ਨਹੀਂ ਥੰਮ੍ਹ ਰਿਹੈ ''ਕੋਰੋਨਾ'' ਦਾ ਕਹਿਰ, ਪਿਛਲੇ 24 ਘੰਟਿਆਂ ''ਚ 11,929 ਮਾਮਲੇ ਆਏ ਸਾਹਮਣੇ

Sunday, Jun 14, 2020 - 10:25 AM (IST)

ਨਹੀਂ ਥੰਮ੍ਹ ਰਿਹੈ ''ਕੋਰੋਨਾ'' ਦਾ ਕਹਿਰ, ਪਿਛਲੇ 24 ਘੰਟਿਆਂ ''ਚ 11,929 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ— ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਲਗਾਤਾਰ ਵਾਇਰਸ ਵਧਦਾ ਹੀ ਜਾ ਰਿਹਾ ਹੈ। ਐਤਵਾਰ ਭਾਵ ਅੱਜ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 11,929 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 311 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 3,20,922 'ਤੇ ਪਹੁੰਚ ਗਈ ਹੈ। ਇਨ੍ਹਾਂ 'ਚੋਂ 1,49,348 ਮਾਮਲੇ ਸਰਗਰਮ ਹਨ, ਜਦਕਿ 1,62,379 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਕੁੱਲ ਮੌਤਾਂ ਦਾ ਅੰਕੜਾ 9,195 'ਤੇ ਪਹੁੰਚ ਗਿਆ ਹੈ।

PunjabKesari

ਦੱਸ ਦੇਈਏ ਕਿ ਦੇਸ਼ 'ਚ ਮਹਿਜ 10 ਦਿਨਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦੋ ਲੱਖ ਤੋਂ ਵੱਧ ਕੇ 3 ਲੱਖ ਦੇ ਪਾਰ ਹੋ ਗਏ ਹਨ। ਕੋਰੋਨਾ ਵਾਇਰਸ ਨਾਲ ਸੰਬੰਧਤ ਅੰਕੜਿਆਂ ਦੀ ਵੈੱਬਸਾਈਟ ਵਲਰਡੋਮੀਟਰ ਮੁਤਾਬਕ ਭਾਰਤ ਨੂੰ ਵਾਇਰਸ ਦੇ 1 ਲੱਖ ਮਾਮਲਿਆਂ ਤੱਕ ਪਹੁੰਚ 'ਚ 64 ਦਿਨ ਲੱਗੇ। ਅਗਲੇ ਪੰਦਰਵਾੜੇ ਵਿਚ ਮਾਮਲੇ ਵੱਧ ਕੇ 2 ਲੱਖ ਹੋ ਗਏ ਅਤੇ ਹੁਣ ਦੇਸ਼ ਵਿਚ ਵਾਇਰਸ ਦੇ 3,20,922 ਮਾਮਲਿਆਂ ਨਾਲ ਭਾਰਤ ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਚੌਥਾ ਦੇਸ਼ ਹੋ ਗਿਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਹਾਲ ਹੀ 'ਚ ਹੋਏ ਅਧਿਐਨਾਂ ਦੀ ਸਮੀਖਿਆ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਾਇਰਸ ਦੇ ਕਰੀਬ 45 ਫੀਸਦੀ ਮਾਮਲੇ ਅਜਿਹੇ ਹਨ, ਜਿਨ੍ਹਾਂ 'ਚ ਵਾਇਰਸ ਦੇ ਲੱਛਣ ਨਹੀਂ ਦਿਖਾਈ ਦਿੱਤੇ ਅਤੇ ਇਸ ਤਰ੍ਹਾਂ ਦਾ ਵਾਇਰਸ ਲੋਕਾਂ ਦੇ ਸਰੀਰ ਨੂੰ ਅੰਦਰ ਹੀ ਅੰਦਰ ਨੁਕਸਾਨ ਪਹੁੰਚਾ ਸਕਦਾ ਹੈ।


author

Tanu

Content Editor

Related News