ਕੋਵਿਡ-19 ਦਾ 140 ਦੇਸ਼ਾਂ ''ਚ ਕਹਿਰ, 5700 ਲੋਕਾਂ ਦੀ ਮੌਤ ਤੇ 1.50 ਲੱਖ ਪੀਡ਼ਤ
Sunday, Mar 15, 2020 - 02:59 AM (IST)
ਵਾਸ਼ਿੰਗਟਨ/ਟੋਰਾਂਟੋ - ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਕਰੀਬ 1,50,000 ਤੋਂ ਜ਼ਿਆਦਾ ਹੋ ਗਈ। ਇਸ ਦੀ ਜਾਣਾਕਰੀ ਇਕ ਅੰਗ੍ਰੇਜ਼ੀ ਵੈੱਬਸਾਈਟ ਨੇ ਦਿੱਤੀ ਹੈ। ਇਟਲੀ ਵਿਚ ਸ਼ਨੀਵਾਰ ਨੂੰ ਇਸ ਵਾਇਰਸ ਦੇ ਕਰੀਬ 3400 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਪੂਰੀ ਦੁਨੀਆ ਵਿਚ ਪੀਡ਼ਤਾਂ ਦੀ ਗਿਣਤੀ 1,51,797 ਪਹੁੰਚ ਗਈ ਹੈ। ਉਥੇ ਵਾਇਰਸ ਦੀ ਇਨਫੈਕਸ਼ਨ ਨਾਲ ਹੁਣ ਤੱਕ ਕਰੀਬ 140 ਦੇਸ਼ਾਂ ਵਿਚ 5700 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਪਿਛਲੇ ਸਾਲ ਦਸੰਬਰ ਵਿਚ ਇਟਲੀ ਵਿਚ ਹੁਣ ਤੱਕ 21,157 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 1,441 ਮੌਤਾਂ ਦਰਜ ਕੀਤੀਆਂ ਗਈਆਂ ਹਨ। ਚੀਨ ਤੋਂ ਬਾਅਦ ਇਟਲੀ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
ਉਥੇ ਹੀ ਦੁਨੀਆ ਦੇ ਬਹੁਤੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਬੀਤੇ ਦਿਨੀਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਕੋਰੋਨਾਵਾਇਰਸ ਦਾ ਕੇਂਦਰ ਚੀਨ ਨੂੰ ਛੱਡ ਯੂਰਪ ਨੂੰ ਦੱਸਿਆ, ਇਸ ਦਾ ਕਾਰਨ ਯੂਰਪ ਵਿਚ ਲਗਾਤਾਰ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਣਾ ਹੈ। ਉਥੇ ਹੀ ਕੋਰੋਨਾਵਾਇਰਸ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਿਹਾ ਹੈ। ਜਿਸ ਕਾਰਨ ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਈ।