ਦਿਨੋਂ-ਦਿਨ ਵੱਧਦਾ ਜਾ ਰਿਹੈ ''ਕੋਰੋਨਾ'' ਦਾ ਕਹਿਰ, ਇਕ ਦਿਨ ''ਚ ਆਏ 9971 ਮਾਮਲੇ

Sunday, Jun 07, 2020 - 11:23 AM (IST)

ਦਿਨੋਂ-ਦਿਨ ਵੱਧਦਾ ਜਾ ਰਿਹੈ ''ਕੋਰੋਨਾ'' ਦਾ ਕਹਿਰ, ਇਕ ਦਿਨ ''ਚ ਆਏ 9971 ਮਾਮਲੇ

ਨਵੀਂ ਦਿੱਲੀ (ਵਾਰਤਾ)— ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਦਿਨੋਂ-ਦਿਨ ਹੋ ਰਹੇ ਵਾਧੇ ਨਾਲ ਭਾਰਤ 'ਚ ਪਿਛਲੇ 48 ਘੰਟਿਆਂ ਵਿਚ ਸਭ ਤੋਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ 5ਵੇਂ ਨੰਬਰ 'ਤੇ ਪਹੁੰਚ ਗਿਆ ਹੈ ਅਤੇ ਪਿਛਲੇ ਇਕ ਦਿਨ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 9971 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ 2.47 ਲੱਖ ਹੋ ਗਈ ਹੈ। ਭਾਰਤ ਪੀੜਤ ਮਰੀਜ਼ਾਂ ਦੇ ਮਾਮਲੇ ਵਿਚ ਸਪੇਨ ਨੂੰ ਪਿੱਛੇ ਛੱਡ ਕੇ ਦੁਨੀਆ ਭਰ 'ਚ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਵਿਚ ਜਿੱਥੇ 2,46,628 ਲੋਕ ਪੀੜਤ ਹਨ, ਉੱਥੇ ਹੀ ਸਪੇਨ ਵਿਚ 2,41,310 ਲੋਕ ਪੀੜਤ ਹਨ, ਹਾਲਾਂਕਿ ਸਪੇਨ ਵਿਚ ਮ੍ਰਿਤਕਾਂ ਦੀ ਗਿਣਤੀ 3 ਗੁਣਾ ਤੋਂ ਵੀ ਵਧੇਰੇ ਹੈ। ਭਾਰਤ ਵਿਚ ਹੁਣ ਤੱਕ ਜਿੱਥੇ 6929 ਲੋਕਾਂ ਦੀ ਮੌਤ ਹੋਈ ਹੈ, ਉੱਥੇ ਹੀ ਸਪੇਨ 'ਚ 27,135 ਲੋਕਾਂ ਦੀ ਮੌਤ ਹੋ ਚੁੱਕੀ ਹੈ। 

PunjabKesari

ਦੇਸ਼ ਵਿਚ ਪਿਛਲੇ 48 ਘੰਟਿਆਂ ਦੌਰਾਨ ਵਾਇਰਸ ਦੇ ਕੁੱਲ 19,858 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 9971 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ 2,46,628 ਹੋ ਗਈ। ਇਸ ਦੌਰਾਨ 287 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 6929 ਹੋ ਗਈ ਹੈ। ਦੇਸ਼ 'ਚ ਇਸ ਸਮੇਂ ਕੋਰੋਨਾ ਦੇ 1,20,406 ਸਰਗਰਮ ਮਾਮਲੇ ਹਨ, ਜਦ ਕਿ 1,19,293 ਲੋਕ ਇਸ ਮਹਾਮਾਰੀ ਤੋਂ ਨਿਜਾਤ ਪਾ ਚੁੱਕੇ ਹਨ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਪਹਿਲੇ ਨੰਬਰ 'ਤੇ ਹੈ, ਜਿੱਥੇ ਇਸ ਮਹਾਮਾਰੀ ਨਾਲ ਹੁਣ ਤੱਕ 1,919,430 ਲੋਕ ਪੀੜਤ ਹੋ ਚੁੱਕੇ ਹਨ ਅਤੇ 1,09,791 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਬ੍ਰਾਜ਼ੀਲ (6.77 ਲੱਖ), ਰੂਸ (4.59 ਲੱਖ), ਬ੍ਰਿਟੇਨ (2.85 ਲੱਖ) ਅਤੇ ਭਾਰਤ (2.47 ਲੱਖ) ਦਾ ਸਥਾਨ ਹੈ।


author

Tanu

Content Editor

Related News