ਕੋਵਿਡ -19: ਦਿੱਲੀ 'ਚ CRPF ਦੀ ਇਕ ਹੀ ਬਟਾਲੀਅਨ ਦੇ 135 ਜਵਾਨ ਕੋਰੋਨਾ ਪਾਜ਼ੇਟਿਵ, ਪੂਰਾ ਕੈਂਪਸ ਸੀਲ

05/03/2020 8:48:05 AM

ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੀ ਅਰਧ ਸੈਨਿਕ ਬਲ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੀ ਦਿੱਲੀ ਸਥਿਤ ਇਕ ਹੀ ਬਟਾਲੀਅਨ ਵਿਚ ਕੋਵਿਡ -19 ਨਾਲ ਸੰਕਰਮਿਤ ਕਰਮਚਾਰੀਆਂ ਦੀ ਗਿਣਤੀ ਵਧ ਕੇ 135 ਹੋ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸੈਨਿਕ ਰਾਸ਼ਟਰੀ ਰਾਜਧਾਨੀ ਦੇ ਮਯੂਰ ਵਿਹਾਰ ਫੇਜ਼ -3 ਖੇਤਰ ਵਿਚ ਸਥਿਤ ਅਰਧ ਸੈਨਿਕ ਬਲ ਦੀ 31 ਵੀਂ ਬਟਾਲੀਅਨ ਦੇ ਹਨ। ਪਿਛਲੇ ਦਿਨਾਂ ਵਿਚ ਇੱਥੇ ਵੱਡੀ ਗਿਣਤੀ ਵਿਚ ਕੋਰੋਨਾ ਵਿਸ਼ਾਣੂ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਸ ਸਬੰਧ ਵਿਚ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਇਸ ਬਟਾਲੀਅਨ ਦੇ ਕੁੱਲ 135 ਕਰਮਚਾਰੀ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।' ਯੂਨਿਟ ਵਿਚੋਂ ਕੁੱਲ 480 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 458 ਦੀ ਰਿਪੋਰਟ ਆ ਗਈ ਹੈ ਅਤੇ 22 ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਨਮੂਨਿਆਂ ਦੇ ਤੁਰੰਤ ਇਕੱਤਰ ਕਰਨ ਨੂੰ ਯਕੀਨੀ ਬਣਾਉਣ ਲਈ ਬਟਾਲੀਅਨ ਦੇ ਕੰਪਲੈਕਸ ਵਿਚ ਇਕ ਮੋਬਾਈਲ ਕੋਰੋਨਾ ਵਾਇਰਸ ਪ੍ਰਯੋਗਸ਼ਾਲਾ ਤਾਇਨਾਤ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੈਂਪਸ ਅਤੇ ਇਸ ਦੇ ਆਸ-ਪਾਸ ਇਕ ਵਿਸ਼ੇਸ਼ ਸੰਕਰਮਣ ਮੁਕਤ ਅਭਿਆਨ ਚਲਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸੰਕਰਮਿਤ ਕਰਮਚਾਰੀਆਂ ਵਿਚ ਇਸ ਮਾਰੂ ਬਿਮਾਰੀ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਸਨ।  ਇਸ ਯੂਨਿਟ ਦੇ 12 ਕਰਮਚਾਰੀ ਸ਼ੁੱਕਰਵਾਰ ਨੂੰ ਸੰਕਰਮਿਤ ਪਾਏ ਗਏ ਸਨ ਅਤੇ ਇਸ ਹਫਤੇ ਦੇ ਸ਼ੁਰੂ ਵਿਚ 55 ਸਾਲਾ ਇਕ ਸਬ-ਇੰਸਪੈਕਟਰ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ:ਇਸ ਦਿਨ ਆਵੇਗੀ ਜਨਧਨ ਖਾਤੇ 'ਚ 500 ਰੁਪਏ ਦੀ ਦੂਜੀ ਕਿਸ਼ਤ , ਜਾਣੋ ਕਦੋਂ ਅਤੇ ਕਿਵੇਂ ਕਢਵਾ ਸਕਦੇ ਹੋ


Harinder Kaur

Content Editor

Related News