ਕੋਵਿਡ-19 : ਦੇਸ਼ ''ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 19,984, ਮੌਤਾਂ ਦਾ ਅੰਕੜਾ 600 ਤੋਂ ਪਾਰ

04/22/2020 9:49:14 AM

ਨਵੀਂ ਦਿੱਲੀ—  ਦੁਨੀਆ ਦੇ ਨਾਲ ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਭਾਰਤ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 19,984 ਹੋ ਗਈ ਹੈ, ਜਦਕਿ 640 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲਾ ਵਲੋਂ ਬੁੱਧਵਾਰ ਭਾਵ ਅੱਜ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਪੀੜਤਾਂ ਦੀ ਗਿਣਤੀ 19,984 ਹੈ। ਕੁੱਲ ਕੇਸਾਂ ਵਿਚੋਂ ਐਕਟਿਵ (ਸਰਗਰਮ) ਕੇਸ 15,474 ਹਨ ਅਤੇ 640 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1,383 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ 3,869 ਲੋਕ ਠੀਕ ਹੋ ਚੁੱਕੇ ਹਨ।

ਕੋਰੋਨਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਹੈ, ਜਿੱਥੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧੇਰੇ ਹੈ। ਹੁਣ ਤਕ ਇੱਥੇ 5,128 ਕੇਸ ਸਾਹਮਣੇ ਆ ਚੁੱਕੇ ਹਨ। ਇਸ ਤਰ੍ਹਾਂ ਮਹਾਰਾਸ਼ਟਰ ਸਭ ਤੋਂ ਖਰਾਬ ਸਥਿਤੀ ਵਾਲਾ ਸੂਬਾ ਹੈ। ਇਸ ਤੋਂ ਇਲਾਵਾ ਗੁਜਰਾਤ 'ਚ 2,178 ਅਤੇ ਦਿੱਲੀ 'ਚ 2156 ਪਾਜ਼ੀਟਿਵ ਕੇਸ ਹਨ। ਇਹ ਦੋਵੇਂ ਸੂਬੇ ਵੀ ਸਭ ਤੋਂ ਵਧ ਪ੍ਰਭਾਵਿਤ ਹਨ। ਮਹਾਰਾਸ਼ਟਰ 'ਚ 251 ਮੌਤਾਂ ਹੋਈਆਂ ਹਨ, ਜੋ ਕਿ ਸੂਬਿਆਂ ਵਿਚ ਸਭ ਤੋਂ ਵਧੇਰੇ ਮੌਤ ਦਰ ਹੈ।

ਭਾਰਤ 'ਚ ਕੋਵਿਡ-19 ਦੀ ਸਥਿਤੀ 'ਤੇ ਇਕ ਨਿਯਮਿਤ ਪ੍ਰੈੱਸ ਕਾਨਫਰੰਸ ਵਿਚ ਕੇਂਦਰੀ ਸਿਹਤ ਮੰਤਰਾਲਾ ਦੇ ਸਯੁੰਕਤ ਸਕੱਤਰ ਲਵ ਅਗਰਵਾਲ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਦੇਸ਼ ਵਿਚ ਹੁਣ ਤਕ ਕੁੱਲ 3,252 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 705 ਲੋਕ ਸਨ, ਜਿਨ੍ਹਾਂ ਨੂੰ ਸੋਮਵਾਰ ਨੂੰ ਛੁੱਟੀ ਦਿੱਤੀ ਗਈ ਸੀ। ਅਗਰਵਾਲ ਨੇ ਇਹ ਵੀ ਕਿਹਾ ਕਿ ਮੰਤਰਾਲਾ ਨੇ ਸਾਰੇ ਸੂਬਿਆਂ ਨੂੰ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੋਵਿਡ-19 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਹੋਰ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਲੋੜ ਹੈ। ਦੱਸ ਦੇਈਏ ਕਿ ਲੱਗਭਗ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਇਹ ਜਾਨਲੇਵਾ ਵਾਇਰਸ ਫੈਲ ਚੁੱਕਾ ਹੈ।


Tanu

Content Editor

Related News