ਨਿੱਜੀ ਸਕੂਲ ਸੰਚਾਲਕਾਂ ਨੇ ਕੀਤਾ ਪ੍ਰਦਰਸ਼ਨ, ਕੀਤੀ ਸਕੂਲ ਖੋਲ੍ਹਣ ਦੀ ਮੰਗ

Monday, Dec 28, 2020 - 05:08 PM (IST)

ਨਿੱਜੀ ਸਕੂਲ ਸੰਚਾਲਕਾਂ ਨੇ ਕੀਤਾ ਪ੍ਰਦਰਸ਼ਨ, ਕੀਤੀ ਸਕੂਲ ਖੋਲ੍ਹਣ ਦੀ ਮੰਗ

ਹਿਸਾਰ- ਕੋਵਿਡ-19 ਕਾਰਨ ਪਿਛਲੇ ਕਰੀਬ 9 ਮਹੀਨਿਆਂ ਤੋਂ ਬੰਦ ਸਕੂਲਾਂ ਨੂੰ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਨਿੱਜੀ ਸਕੂਲਾਂ ਦੇ ਸੰਚਾਲਕਾਂ ਨੇ ਅੱਜ ਯਾਨੀ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ। ਸਕੂਲ ਸੰਚਾਲਕਾਂ ਨੇ ਪ੍ਰਾਈਵੇਟ ਸਕੂਲ ਸੰਘ ਦੇ ਪ੍ਰਦੇਸ਼ ਪ੍ਰਧਾਨ ਸਤਿਆਵਾਨ ਕੁੰਡੂ ਦੀ ਪ੍ਰਧਾਨਗੀ 'ਚ ਡਿਪਟੀ ਕਮਿਸ਼ਨਰ ਦੇ ਮਾਧਿਅਮ ਨਾਲ ਮੁੱਖ ਮੰਤਰੀ ਨਾਂ ਮੰਗ ਦਿੰਦੇ ਹੋਏ ਪਹਿਲੀ ਤੋਂ 8ਵੀਂ ਤੱਕ ਵੀ ਸਕੂਲਾਂ ਨੂੰ ਨਿਯਮਿਤ ਤੌਰ 'ਤੇ ਖੋਲ੍ਹਣ ਦੀ ਮੰਗ ਕੀਤੀ। ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਦੇ ਸੰਚਾਲਕ ਸੈਕਟਰ 15 ਸਥਿਤ ਪਾਰਕ 'ਚ ਇਕੱਠੇ ਹੋਏ ਅਤੇ ਇਕ ਜੁਲੂਸ ਦੇ ਰੂਪ 'ਚ ਲਘੁ ਸਕੱਤਰੇਤ ਪਹੁੰਚ ਕੇ ਡਿਪਟੀ ਕਮਿਸ਼ਨਰ ਦੀ ਹਾਜ਼ਰੀ 'ਚ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ। ਸ਼੍ਰੀ ਕੁੰਡੂ ਨੇ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਜਨਤਾ ਦੇ ਇਕ ਵੱਡੇ ਵਰਗ ਕੋਲ ਸਮਾਰਟ ਫੋਨ ਦੀ ਉਪਲੱਬਧਤਾ ਬੱਚਿਆਂ ਲਈ ਸੰਭਵ ਨਹੀਂ ਹੈ ਅਤੇ ਜਿਨ੍ਹਾਂ ਕੋਲ ਹੈ, ਉਹ ਵੀ ਆਨਲਾਈਨ ਮਾਧਿਅਮ ਨਾਲ ਮਿਲਣ ਵਾਲੀ ਸਿੱਖਿਆ ਨਾਲ ਜਮਾਤ 'ਚ ਮਿਲਣ ਵਾਲੀ ਸਿੱਖਿਆ ਦੇ ਬਰਾਬਰ ਲਾਭ ਨਹੀਂ ਲੈ ਪਾ ਰਹੇ ਹਨ। ਇਸ ਲਈ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਸਕੂਲ ਖੋਲ੍ਹੇ ਜਾਣ ਤਾਂ ਕਿ ਬੱਚੇ ਨਿਯਮਿਤ ਤੌਰ 'ਤੇ ਆਪਣੀ ਪੜ੍ਹਾਈ ਸਹੀ ਕਰ ਸਕਣ।

ਹ ਵੀ ਪੜ੍ਹੋ : ਕਾਂਗਰਸ ਦੇ ਸਥਾਪਨਾ ਦਿਵਸ 'ਤੇ ਬੋਲੇ ਰਾਹੁਲ- ਪਾਰਟੀ ਦੇਸ਼ ਹਿੱਤ ਦੀ ਆਵਾਜ਼ ਚੁੱਕਣ ਲਈ ਵਚਨਬੱਧ

ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਨੌਕਰੀਆਂ ਅਤੇ ਵਪਾਰਕ ਕੰਮ ਬੰਦ ਹੋਣ ਕਾਰਨ ਸਰਕਾਰੀ ਆਦੇਸ਼ਾਂ ਅਤੇ ਖ਼ਬਰਾਂ 'ਚ ਅੰਤਰ ਹੋਣ ਨਾਲ ਬਣੇ ਭਰਮ ਕਾਰਨ ਕਾਫ਼ੀ ਗਿਣਤੀ 'ਚ ਵਿਦਿਆਰਥੀਆਂ ਨੇ ਸਕੂਲਾਂ ਦੀ ਫੀਸ ਜਮ੍ਹਾ ਨਹੀਂ ਕਰਵਾਈ ਹੈ। ਇਸ ਲਈ ਨਿੱਜੀ ਸਕੂਲਾਂ ਦੀ ਵਿੱਤੀ ਸਥਿਤੀ ਖ਼ਰਾਬ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਵਿੱਤੀ ਮਦਦ ਦੇ ਕੇ ਸਕੂਲਾਂ ਨੂੰ ਬਚਾਇਆ ਜਾਵੇ ਤਾਂ ਕਿ ਕਰਮੀਆਂ ਨੂੰ ਤਨਖਾਹ ਦਿੱਤੀ ਜਾ ਸਕੇ। ਇਸ ਦੇ ਨਾਲ-ਨਾਲ ਮਾਰਚ ਮਹੀਨੇ ਤੋਂ ਬੰਦ ਬੱਸਾਂ ਦੀ ਪਾਸਿੰਗ ਫੀਸ, ਟੈਕਸ ਅਤੇ ਬੀਮਾ ਨੂੰ ਮੁਆਫ਼ ਕਰਨ ਅਤੇ ਨਿਯਮ 134ਏ ਦੇ ਅਧੀਨ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਫੀਸ ਸਕੂਲਾਂ ਨੂੰ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਨੂੰ ਵੀ ਪ੍ਰਮੁੱਖਤਾ ਨਾਲ ਚੁੱਕਿਆ ਤਾਂ ਕਿ ਸਕੂਲਾਂ ਨੂੰ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ : ਕਿਸਾਨਾਂ ਦਾ ਐਲਾਨ- ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ, ਉਦੋਂ ਤੱਕ ਟੋਲ ਮੁਫ਼ਤ ਰਹਿਣਗੇ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News