ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਲਾਗੂ, ਦੇਣਾ ਪਵੇਗਾ ਸਵੈ ਘੋਸ਼ਣਾ ਫਾਰਮ

2/24/2021 10:33:35 AM

ਨਵੀਂ ਦਿੱਲੀ– ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਵਿਦੇਸ਼ ਤੋਂ ਆਉਣ ਵਾਲੇ ਮੁਸਾਫਰਾਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਸਰਕਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦਿੱਲੀ ਹਵਾਈ ਅੱਡੇ ’ਤੇ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਮੁਸਾਫਰਾਂ ਲਈ ਸਵੈ ਘੋਸ਼ਣਾ ਫਾਰਮ (ਐੱਸ. ਡੀ. ਐੱਫ.) ਏਅਰ ਸੁਵਿਧਾ ਪੋਰਟਲ ’ਤੇ ਆਨਲਾਈਨ ਅਪਲੋਡ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਮੁਸਾਫਰਾਂ ਲਈ ਕੋਵਿਡ-19 ਦੇ ਆਰ. ਟੀ. ਪੀ. ਸੀ. ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਅਪਲੋਡ ਕਰਨੀ ਪਵੇਗੀ।

ਇਹ ਵੀ ਪੜ੍ਹੋ: ਪਰਿਵਾਰ ਦੇ 7 ਮੈਬਰਾਂ ਦਾ ਕਤਲ ਕਰਨ ਵਾਲੀ ਸ਼ਬਨਮ ਦੀ ਦਇਆ ਪਟੀਸ਼ਨ ਰਾਜਪਾਲ ਕੋਲ ਪਹੁੰਚੀ, ਫਾਂਸੀ ਟਲੀ

ਇਨ੍ਹਾਂ ’ਚ ਉਹ ਮੁਸਾਫਰ ਵੀ ਸ਼ਾਮਲ ਹਨ ਜੋ ਕਿਸੇ ਦੀ ਮੌਤ ਹੋਣ ’ਤੇ ਭਾਰਤ ਆਉਣਾ ਚਾਹੁੰਦੇ ਹਨ। ਜੇ ਕੋਈ ਮੁਸਾਫਰ ਇਸ ਨਿਯਮ ਤੋਂ ਛੋਟ ਚਾਹੁੰਦਾ ਹੈ ਤਾਂ ਉਸ ਨੂੰ ਨਵੀਂ ਦਿੱਲੀ ਏਅਰਪੋਰਟ ਡਾਟ ਇਨ ਪੋਰਟਲ ’ਤੇ ਘੱਟ ਤੋਂ ਘੱਟ ਇਕ ਘੰਟਾ ਅਰਜ਼ੀ ਦਾਖਲ ਕਰਨੀ ਹੋਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਇਹ ਨਵੇਂ ਨਿਗਮ ਵਿਦੇਸ਼ ਤੋਂ ਆਉਣ ਵਾਲੇ ਸਾਰੇ ਮੁਸਾਫਰਾਂ ਲਈ ਹਨ। ਇਨ੍ਹਾਂ ’ਚ ਬ੍ਰਿਟੇਨ, ਯੂਰਪ ਅਤੇ ਮੱਧ ਪੂਰਬ ਦੇ ਦੇਸ਼ਾਂ ਤੋਂ ਸਿੱਧੇ ਆਉਣ ਵਾਲੇ ਜਾਂ ਜਿਨ੍ਹਾਂ ਦੀ ਫਲਾਈਟ ਉਥੋਂ ਹੋ ਕੇ ਆਉਂਦੀ ਹੈ, ਉਹ ਸਾਰੇ ਮੁਸਾਫਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ 24 ਦੇਸ਼ਾਂ ਨਾਲ ਏਅਰ ਬਬਲ ਸਮਝੌਤਾ ਕੀਤਾ ਹੈ। ਉਥੇ ਹੀ ਕੋਰੋਨਾ ਮਹਾਮਾਰੀ ਕਾਰਣ 23 ਮਾਰਚ 2020 ਤੋਂ ਨਿਯਮਿਤ ਅੰਤਰਰਾਸ਼ਟਰੀ ਯਾਤਰੀ ਜਹਾਜ਼ ਸੇਵਾ ਰੱਦ ਹੈ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਰਿੰਦਰ ਸੋਢੀ ਨੇ ਫੜ੍ਹਿਆ 'ਆਪ' ਦਾ ਝਾੜੂ

