ਦੇਸ਼ ’ਚ ਮੁੜ ਵਧਣ ਲੱਗਾ ‘ਕੋਰੋਨਾ’ ਦਾ ਖ਼ਤਰਾ, ਇਕ ਦਿਨ ’ਚ 131 ਲੋਕਾਂ ਦੀ ਮੌਤ

Tuesday, Mar 16, 2021 - 12:04 PM (IST)

ਦੇਸ਼ ’ਚ ਮੁੜ ਵਧਣ ਲੱਗਾ ‘ਕੋਰੋਨਾ’ ਦਾ ਖ਼ਤਰਾ, ਇਕ ਦਿਨ ’ਚ 131 ਲੋਕਾਂ ਦੀ ਮੌਤ

ਨਵੀਂ ਦਿੱਲੀ (ਭਾਸ਼ਾ)— ਭਾਰਤ ’ਚ ਕੋਰੋਨਾ ਵਾਇਰਸ ਦਾ ਖ਼ਤਰਾ ਮੁੜ ਤੋਂ ਵੱਧਣ ਲੱਗਾ ਹੈ। ਇਕ ਦਿਨ ਵਿਚ ਕੋਵਿਡ-19 ਦੇ 24,491 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,14,09,831 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ 131 ਹੋਰ ਲੋਕਾਂ ਦੀ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ ਵੱਧ ਕੇ 1,58,856 ਹੋ ਗਈ ਹੈ। ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਵੱਧ ਗਈ ਹੈ ਅਤੇ ਅਜੇ ਵੀ 2,23,432 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 1.96 ਫ਼ੀਸਦੀ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਅਜੇ ਤੱਕ 1,10,27,543 ਲੋਕ ਵਾਇਰਸ ਮੁਕਤ ਹੋ ਚੁੱਕੇ ਹਨ। 

ਹਾਲਾਂਕਿ ਮਰੀਜ਼ਾਂ ਦੀ ਠੀਕ ਹੋਣ ਦੀ ਰਾਸ਼ਟਰੀ ਦਰ ਵਿਚ ਗਿਰਾਵਟ ਆਈ ਹੈ ਅਤੇ ਉਹ 96.65 ਫ਼ੀਸਦੀ ਹੈ। ਉੱਥੇ ਹੀ ਕੋਵਿਡ-19 ਨਾਲ ਮੌਤ ਦਰ 1.39 ਫ਼ੀਸਦੀ ਹੈ। ਦੇਸ਼ ਵਿਚ ਪਿਛਲੇ ਸਾਲ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਵੱਧ ਹੋ ਗਈ ਸੀ। ਭਾਰਤੀ ਆਯੂਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਦੇਸ਼ ਵਿਚ 15 ਮਾਰਚ ਤੱਕ 22,82,80,763 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ। ਇਨ੍ਹਾਂ ’ਚੋਂ 8,73,350 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ  ਗਈ ਸੀ। 


author

Tanu

Content Editor

Related News