ਦਵਾਈ ਦੀ ਸਪਲਾਈ ''ਤੇ ਟਰੰਪ ਵਲੋਂ ਕੀਤੇ ਧੰਨਵਾਦ ਦਾ PM ਮੋਦੀ ਨੇ ਦਿੱਤਾ ਇਹ ਜਵਾਬ
Thursday, Apr 09, 2020 - 12:47 PM (IST)
ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਧੰਨਵਾਦ' ਦੇ ਜਵਾਬ 'ਚ ਵੀਰਵਾਰ ਭਾਵ ਅੱਜ ਕਿਹਾ ਕਿ ਕੋਰੋਨਾ ਵਾਇਰਸ 'ਕੋਵਿਡ-19' ਨਾਲ ਨਜਿੱਠਣ ਲਈ ਮਨੁੱਖਤਾ ਦੀ ਮਦਦ ਲਈ ਭਾਰਤ ਹਰਸੰਭਵ ਕੰਮ ਕਰੇਗਾ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੇ ਸੰਦੇਸ਼ 'ਚ ਇਹ ਗੱਲ ਆਖੀ, ਜਿਨ੍ਹਾਂ ਨੇ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੀ ਬਰਾਮਦਗੀ ਦੀ ਆਗਿਆ ਦੇਣ ਦੇ ਫੈਸਲੇ ਲਈ ਭਾਰਤ ਦਾ ਸ਼ੁੱਕਰੀਆ ਅਦਾ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇਸ ਤਰ੍ਹਾਂ ਦਾ ਸਮਾਂ ਦੋਸਤਾਂ ਨੂੰ ਹੋਰ ਨੇੜੇ ਲਿਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ-ਅਮਰੀਕਾ ਦੀ ਸਾਂਝੇਦਾਰੀ ਪਹਿਲਾਂ ਤੋਂ ਵੀ ਮਜ਼ਬੂਤ ਹੈ। ਮੋਦੀ ਨੇ ਲਿਖਿਆ ਕਿ ਭਾਰਤ ਕੋਵਿਡ-19 ਨਾਲ ਮੁਕਾਬਲੇ ਵਿਚ ਮਨੁੱਖਤਾ ਦੀ ਮਦਦ ਲਈ ਹਰਸੰਭਵ ਕੰਮ ਕਰੇਗਾ। ਓਧਰ ਟਰੰਪ ਨੇ ਅਮਰੀਕਾ ਲਈ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਦੀ ਬਰਾਮਦਗੀ ਦੀ ਆਗਿਆ ਦੇਣ 'ਤੇ ਮੋਦੀ ਨੂੰ ਸ਼ਾਨਦਾਰ ਨੇਤਾ ਦੱਸਦੇ ਹੋਏ ਕਿਹਾ ਕਿ ਇਸ ਮੁਸ਼ਕਲ ਸਮੇਂ ਵਿਚ ਭਾਰਤ ਦੀ ਮਦਦ ਨੂੰ ਭੁਲਾਇਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : USA ਰਾਸ਼ਟਰਪਤੀ ਨੇ PM ਮੋਦੀ ਨੂੰ ਕਿਹਾ- 'ਧੰਨਵਾਦ, ਨਹੀਂ ਭੁੱਲਾਂਗੇ ਭਾਰਤ ਦਾ ਅਹਿਸਾਨ'
ਦਰਅਸਲ ਹਾਈਡ੍ਰੋਕਸੀਕਲੋਰੋਕਵੀਨ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਸੰਭਾਵਿਤ ਇਲਾਜ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ। ਇਸ ਦਵਾਈ ਦਾ ਭਾਰਤ ਸਭ ਤੋਂ ਵੱਡਾ ਉਤਪਾਦਕ ਹੈ। ਟਰੰਪ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ 'ਤੇ ਗੱਲਬਾਤ ਤੋਂ ਬਾਅਦ ਅਮਰੀਕਾ ਨੂੰ ਇਸ ਦਵਾਈ ਦੀ ਬਰਾਮਦਗੀ 'ਤੇ ਰੋਕ ਹਟਾਉਣ 'ਤੇ ਸਹਿਮਤੀ ਜਤਾਈ ਸੀ। ਟਰੰਪ ਨੇ ਟਵੀਟ ਕਰ ਕੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੁਹਾਡਾ ਇਸ ਲੜਾਈ 'ਚ ਨਾ ਸਿਰਫ ਭਾਰਤ ਸਗੋਂ ਕਿ ਪੂਰੀ ਮਨੁੱਖਤਾ ਦੀ ਮਦਦ ਕਰਨ 'ਚ ਮਜ਼ਬੂਤ ਅਗਵਾਈ ਲਈ ਸ਼ੁੱਕਰੀਆ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : 'ਅਸੀਂ ਦਰਦ ਦਿੱਤੈ ਤੇ ਅਸੀਂ ਹੀ ਦਵਾ ਦਵਾਂਗੇ'