ਕੋਵਿਡ-19 : ਦਿੱਲੀ 'ਚ ਅੱਜ ਸਾਹਮਣੇ ਆਏ 93 ਨਵੇਂ ਕੇਸ, ਕੁਲ ਮਾਮਲੇ 669
Wednesday, Apr 08, 2020 - 11:07 PM (IST)
ਨਵੀਂ ਦਿੱਲੀ— ਭਾਰਤ ਸਮੇਤ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਨਾਲ ਹਫੜਾ-ਦਫੜੀ ਮਚੀ ਹੋਈ ਹੈ। ਦੁਨੀਆ ਦੇ ਸਭ ਤੋਂ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਤੋਂ ਲੈ ਕੇ ਬ੍ਰਿਟੇਨ ਤਕ ਕੋਰੋਨਾ ਦੇ ਕਹਿਰ ਤੋਂ ਕੋਈ ਨਹੀਂ ਬਚ ਸਕਿਆ। ਲੱਖਾਂ ਲੋਕ ਇਸ ਵਾਇਰਸ ਇਸ ਦੀ ਲਪੇਟ 'ਚ ਆਏ ਹਨ। ਤਾਂ ਨਾਲ ਹੀ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਭਾਰਤ 'ਚ ਵੀ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਚੱਲ ਗਈ ਹੈ ਤੇ 5000 ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀੜਤ ਹਨ।
ਦੁਨੀਆ ਭਰ 'ਚ ਕੋਰੋਨਾਵਾਇਰਸ ਦੇ ਮਾਮਲਿਆਂ ਤੇ ਰਿਸਰਚ ਨੂੰ ਟ੍ਰੈਕ ਕਰ ਰਹੀ ਅਮਰੀਕਾ ਦੀ ਜਾਨਸ ਹਾਪਕਿੰਸ ਯੂਨੀਵਰਸਿਟੀ ਦੇ ਡੇਟਾ ਅਨੁਸਾਰ 8 ਅਪ੍ਰੈਲ ਤਕ ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਕਨਫਰਮ ਕੇਸਾਂ ਦੀ ਸੰਖਿਆਂ 1,434,426 ਹੈ। ਇਸ 'ਚ ਲੱਗਭਗ 3 ਲੱਖ ਲੋਕ ਠੀਕ ਹੋ ਚੁੱਕੇ ਹਨ। ਨਾਲ ਹੀ ਪੂਰੀ ਦੁਨੀਆ 'ਚ 82,070 ਤੋਂ ਜ਼ਿਆਦਾ ਲੋਕ ਇਸ ਮਹਾਮਾਰੀ ਕਾਰਨ ਜਾਨ ਗੁਆ ਚੁੱਕੇ ਹਨ।
ਦਿੱਲੀ 'ਚ ਅੱਜ 93 ਨਵੇਂ ਕੇਸ, 669 ਪਾਜ਼ੀਟਿਵ ਕੇਸ
ਦਿੱਲੀ 'ਚ ਕੋਰੋਨਾ ਵਾਇਰਸ ਨਾਲ ਅੱਜ 93 ਨਵੇਂ ਕੇਸ ਸਾਹਮਣੇ ਆਏ ਹਨ। ਦਿੱਲੀ ਸਰਕਾਰ ਦੇ ਅਨੁਸਾਰ ਦਿੱਲੀ 'ਚ ਕੇਸਾਂ ਦੀ ਸੰਖਿਆਂ 669 ਹੋ ਗਈ ਹੈ। ਇਸ 'ਚ 426 ਕੇਸ ਨਿਜ਼ਾਮੂਦੀਨ ਮਰਕਜ ਪ੍ਰੋਗਰਾਮ ਨਾਲ ਜੁੜੇ ਹਨ।