਮੀਡੀਆ ਦੀ ਵੱਧ ਵਰਤੋਂ ਕਰਨ ਲੱਗੇ ਹਨ, ਜਿਸ ਨਾਲ ਉਨ੍ਹਾਂ 'ਚ ਤਣਾਅ ਅਤੇ ਉਨ੍ਹਾਂ ਦੀ ਸਮਾਜ ਤੋਂ ਦੂਰੀ ਵੱਧ ਰਹੀ ਹੈ। ਗੋਗੋਈ ਨੇ ਸਦਨ 'ਚ ਸਿਫ਼ਰ ਕਾਲ ਦੌਰਾਨ ਕਿਹਾ ਕਿ ਮਾਨਸਿਕ ਸਿਹਤ ਦੇਸ਼ 'ਚ ਇਕ ਵੱਡਾ ਮੁੱਦਾ ਹੋ ਗਿਆ ਹੈ। ਉਨ੍ਹਾਂ ਕਿਹਾ,''ਹਾਲ 'ਚ ਇਹ ਚਿੰਤਾਜਨਕ ਅੰਕੜਾ ਆਇਆ ਹੈ ਕਿ ਪਿਛਲੇ 5 ਸਾਲਾਂ 'ਚ 40 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਹੈ। ਸਾਡਾ ਦੇਸ਼ ਕਿਹੜੀ ਦਿਸ਼ਾ ਵੱਲ ਵਧ ਰਿਹਾ ਹੈ?'' ਕਾਂਗਰਸ ਸੰਸਦ ਮੈਂਬਰ ਨੇ ਕਿਹਾ,''(ਓਟੀਟੀ ਪਲੇਟਫਾਰਮ) ਨੈੱਟਫਲਿਕਸ 'ਤੇ 'ਏਡੋਲੇਸੈਂਸ' ਨਾਂ ਦਾ ਇਕ ਸ਼ੋਅ ਆਇਆ ਹੈ। ਇਸ 'ਚ ਇਹ ਦਿਖਾਇਆ ਗਿਆ ਹੈ ਕਿ ਪੜ੍ਹਾਈ ਦਾ ਦਾਅਬਾ ਹੋਣ ਵਿਚਾਲੇ ਸੋਸ਼ਲ ਮੀਡੀਆ 'ਤੇ ਧੱਕੇਸ਼ਾਹੀ ਦਿੱਤੀ ਜਾਂਦੀ ਹੈ, ਜਿਸ ਨਾਲ ਭਾਵਨਾਤਮਕ ਤਣਾਅ ਪੈਦਾ ਹੋ ਜਾਂਦਾ ਹੈ ਤਾਂ ਇਸ ਦਾ ਸਾਡੇ ਨੌਜਵਾਨਾਂ 'ਤੇ ਕਿਸ ਤਰ੍ਹਾਂ ਨਾਲ ਇਕ ਨਕਾਰਾਤਮਕ ਪ੍ਰਭਾਵ ਪੈਂਦਾ ਹੈ...।''
ਉਨ੍ਹਾਂ ਕਿਹਾ,''...ਕਈ ਨੌਜਵਾਨ ਆਨਲਾਈਨ ਪੁਰਸ਼ 'ਇੰਫਲਿਊਐਂਸਰ' ਭਾਲਦੇ ਹਨ ਜੋ ਨਵੇਂ ਕਿਸਮ ਦੀ ਮਰਦਾਨਗੀ ਦੀ ਪਰਿਭਾਸ਼ਾ ਪੇਸ਼ ਕਰਦੇ ਹਨ ਅਤੇ ਇਹ ਨਾਰੀਵਾਦ ਨੂੰ ਪਿੱਛੇ ਧੱਕ ਰਿਹਾ ਹੈ। ਇਹ ਨਵੀਂ ਕਿਸਮ ਦੀ ਜ਼ਹਿਰੀਲੀ ਮਰਦਾਨਗੀ ਹੈ ਜੋ ਪੁਰਸ਼ ਅਤੇ ਔਰਤਾਂ, ਦੋਵਾਂ ਨੂੰ ਪ੍ਰਭਾਵਿਤ ਕਰਦੇ ਹਨ।'' ਉਨ੍ਹਾਂ ਕਿਹਾ ਕਿ ਵਿਸ਼ੇਸ਼ ਰੂਪ ਨਾਲ ਕੋਵਿਡ ਮਹਾਮਾਰੀ ਤੋਂ ਬਾਅਦ ਨੌਜਵਾਨ ਸੋਸ਼ਲ ਮੀਡੀਆ 'ਤੇ ਨਿਰਭਰ ਹੋ ਗਏ ਹਨ ਅਤੇ ਸਾਡੇ ਲਈ ਇਹ ਇਕ ਸੰਕਟ ਦਾ ਮਾਹੌਲ ਬਣ ਗਿਆ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵਧਣ ਦੇ ਨਾਲ-ਨਾਲ (ਨੌਜਵਾਨਾਂ 'ਚ) ਤਣਾਅ ਵੀ ਵੱਧ ਰਿਹਾ ਹੈ, ਉਨ੍ਹਾਂ ਦੀ ਸਮਾਜ ਤੋਂ ਦੂਰੀ ਵੱਧ ਰਹੀ ਹੈ ਅਤੇ ਮਾਨਸਿਕ ਸਿਹਤ 'ਤੇ ਬਹੁਤ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਨੇ ਨੌਜਵਾਨਾਂ ਦੀ ਮਾਨਸਿਕ ਸਿਹਤ 'ਤੇ ਸੰਸਦ 'ਚ ਚਰਚਾ ਕਰਵਾਉਣ ਦੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8