ਨਹੀਂ ਗ੍ਰਿਫ਼ਤਾਰ ਹੋਣਗੇ 'ਖ਼ਾਨ ਸਰ' ! ਅਦਾਲਤ ਨੇ ਲਾਈ ਰੋਕ

Tuesday, Jun 09, 2026 - 11:33 AM (IST)

ਨਹੀਂ ਗ੍ਰਿਫ਼ਤਾਰ ਹੋਣਗੇ 'ਖ਼ਾਨ ਸਰ' ! ਅਦਾਲਤ ਨੇ ਲਾਈ ਰੋਕ

ਪਟਨਾ- ਪਟਨਾ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਖਾਨ ਗਲੋਬਲ ਸਟੱਡੀਜ਼ ਚਲਾਉਣ ਵਾਲੇ ਫੈਸਲ ਖਾਨ ਉਰਫ਼ 'ਖਾਨ ਸਰ' ਦੀ ਗ੍ਰਿਫ਼ਤਾਰੀ 'ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ। ਉਨ੍ਹਾਂ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ। ਫੈਸਲ ਖਾਨ ਦਾ ਨਾਮ ਇਕ ਐੱਫਆਈਆਰ 'ਚ ਦਰਜ ਹੈ, ਜੋ ਇਕ ਹਫ਼ਤੇ ਪਹਿਲਾ ਹੋਈ ਉਸ ਗੋਲੀਬਾਰੀ ਦੀ ਘਟਨਾ ਨਾਲ ਜੁੜੀ ਹੈ, ਜਿਸ 'ਚ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਬਾਰੀ ਕਰਨ ਦਾ ਦੋਸ਼ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਕੁਝ ਸਮਾਜ ਵਿਰੋਧੀ ਤੱਤਾਂ ਨੇ ਕਥਿਤ ਤੌਰ 'ਤੇ ਖਾਨ ਦੇ ਕੋਚਿੰਗ ਇੰਸਟੀਚਿਊਟ 'ਚ ਭੰਨਤੋੜ ਕੀਤੀ। ਖਾਨ ਸਰ ਦੇ ਵਕੀਲ ਅਰਵਿੰਦ ਕੁਮਾਰ ਮੌਆਰ ਨੇ ਦੱਸਿਆ,"ਅਦਾਲਤ ਨੇ ਅਗਲੇ ਹੁਕਮਾਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ ਅਤੇ ਅਗਲੀ ਸੁਣਵਾਈ 'ਤੇ ਕੇਸ ਡਾਇਰੀ ਅਤੇ ਪਿਛੋਕੜ ਦੀ ਜਾਣਕਾਰੀ ਪੇਸ਼ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।"

ਫੈਸਲ ਖਾਨ ਨੇ ਸੋਮਵਾਰ ਨੂੰ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਮੌਆਰ ਨੇ ਕਿਹਾ,"ਸਾਰੇ ਤੱਥ ਕਾਨੂੰਨ ਅਨੁਸਾਰ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਹਨ। ਅਦਾਲਤ ਵੱਲੋਂ ਕੇਸ ਡਾਇਰੀ ਦੀ ਜਾਂਚ ਕਰਨ ਤੋਂ ਬਾਅਦ ਅੰਤਿਮ ਹੁਕਮ ਪਾਸ ਹੋਣ ਦੀ ਉਮੀਦ ਹੈ।" ਉਨ੍ਹਾਂ ਅੱਗੇ ਕਿਹਾ ਕਿ ਅਗਲੀ ਸੁਣਵਾਈ ਦੀ ਤਾਰੀਖ਼ ਅਜੇ ਤੈਅ ਨਹੀਂ ਕੀਤੀ ਗਈ ਹੈ। ਮੌਆਰ ਨੇ ਕਿਹਾ ਕਿ ਅਦਾਲਤ ਨੇ ਵੀਰਵਾਰ ਨੂੰ ਪੁਲਸ ਵੱਲੋਂ ਹਿਰਾਸਤ 'ਚ ਲਏ ਗਏ 2 ਸੁਰੱਖਿਆ ਗਾਰਡਾਂ ਬਾਰੇ ਕੇਸ ਡਾਇਰੀ ਅਤੇ ਪਿਛੋਕੜ ਦੀ ਜਾਣਕਾਰੀ ਵੀ ਮੰਗੀ ਹੈ। ਉਨ੍ਹਾਂ ਕਿਹਾ,"ਉਨ੍ਹਾਂ ਦੇ ਮਾਮਲੇ ਦੀ ਸੁਣਵਾਈ ਕੱਲ੍ਹ ਹੋਣੀ ਹੈ। ਸੁਣਵਾਈ ਕੇਸ ਡਾਇਰੀ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਹੋਵੇਗੀ।" ਵਕੀਲ ਦੇ ਅਨੁਸਾਰ, ਫੈਸਲ ਖਾਨ ਨੂੰ "ਕਿਸੇ ਵੀ ਸਜ਼ਾਯੋਗ ਕਾਰਵਾਈ ਤੋਂ ਸੁਰੱਖਿਆ" ਦਿੱਤੀ ਗਈ ਹੈ ਅਤੇ ਉਹ ਜਾਂਚ ਅਧਿਕਾਰੀਆਂ ਦੁਆਰਾ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ 15-20 ਲੋਕਾਂ ਦੇ ਇਕ ਸਮੂਹ ਨੇ ਰਾਜ ਦੀ ਰਾਜਧਾਨੀ ਪਟਨਾ 'ਚ ਖਾਨ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ 'ਚ ਕਥਿਤ ਤੌਰ 'ਤੇ ਭੰਨਤੋੜ ਕੀਤੀ ਅਤੇ ਕੈਂਪਸ 'ਤੇ ਪੱਥਰਬਾਜ਼ੀ ਕੀਤੀ। ਪੁਲਸ ਨੇ ਵੀਰਵਾਰ ਨੂੰ ਖਾਨ ਸਰ ਦੇ ਕੋਚਿੰਗ ਇੰਸਟੀਚਿਊਟ ਨਾਲ ਜੁੜੇ 2 ਸੁਰੱਖਿਆ ਗਾਰਡਾਂ ਨੂੰ ਮੰਗਲਵਾਰ ਰਾਤ ਨੂੰ ਕਥਿਤ ਤੌਰ 'ਤੇ ਗੋਲੀਬਾਰੀ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲੈ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News