ਕੀ ਹਨ ਟੈਸਟ ਚਾਰਜਿਜ਼
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮੁਸਾਫਰ ਹਵਾਈ ਅੱਡੇ ’ਤੇ ਪ੍ਰੀਖਣ ਦੇਣ ਤੋਂ ਬਾਅਦ ਬਾਹਰ ਨਿਕਲ ਸਕਦੇ ਹਨ। ਐੱਸ. ਡੀ. ਐੱਫ. ਯੂਨਾਈਟੇਡ ਕਿੰਗਡਮ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਰਗੇ ਉੱਚ ਜੋਖਮ ਵਾਲੇ ਦੇਸ਼ਾਂ ਨੇ ਮੁਸਾਫਰਾਂ ਦੀ ਪਛਾਣ ’ਚ ਵੀ ਮਦਦ ਕਰੇਗਾ। ਯੂ. ਕੇ., ਯੂਰਪ ਅਤੇ ਦੱਖਣੀ ਅਫਰੀਕਾ ਦੀਆਂ ਉਡਾਣਾਂ ਦੇ ਸਾਰੇ ਯਾਤਰੀਆਂ ਨੂੰ ਲਾਜ਼ਮੀ ਆਰ. ਟੀ.-ਪੀ. ਸੀ. ਆਰ. ਪ੍ਰੀਖਣ ਲਈ ਦਿੱਲੀ ਹਵਾਈ ਅੱਡੇ ’ਤੇ ਯਾਤਰੀਆਂ ਲਈ ਸੇਵਾ ਦੀਆਂ 2 ਸ਼੍ਰੇਣੀਆਂ ਹਨ-800 ਰੁਪਏ ’ਚ ਨਿਯਮਿਤ ਪ੍ਰੀਖਣ ਅਤੇ 1300 ਰੁਪਏ ’ਚ ਪ੍ਰੀਮੀਅਮ ਸੇਵਾ। ਇਹ ਸੇਵਾ ਮੰਗਲਵਾਰ ਤੋਂ ...........’ਤੇ ਪ੍ਰੀ ਬੁਕਿੰਗ ਲਈ ਵੀ ਉਪਲਬਧ ਹੈ।

ਇਹ ਵੀ ਪੜ੍ਹੋ: ਪਤਨੀ ਰੂਬੀਨਾ ਦੇ ਹੱਥ ’ਚ ਟਰਾਫ਼ੀ ਦੇਖ ਖ਼ੁਸ਼ ਹੋਏ ਅਭਿਨਵ ਸ਼ੁਕਲਾ, ਘਰ ਪੁੱਜਣ ’ਤੇ ਇੰਝ ਹੋਇਆ ਸਵਾਗਤ

