ਕੋਰੋਨਾ ਦੀ ਆਫਤ : 391 ਵਿਦਿਆਰਥੀ ਬੱਸਾਂ ਰਾਹੀਂ ਕੋਟਾ ਤੋਂ ਪੁੱਜੇ ਆਸਾਮ, ਕੀਤੇ 'ਕੁਆਰੰਟਾਈਨ'

04/27/2020 12:52:29 PM

ਗੁਹਾਟੀ (ਭਾਸ਼ਾ)— ਆਸਾਮ ਦੇ ਸਿਹਤ ਮੰਤਰੀ ਹੇਮੰਤ ਵਿਸ਼ਵ ਸਰਮਾ ਨੇ ਦੱਸਿਆ ਕਿ ਰਾਜਸਥਾਨ ਦੇ ਕੋਚਿੰਗ ਸੈਂਟਰ ਕੋਟਾ ਤੋਂ ਆਸਾਮ ਦੇ 391 ਤੋਂ ਵਧੇਰੇ ਵਿਦਿਆਰਥੀ ਬੱਸਾਂ ਜ਼ਰੀਏ ਆਪਣੇ ਸੂਬੇ 'ਚ ਪਰਤ ਆਏ ਹਨ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਸਰਮਾ ਅਤੇ ਉਨ੍ਹਾਂ ਦੇ ਸੀਨੀਅਰ ਮੰਤਰੀ ਪਿਊਸ਼ ਹਜਾਰਿਕਾ ਸਰੂਸਾਜਈ ਕੁਆਰੰਟੀਨ ਸੈਂਟਰ 'ਚ ਵਿਦਿਆਰਥੀਆਂ ਦਾ ਹਾਲ-ਚਾਲ ਜਾਣ ਲਈ ਪੁੱਜੇ ਸਨ। ਇਹ ਵਿਦਿਆਰਥੀ ਤੜਕਸਾਰ 3 ਵਜੇ ਸੋਮਵਾਰ ਭਾਵ ਅੱਜ ਬੱਸਾਂ ਤੋਂ ਇੱਥੇ ਪੁੱਜੇ ਹਨ।

PunjabKesari

ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਕੋਟਾ ਤੋਂ ਲੰਬੀ ਦੂਰੀ ਦੀ ਯਾਤਰਾ ਕਰਨ ਤੋਂ ਬਾਅਦ 391 ਵਿਦਿਆਰਥੀ ਆਪਣੇ ਚਿਹਰਿਆਂ 'ਤੇ ਮੁਸਕਾਨ ਨਾਲ ਸੂਬੇ 'ਚ ਪਰਤ ਆਏ। ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਕਰਦੇ ਹੋਏ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਸਰੂਸਾਜਈ ਕੁਆਰੰਟੀਨ ਸੈਂਟਰ ਅਤੇ ਵਿਦਿਆਰਥਣਾਂ ਨੂੰ 3 ਹੋਟਲਾਂ ਵਿਚ ਰੱਖਿਆ ਗਿਆ ਹੈ।

PunjabKesari

ਦੱਸ ਦੇਈਏ ਕਿ ਮੈਡੀਕਲ ਅਤੇ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਲਈ ਕੋਟਾ ਦੇਸ਼ ਦੇ ਮੁੱਖ ਕੋਚਿੰਗ ਸੈਂਟਰਾਂ ਵਿਚੋਂ ਇਕ ਹੈ। ਇੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀ ਆਉਂਦੇ ਹਨ। ਸਰਮਾ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੁਆਰੰਟੀਨ 'ਚ ਰੱਖਿਆ ਜਾਣਾ ਜ਼ਰੂਰੀ ਕੀਤਾ ਗਿਆ, ਕਿਉਂਕਿ ਇਹ ਰਾਜਸਥਾਨ ਤੋਂ ਪਰਤੇ ਸਨ ਜੋ ਕਿ ਕੋਵਿਡ-19 ਦਾ 'ਰੈੱਡ ਜ਼ੋਨ' ਹੈ।

PunjabKesari

ਸੂਬਾ ਸਰਕਾਰ ਨੇ ਇਸ ਯਾਤਰਾ ਲਈ ਪ੍ਰਤੀ ਵਿਦਿਆਰਥੀ 7,000 ਰੁਪਏ ਦੀ ਰਾਸ਼ੀ ਲਈ ਹੈ। ਕੁੱਲ 17 ਬੱਸਾਂ ਤੋਂ ਇਨ੍ਹਾਂ ਨੂੰ ਲਿਆਂਦਾ ਗਿਆ ਹੈ। ਸੂਬਾ ਸਰਕਾਰ ਨੇ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਸੂਬਾ ਸਰਕਾਰਾਂ ਤੋਂ ਲਾਕਡਾਊਨ ਦੌਰਾਨ ਬੱਸਾਂ ਦੀ ਆਵਾਜਾਈ ਦੀ ਇਜਾਜ਼ਤ ਮੰਗੀ ਸੀ।


Tanu

Content Editor

Related News