ਗੰਭੀਰ ਨੇ ਦਿੱਲੀ ਸਰਕਾਰ ਨੂੰ 50 ਲੱਖ ਰੁਪਏ ਦੀ ਕੀਤੀ ਪੇਸ਼ਕਸ਼, ਕੇਜਰੀਵਾਲ ਨੇ ਦਿੱਤਾ ਜਵਾਬ

04/06/2020 2:41:33 PM

ਨਵੀਂ ਦਿੱਲੀ (ਭਾਸ਼ਾ)— ਪੂਰਬੀ ਦਿੱਲੀ ਤੋਂ ਭਾਜਪਾ ਨੇਤਾ ਗੌਤਮ ਗੰਭੀਰ ਨੇ ਸੋਮਵਾਰ ਨੂੰ ਦਿੱਲੀ ਸਰਕਾਰ ਨੂੰ ਕੋਰੋਨਾ ਵਾਇਰਸ ਨਾਲ ਲੜਨ 'ਚ ਸਿਹਤ ਕਰਮਚਾਰੀਆਂ ਲਈ ਜ਼ਰੂਰੀ ਉਪਕਰਣ ਖਰੀਦਣ ਲਈ 50 ਲੱਖ ਰੁਪਏ ਦੀ ਪੇਸ਼ਕਸ਼ ਕੀਤੀ। ਗੌਤਮ ਗੰਭੀਰ ਨੇ ਸੰਸਦ ਮੈਂਬਰ ਸਥਾਨਕ ਖੇਤਰੀ ਵਿਕਾਸ ਯੋਜਨਾ (ਐੱਮ. ਪੀ. ਐੱਲ. ਏ. ਡੀ.) ਫੰਡ ਤੋਂ ਇਹ ਪੇਸ਼ਕਸ਼ ਕੀਤੀ। ਉਹ ਦੋ ਹਫਤੇ ਪਹਿਲਾਂ ਵੀ ਇਸ ਲੜਾਈ 'ਚ ਮਦਦ ਲਈ 50 ਲੱਖ ਰੁਪਏ ਦੀ ਪੇਸ਼ਕਸ਼ ਕਰ ਚੁੱਕੇ ਹਨ। 

PunjabKesari

ਗੰਭੀਰ ਨੇ ਕੇਜਰੀਵਾਲ ਨੂੰ ਲਿਖੀ ਗਈ ਚਿੱਠੀ ਵਿਚ ਕਿਹਾ ਸੀ ਕਿ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਦਿੱਲੀ ਦੇ ਕਈ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਲਈ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਦੀ ਮੰਗਾਂ ਨੂੰ ਪੂਰਾ ਕਰਨ ਲਈ ਧਨ ਦੀ ਲੋੜ ਹੈ। ਦੋ ਹਫਤੇ ਪਹਿਲਾਂ ਵੀ ਇਸ ਲੜਾਈ ਵਿਚ ਮਦਦ ਲਈ 50 ਲੱਖ ਰੁਪਏ ਦੇਣ ਦੀ ਗੱਲ ਆਖੀ ਸੀ। ਮੈਂ ਅੱਗੇ ਵੀ ਤੁਹਾਨੂੰ ਆਪਣੇ ਐੱਮ. ਪੀ. ਐੱਲ. ਏ. ਡੀ. ਫੰਡ ਤੋਂ 50 ਲੱਖ ਰੁਪਏ ਦੇਣ ਦੀ ਇਸ ਉਮੀਦ ਨਾਲ ਪੇਸ਼ਕਸ਼ ਕਰਦਾ ਹਾਂ ਕਿ ਇਸ ਧਨ ਦੀ ਵਰਤੋਂ ਡਾਕਟਰਾਂ ਲਈ ਉਪਕਰਣ ਖਰੀਦਣ ਅਤੇ ਕੋਰੋਨਾ ਵਾਇਰਸ ਦੇ ਇਲਾਜ 'ਚ ਹੋਵੇਗਾ। ਗੌਤਮ ਗੰਭੀਰ ਨੇ ਕਿਹਾ ਕਿ ਮੈਂ ਪੀ. ਪੀ. ਈ ਕਿੱਟ ਅਤੇ ਮਾਸਕ ਖਰੀਦਣ ਲਈ 50 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ ਪਰ ਹੁਣ ਤਕ ਕੋਈ ਜਵਾਬ ਨਹੀਂ ਆਇਆ। 

PunjabKesari

ਕੇਜਰੀਵਾਲ ਨੇ ਦਿੱਤਾ ਜਵਾਬ-

ਕ੍ਰਿਕਟਰ ਤੋਂ ਨੇਤਾ ਬਣੇ ਗੌਤਮ ਦੀ ਇਸ ਪੇਸ਼ਕਸ਼ 'ਤੇ ਦਿੱਲੀ ਸਰਕਾਰ ਨੇ ਅੱਜ ਪ੍ਰਤੀਕਿਰਿਆ ਦਿੱਤੀ ਹੈ। ਕੇਜਰੀਵਾਲ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਕਿਹਾ ਕਿ ਗੌਤਮ ਜੀ, ਤੁਹਾਡੀ ਪੇਸ਼ਕਸ਼ ਲਈ ਤੁਹਾਡਾ ਧੰਨਵਾਦ। ਉਨ੍ਹਾਂ ਅੱਗੇ ਕਿਹਾ ਕਿ ਸਮੱਸਿਆ ਧਨ ਦੀ ਨਹੀਂ ਹੈ ਸਗੋਂ ਪੀ. ਪੀ. ਈ. ਕਿੱਟਾਂ ਦੀ ਹੈ। ਅਸੀਂ ਸ਼ੁਕਰਗੁਜ਼ਾਰ ਹੋਵੇਗਾ ਜੇ ਤੁਸੀਂ ਉਨ੍ਹਾਂ ਨੂੰ ਤੁਰੰਤ ਇਨ੍ਹਾਂ ਕਿੱਟਾਂ ਨੂੰ ਲਿਆਉਣ 'ਚ ਸਾਡੀ ਮਦਦ ਕਰਦੇ ਹੋ, ਤਾਂ ਦਿੱਲੀ ਸਰਕਾਰ ਉਨ੍ਹਾਂ ਨੂੰ ਖਰੀਦ ਲਵੇਗੀ, ਧੰਨਵਾਦ। ਦੱਸ ਦੇਈਏ ਕਿ ਦਿੱਲੀ 'ਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 500 ਤਕ ਪਹੁੰਚ ਗਈ ਹੈ ਅਤੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਲਈ ਪੀ. ਪੀ. ਈ. ਕਿੱਟਾਂ ਦੀ ਵੱਡੀ ਕਮੀ ਨਾਲ ਕੇਜਰੀਵਾਲ ਸਰਕਾਰ ਜੂਝ ਰਹੀ ਹੈ, ਜਿਸ ਕਾਰਨ ਕੇਜਰੀਵਾਲ ਨੇ ਗੌਤਮ ਗੰਭੀਰ ਤੋਂ ਧਨ ਨਹੀਂ ਸਗੋਂ ਕਿੱਟਾਂ ਦੇਣ 'ਚ ਮਦਦ ਦੀ ਮੰਗ ਕੀਤੀ ਹੈ।
 


Tanu

Content Editor

Related News