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਕੀ ਹਨ ਨਿਰਦੇਸ਼
* ਸਿਰਫ ਬਿਨਾਂ ਲੱਛਣ ਵਾਲੇ ਮੁਸਾਫਰਾਂ ਨੂੰ ਹੀ ਥਰਮਲ ਸਕ੍ਰੀਨਿੰਗ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਏਗੀ।
* ਨੈਗੇਟਿਵ ਰਿਪੋਰਟ ਤੋਂ ਬਿਨਾਂ ਭਾਰਤ ਪਹੁੰਚਣ ’ਤੇ ਪਰਿਵਾਰ ’ਚ ਕਿਸੇ ਦੀ ਮੌਤ ਹੋਣ ’ਤੇ ਮੁਸਾਫਰਾਂ ਨੂੰ ਇਜਾਜ਼ਤ ਮਿਲ ਸਕੇਗੀ।
* ਛੋਟ ਹਾਸਲ ਕਰਨ ਲਈ ਮੁਸਾਫਰਾਂ ਨੂੰ ਆਨਲਾਈਨ ਪੋਰਟਲ ’ਤੇ ਯਾਤਰਾ ਤੋਂ 72 ਦਿਨ ਪਹਿਲਾਂ ਅਰਜ਼ੀ ਦਾਖਲ ਕਰਨੀ ਹੋਵੇਗੀ।
* ਇਹ ਨਿਯਮ ਸਮੁੰਦਰੀ ਮਾਰਗ ਰਾਹੀਂ ਸਫਰ ਕਰਨ ਵਾਲਿਆਂ ’ਤੇ ਵੀ ਲਾਗੂ ਹੋਣਗੇ ਪਰ ਉਹ ਆਨਲਾਈਨ ਰਜਿਸਟ੍ਰੇਸ਼ਨ ਦਾ ਲਾਭ ਨਹੀਂ ਉਠਾ ਸਕਣਗੇ।
* ਬ੍ਰਿਟੇਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਤੋਂ ਪਹੁੰਚਣ ਵਾਲੇ ਮੁਸਾਫਰਾਂ ਨੂੰ ਕੰਪਨੀ ਵਲੋਂ ਜਹਾਜ਼ ’ਚ ਵੱਖ ਤੋਂ ਜਾਂਚ ਕਰਵਾਉਣੀ ਹੋਵੇਗੀ।
* ਬ੍ਰਿਟੇਨ, ਯੂਰਪ ਜਾਂ ਦੱਖਣੀ ਏਸ਼ੀਆ ਤੋਂ ਭਾਰਤ ਪਹੁੰਚਣ ’ਤੇ ਮੁਸਾਫਰਾਂ ਨੂੰ ਖੁਦ ਦੇ ਖਰਚੇ ਨਾਲ ਮਾਲੀਕਿਊਲਰ ਜਾਂਚ ਕਰਵਾਉਣਾ ਜ਼ਰੂਰੀ ਹੋਵੇਗਾ।
* ਏਅਰਪੋਰਟ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮੁਸਾਫਰਾਂ ਨੂੰ ਆਪਣਾ ਸੈਂਪਲ ਮਿੱਥੇ ਸਥਾਨ ’ਤੇ ਦੇਣਾ ਹੋਵੇਗਾ।
* ਕੋਰੋਨਾ ਰਿਪੋਰਟ ਦੇ ਨੈਗੇਟਿਵ ਹੋਣ ’ਤੇ ਉਨ੍ਹਾਂ ਨੂੰ 14 ਦਿਨਾਂ ਲਈ ਸਿਹਤ ਦੀ ਖੁਦ ਮਾਨੀਟਰਿੰਗ ਦੀ ਸਲਾਹ ਦਿੱਤੀ ਜਾਏਗੀ।
* ਜੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਮਿਆਰੀ ਸਿਹਤ ਪ੍ਰੋਟੋਕਾਲ ਮੁਤਾਬਕ ਇਲਾਜ ਕਰਵਾਉਣਾ ਹੋਵੇਗਾ।
* ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਮੁਸਾਫਰਾਂ ਨੂੰ ਆਰੋਗਯ ਸੇਤੁ ਐਪ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
* ਹਵਾਈ ਜਹਾਜ਼ ’ਚ ਯਾਤਰਾ ਦੌਰਾਨ ਹੋਰ ਲੋਕਾਂ ਤੋਂ ਸਰੀਰਿਕ ਦੂਰੀ ਬਣਾਏ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਜੱਸੀ ਗਿੱਲ ਦੀ ਅਗਲੀ ਮਿਊਜ਼ਿਕ ਵੀਡੀਓ ’ਚ ਨਜ਼ਰ ਆ ਸਕਦੀ ਹੈ ਇਸ ਭਾਰਤੀ ਕ੍ਰਿਕਟਰ ਦੀ ਪਤਨੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

 


cherry

Content Editor cherry