ਦਿੱਲੀ 'ਚ ਹਾਲਾਤ ਚਿੰਤਾਜਨਕ, ਕੋਰੋਨਾ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ
Saturday, May 16, 2020 - 03:31 PM (IST)

ਨਵੀਂ ਦਿੱਲੀ (ਵਾਰਤਾ)— ਰਾਜਧਾਨੀ ਦਿੱਲੀ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਭਿਆਨਕ ਅਤੇ ਚਿੰਤਾਜਨਕ ਹੁੰਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਵਾਇਰਸ ਦੇ 438 ਮਾਮਲੇ ਆਏ ਹਨ ਅਤੇ ਕੁੱਲ ਗਿਣਤੀ 9,333 ਹੋ ਗਈ ਹੈ। ਦਿੱਲੀ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 129 ਹੋ ਗਈ ਹੈ। ਸੂਬੇ ਦੇ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ 438 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਕੁੱਲ ਗਿਣਤੀ 9,333 'ਤੇ ਪਹੁੰਚ ਗਈ ਹੈ। ਫਿਲਹਾਲ ਦਿੱਲੀ ਵਿਚ ਸਰਗਰਮ ਮਾਮਲੇ 5278 ਹਨ।
ਇਸ ਦੌਰਾਨ ਹੁਣ ਤੱਕ 3936 ਸਿਹਤਮੰਦ ਹੋ ਚੁੱਕੇ ਹਨ। ਦਿੱਲੀ ਵਿਚ ਸਭ ਤੋਂ ਜ਼ਿਆਦਾ ਪੀੜਤ 50 ਸਾਲ ਤੋਂ ਘੱਟ ਉਮਰ ਦੇ 6550 ਹਨ, ਪਿਛਲੇ 24 ਘੰਟਿਆਂ ਵਿਚ ਇਸ ਵਰਗ ਵਿਚ ਸਭ ਤੋਂ ਜ਼ਿਆਦਾ 331 ਮਰੀਜ਼ ਵਧੇ। ਇਸ ਵਰਗ ਵਿਚ 27 ਦੀ ਮੌਤ ਹੋਈ ਹੈ। 50 ਸਾਲ ਤੋਂ ਵਧੇਰੇ ਅਤੇ 59 ਸਾਲ ਉਮਰ ਵਰਗ 'ਚ 1416 ਮਰੀਜ਼ ਅਤੇ 35 ਮ੍ਰਿਤਕ ਹਨ। 60 ਸਾਲ ਤੋਂ ਵਧੇਰੇ ਉਮਰ ਦੇ 1367 ਪੀੜਤ ਅਤੇ 67 ਮ੍ਰਿਤਕ ਹਨ। ਪਿਛਲੇ 24 ਘੰਟਿਆਂ ਵਿਚ ਇਸ ਵਰਗ 'ਚ 5 ਮਰੀਜ਼ਾਂ ਦੀ ਮੌਤ ਹੋਈ ਹੈ। ਦਿੱਲੀ ਵਿਚ ਪੀੜਤਾਂ 'ਚ ਮ੍ਰਿਤਕਾਂ ਦਾ ਫੀਸਦੀ 1.38 ਹੈ। ਰਾਜਧਾਨੀ ਵਿਚ 155 ਕੋਰੋਨਾ ਮਰੀਜ਼ ਆਈ. ਸੀ. ਯੂ. ਅਤੇ 26 ਵੈਂਟੀਲੇਟਰ 'ਤੇ ਹਨ।