ਮਹਾਰਾਸ਼ਟਰ ’ਚ 6 ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ

Monday, Apr 19, 2021 - 11:17 AM (IST)

ਮਹਾਰਾਸ਼ਟਰ ’ਚ 6 ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ

ਮੁੰਬਈ (ਭਾਸ਼ਾ)— ਕੋਵਿਡ-19 ਦੇ ਕੇਸਾਂ ਵਿਚ ਵਾਧੇ ਕਾਰਨ ਸੰਘਰਸ਼ ਕਰ ਰਹੇ ਮਹਾਰਾਸ਼ਟਰ ਨੇ ਹੋਰ ਥਾਵਾਂ ਤੋਂ ਕੋਰੋਨਾ ਵਾਇਰਸ ਦਾ ਕਹਿਰ ਰੋਕਣ ਲਈ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਅਤੇ 5 ਸੂਬਿਆਂ ਨੂੰ ਸੰਵੇਦਨਸ਼ੀਲ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਸਕੱਤਰ ਸੀਤਾਰਾਮ ਕੁੰਤੇ ਦੇ ਦਸਤਖ਼ਤ ਵਾਲੇ ਇਕ ਆਦੇਸ਼ ਵਿਚ ਕੇਰਲ, ਗੋਆ, ਗੁਜਰਾਤ, ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ, ਰਾਜਸਥਾਨ ਅਤੇ ਉੱਤਰਾਖੰਡ ਨੂੰ ਐਤਵਾਰ ਨੂੰ ਸੰਵੇਦਨਸ਼ੀਲ ਸਥਾਨ ਐਲਾਨ ਕੀਤਾ ਗਿਆ।

ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ

ਆਦੇਸ਼ ਮੁਤਾਬਕ ਇਨ੍ਹਾਂ ਸਥਾਨਾਂ ਤੋਂ ਮਹਾਰਾਸ਼ਟਰ ਆਉਣ ਵਾਲੇ ਯਾਤਰੀਆਂ ਨੂੰ ਟਰੇਨ ਵਿਚ ਯਾਤਰਾ ਕਰਨ ਤੋਂ ਪਹਿਲਾਂ 48 ਘੰਟੇ ਦੇ ਅੰਦਰ ਕਰਵਾਈ ਗਈ ਆਰ. ਟੀ- ਪੀ. ਸੀ. ਆਰ. ਜਾਂਚ ਦੀ ਰਿਪੋਰਟ ਵਿਖਾਉਣੀ ਹੋਵੇਗੀ, ਜਿਸ ’ਚ ਉਨ੍ਹਾਂ ਦੇ ਪੀੜਤ ਨਾ ਹੋਣ ਦੀ ਪੁਸ਼ਟੀ ਹੋਵੇ।

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਲੜਨ ਲਈ ਵੈਕਸੀਨ ਤੋਂ ਵੱਡਾ ਹਥਿਆਰ ਹੈ ‘ਡਬਲ ਮਾਸਕ’ 

ਬਿਆਨ ਵਿਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ’ਚ ਕੋਵਿਡ-19 ਦੀ ਰੋਕਥਾਮ ਅਤੇ ਹੋਰ ਥਾਵਾਂ ਤੋਂ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਹੋਰ ਰੂਪਾਂ ਦੀ ਆਮਦ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਦਿੱਲੀ ’ਚ ਐਤਵਾਰ ਨੂੰ ਵਾਇਰਸ ਦੇ ਇਕ ਦਿਨ ਦੇ ਅੰਦਰ ਸਭ ਤੋਂ ਵੱਧ 25,462 ਨਵੇਂ ਕੇਸ ਸਾਹਮਣੇ ਆਏ। ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ’ਚ ਐਤਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਧ 68,631 ਨਵੇਂ ਕੇਸ ਸਾਹਮਣੇ ਆਏ ਹਨ ਅਤੇ 503 ਮਰੀਜ਼ਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ– ਕੋਰੋਨਾ ਵਾਇਰਸ ਦਾ ਵੱਧਦਾ ਕਹਿਰ, JEE Main ਪ੍ਰੀਖਿਆ ਟਲੀ

ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਵੱਡਾ ਉਛਾਲ, ਇਕ ਦਿਨ ’ਚ ਆਏ ਰਿਕਾਰਡ 2.61 ਲੱਖ ਨਵੇਂ ਕੇਸ


author

Tanu

Content Editor

Related News