ਜੰਮੂ-ਕਸ਼ਮੀਰ ''ਚ ਵੀ ਕੋਰੋਨਾ ਦਾ ਕਹਿਰ, ਮੌਤਾਂ ਦੀ ਗਿਣਤੀ ਵਧੀ

Tuesday, Jun 30, 2020 - 05:29 PM (IST)

ਜੰਮੂ-ਕਸ਼ਮੀਰ ''ਚ ਵੀ ਕੋਰੋਨਾ ਦਾ ਕਹਿਰ, ਮੌਤਾਂ ਦੀ ਗਿਣਤੀ ਵਧੀ

ਜੰਮੂ (ਭਾਸ਼ਾ)— ਜੰਮੂ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਤੋਂ ਪੀੜਤ 85 ਸਾਲਾ ਇਕ ਬੀਬੀ ਦੀ ਮੌਤ ਅੱਜ ਭਾਵ ਮੰਗਲਵਾਰ ਨੂੰ ਹੋਈ। ਬੀਬੀ ਨੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਦਮ ਤੋੜਿਆ। ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਜੰਮੂ-ਕਸ਼ਮੀਰ ਵਿਚ ਹੁਣ ਤੱਕ 96 ਲੋਕਾਂ ਦੀ ਮੌਤ ਇਸ ਖ਼ਤਰਨਾਕ ਵਾਇਰਸ ਨਾਲ ਹੋ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਵਿਚ ਵਾਇਰਸ ਦੀ ਵਜ੍ਹਾ ਤੋਂ ਇਹ 12ਵੀਂ ਅਤੇ ਕਠੂਆ ਜ਼ਿਲੇ ਵਿਚ ਮੌਤ ਦਾ ਪਹਿਲਾਂ ਮਾਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਫੇਫੜੇ ਸੰਬੰਧੀ ਬੀਮਾਰੀ ਤੋਂ ਵੀ ਪੀੜਤ ਸੀ ਅਤੇ ਉਹ ਜੀ. ਐੱਮ. ਸੀ. ਵਿਚ 25 ਜੂਨ ਨੂੰ ਭਰਤੀ ਹੋਣ ਤੋਂ ਬਾਅਦ ਹੀ ਵੈਂਟੀਲੇਟਰ 'ਤੇ ਸੀ। 

ਅਧਿਕਾਰੀਆਂ ਮੁਤਾਬਕ ਮੰਗਲਵਾਰ ਸਵੇਰੇ ਮਰੀਜ਼ ਦੀ ਮੌਤ ਹੋ ਗਈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਕੁੱਲ 96 ਮੌਤਾਂ ਹੋਈਆਂ ਹਨ, ਇਨ੍ਹਾਂ 'ਚੋਂ ਕਸ਼ਮੀਰ ਘਾਟੀ ਵਿਚ 84 ਲੋਕਾਂ ਦੀ, ਜਦਕਿ ਜੰਮੂ 'ਚ 12 ਲੋਕਾਂ ਦੀ ਮੌਤ ਹੋਈ ਹੈ। ਸੋਮਵਾਰ ਤੱਕ ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ ਦੇ 7,237 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 5,658 ਕਸ਼ਮੀਰ ਘਾਟੀ ਤੋਂ ਹਨ ਅਤੇ 1,579 ਜੰਮੂ ਖੇਤਰ ਤੋਂ ਹਨ।


author

Tanu

Content Editor

Related News