ਦਿੱਲੀ ''ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ, 160 ਮੌਤਾਂ

05/18/2020 12:40:18 PM

ਨਵੀਂ ਦਿੱਲੀ (ਵਾਰਤਾ)— ਰਾਜਧਾਨੀ ਦਿੱਲੀ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਵਿਚ 299 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 160 'ਤੇ ਪਹੁੰਚ ਗਈ ਹੈ। ਸੂਬੇ ਦੇ ਸਿਹਤ ਮੰਤਰਾਲਾ ਵਲੋਂ ਸੋਮਵਾਰ ਭਾਵ ਅੱਜ ਦਿੱਤੀ ਗਈ ਜਾਣਕਾਰੀ ਮੁਤਾਬਕ 299 ਨਵੇਂ ਮਾਮਲਿਆਂ ਨਾਲ ਕੁੱਲ ਗਿਣਤੀ 10,054 'ਤੇ ਪਹੁੰਚ ਗਈ ਹੈ। ਇਸ ਦੌਰਾਨ 12 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 160 ਹੋ ਗਈ। ਹਾਲਾਂਕਿ ਸਰਕਾਰ ਦੇ ਅੰਕੜਿਆਂ ਵਿਚ ਇਸ ਨੂੰ ਕੋਰੋਨਾ ਮੌਤ ਨਹੀਂ ਦਿਖਾਇਆ ਗਿਆ ਹੈ।

ਐਤਵਾਰ ਨੂੰ ਜਾਰੀ ਅੰਕੜਿਆਂ ਵਿਚ 19 ਲੋਕਾਂ ਦੀ ਮੌਤ ਹੋਈ ਅਤੇ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 148 'ਤੇ ਪਹੁੰਚ ਗਈ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ 'ਚ ਰਾਜਧਾਨੀ ਦਿੱਲੀ ਚੌਥੇ ਨੰਬਰ 'ਤੇ ਹੈ। ਫਿਲਹਾਲ ਵਾਇਰਸ ਦੇ ਸਰਗਰਮ ਮਾਮਲੇ 5409 ਹਨ। ਪਿਛਲੇ 24 ਘੰਟਿਆਂ 'ਚ 283 ਮਰੀਜ਼ ਠੀਕ ਹੋਏ ਹਨ ਅਤੇ ਹੁਣ ਤੱਕ 4,485 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਦਿੱਲੀ ਵਿਚ ਪੀੜਤਾਂ 'ਚ ਸਭ ਤੋਂ ਵਧੇਰੇ ਗਿਣਤੀ 50 ਸਾਲ ਤੋਂ ਵੱਧ ਉਮਰ ਵਰਗ ਵਿਚ 7,056 ਹਨ ਅਤੇ ਮ੍ਰਿਤਕ 33 ਹਨ, ਜਦਕਿ 50 ਤੋਂ 59 ਉਮਰ ਦੇ ਮਰੀਜ਼ 1,544 ਅਤੇ ਮ੍ਰਿਤਕ 45 ਹਨ। ਸਭ ਤੋਂ ਘੱਟ ਪੀੜਤ 60 ਸਾਲ ਤੋਂ ਉਮਰ ਵਰਗ ਵਿਚ 1,454 ਅਤੇ ਮ੍ਰਿਤਕ ਸਭ ਤੋਂ ਵਧੇਰੇ 82 ਹਨ। ਪੀੜਤਾਂ ਵਿਚ ਮ੍ਰਿਤਕਾਂ ਦਾ ਫੀਸਦੀ ਵੱਧ ਕੇ 1.59 ਫੀਸਦੀ ਹੋ ਗਿਆ ਹੈ।


Tanu

Content Editor

Related News