ਕੋਰੋਨਾ ਅਤੇ ਡੇਂਗੂ ਨਾਲ ਜੂਝ ਰਹੇ ਮਨੀਸ਼ ਸਿਸੋਦੀਆ ਦੀ ਸਿਹਤ ਬਾਰੇ ਆਈ ਸੁਖਦ ਖ਼ਬਰ

09/25/2020 5:30:32 PM

ਨਵੀਂ ਦਿੱਲੀ- ਕੋਵਿਡ-19 ਅਤੇ ਡੇਂਗੂ ਦੇ ਦੋਹਰੇ ਇਨਫੈਕਸ਼ਨ ਨਾਲ ਜੂਝ ਰਹੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹਾਲਤ ਹੁਣ ਬਿਹਤਰ ਹੈ। ਉਨ੍ਹਾਂ ਦੇ ਦਫ਼ਤਰ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਸੋਦੀਆ ਦਾ ਇਲਾਜ ਮੈਕਸ ਹਸਪਤਾਲ, ਸਾਕੇਤ ਚ ਚੱਲ ਰਿਹਾ ਹੈ। ਸਿਸੋਦੀਆ ਨੂੰ ਇੱਥੇ ਵੀਰਵਾਰ ਸ਼ਾਮ ਦਿੱਲੀ ਸਰਕਾਰ ਵਲੋਂ ਸੰਚਾਲਤ ਐੱਲ.ਐੱਨ.ਜੇ.ਪੀ. ਹਸਪਤਾਲ ਤੋਂ ਉਨ੍ਹਾਂ ਦੇ 'ਬਲੱਡ ਪਲੇਟਲੈਟਸ' ਘੱਟਣ ਅਤੇ ਆਕਸੀਜਨ ਦੀ ਮਾਤਰਾ ਘੱਟ ਹੋਣ ਕਾਰਨ ਲਿਜਾਇਆ ਗਿਆ ਸੀ। ਉਹ ਦੱਖਣੀ ਦਿੱਲੀ ਦੇ ਨਿੱਜੀ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਹਨ।

ਉੱਪ ਮੁੱਖ ਮੰਤਰੀ ਦੇ ਦਫ਼ਤਰ ਦੇ ਇਕ ਅਧਿਕਾਰੀ ਨੇ ਕਿਹਾ,''ਉਨ੍ਹਾਂ ਦੀ ਸਥਿਤੀ ਹੁਣ ਬਿਹਤਰ ਹੈ।'' ਸਿਸੋਦੀਆ ਨੂੰ 14 ਸਤੰਬਰ ਨੂੰ ਕੋਵਿਡ-19 ਨਾਲ ਪੀੜਤ ਪਾਇਆ ਗਿਆ ਸੀ ਅਤੇ ਉਹ ਕੁਆਰੰਟੀਨ 'ਚ ਸਨ। ਉਨ੍ਹਾਂ ਨੂੰ ਇਲਾਜ ਲਈ ਬੁੱਧਵਾਰ ਨੂੰ ਐੱਲ.ਐੱਨ.ਜੇ.ਪੀ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਇਕ ਦਿਨ ਬਾਅਦ ਉਨ੍ਹਾਂ ਨੂੰ ਡੇਂਗੂ ਨਾਲ ਵੀ ਪੀੜਤ ਪਾਇਆ ਗਿਆ। ਉਹ ਸ਼ਾਇਦ ਸ਼ਹਿਰ ਦੇ ਪਹਿਲੇ ਪ੍ਰਮੁੱਖ ਵਿਅਕਤੀ ਹਨ, ਜੋ ਕੋਵਿਡ-19 ਅਤੇ ਡੇਂਗੂ ਦੋਵੇਂ ਇਨਫੈਕਸ਼ਨਾਂ ਦੀ ਲਪੇਟ 'ਚ ਆਏ ਹਨ।


DIsha

Content Editor

Related News