ਚੈਂਪੀਅਨ ਬਣਦਿਆਂ ਹੀ ਸੜਕਾਂ ''ਤੇ ਉਤਰ ਆਏ PSG ਦੇ ਫੈਨਜ਼ ! ਗੱਡੀਆਂ ਨੂੰ ਲਾ''ਤੀ ਅੱਗ, ਸੈਂਕੜੇ ਹੋਏ ਗ੍ਰਿਫ਼ਤਾਰ

Sunday, May 31, 2026 - 10:00 AM (IST)

ਚੈਂਪੀਅਨ ਬਣਦਿਆਂ ਹੀ ਸੜਕਾਂ ''ਤੇ ਉਤਰ ਆਏ PSG ਦੇ ਫੈਨਜ਼ ! ਗੱਡੀਆਂ ਨੂੰ ਲਾ''ਤੀ ਅੱਗ, ਸੈਂਕੜੇ ਹੋਏ ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ- ਫੁੱਟਬਾਲ ਕਲੱਬ 'ਪੈਰਿਸ ਸੇਂਟ-ਜਰਮੇਨ' (PSG) ਵੱਲੋਂ ਲਗਾਤਾਰ ਦੂਜੀ ਵਾਰ ਯੂ.ਈ.ਐੱਫ.ਏ. ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਫ਼ਰਾਂਸ ਦੀ ਰਾਜਧਾਨੀ ਪੈਰਿਸ ਦੀਆਂ ਸੜਕਾਂ 'ਤੇ ਭਾਰੀ ਹੰਗਾਮਾ ਅਤੇ ਹਿੰਸਕ ਝੜਪਾਂ ਹੋਣ ਦੀ ਖ਼ਬਰ ਹੈ। ਬੁਡਾਪੇਸਟ 'ਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਪੀ.ਐੱਸ.ਜੀ. ਵੱਲੋਂ ਆਰਸਨਲ ਨੂੰ ਪੈਨਲਟੀ ਸ਼ੂਟ-ਆਊਟ 'ਚ ਹਰਾਉਣ ਤੋਂ ਤੁਰੰਤ ਬਾਅਦ ਹਜ਼ਾਰਾਂ ਪ੍ਰਸ਼ੰਸਕ ਸੜਕਾਂ 'ਤੇ ਉਤਰ ਆਏ। ਇਸ ਦੌਰਾਨ ਕਈ ਥਾਵਾਂ 'ਤੇ ਹੁੱਲੜਬਾਜ਼ੀ ਹੋਈ, ਜਿਸ ਕਾਰਨ ਪੁਲਸ ਨੇ ਦੇਸ਼ ਭਰ 'ਚ 416 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ 'ਚੋਂ 283 ਗ੍ਰਿਫ਼ਤਾਰੀਆਂ ਇਕੱਲੇ ਪੈਰਿਸ ਵਿੱਚ ਹੋਈਆਂ ਹਨ।

PunjabKesari

ਫ਼ਰਾਂਸ ਦੇ ਗ੍ਰਹਿ ਮੰਤਰੀ ਲੋਰੈਂਟ ਨੂਨੇਜ਼ ਨੇ ਇਸ ਹਿੰਸਾ ਨੂੰ ਪੂਰੀ ਤਰ੍ਹਾਂ ਅਸਵੀਕਾਰਯੋਗ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਝੜਪਾਂ ਵਿੱਚ 7 ਪੁਲਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਸੁਰੱਖਿਆ ਅਧਿਕਾਰੀਆਂ ਮੁਤਾਬਕ, ਪੈਰਿਸ ਦੇ 'ਪਾਰਕ ਡੇਸ ਪ੍ਰਿੰਸਿਸ' ਸਟੇਡੀਅਮ ਦੇ ਬਾਹਰ 4,000 ਤੋਂ 5,000 ਹੁੱਲੜਬਾਜ਼ ਇਕੱਠੇ ਹੋ ਗਏ ਸਨ। ਜਦੋਂ ਲਗਭਗ 150 ਲੋਕਾਂ ਨੇ ਜ਼ਬਰਦਸਤੀ ਸਟੇਡੀਅਮ ਦਾ ਗੇਟ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਤਾਂ ਪੁਲਸ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਇਸ ਤੋਂ ਬਾਅਦ ਗੁੱਸੇ 'ਚ ਆਏ ਸਮਰਥਕਾਂ ਨੇ ਪੁਲਸ 'ਤੇ ਪੱਥਰ, ਬੋਤਲਾਂ ਅਤੇ ਪਟਾਕੇ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਦੇ ਜਵਾਬ ਵਿੱਚ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ।

PunjabKesari

ਇਹ ਵੀ ਪੜ੍ਹੋ- ਹੁਣ ਹਰ ਮਹੀਨੇ ਖ਼ਾਤਿਆਂ 'ਚ ਆਉਣਗੇ 15-15 ਹਜ਼ਾਰ ਰੁਪਏ ! ਚਿੰਗ-ਤੇ ਸਰਕਾਰ ਨੇ ਬੱਚਿਆਂ ਲਈ ਕੀਤਾ ਵੱਡਾ ਐਲਾਨ

ਇਸ ਹੰਗਾਮੇ ਦੌਰਾਨ ਹੁੱਲੜਬਾਜ਼ਾਂ ਨੇ ਸੜਕਾਂ 'ਤੇ ਖੜ੍ਹੇ ਕਿਰਾਏ ਦੀਆਂ ਬਾਈਕਸ ਨੂੰ ਵੀ ਅੱਗ ਲਗਾ ਦਿੱਤੀ, ਜਿਸ ਨਾਲ 6 ਗੱਡੀਆਂ ਅਤੇ ਇੱਕ ਬੱਸ ਸ਼ੈਲਟਰ ਪੂਰੀ ਤਰ੍ਹਾਂ ਸੜ ਗਏ। ਇਸ ਤੋਂ ਇਲਾਵਾ ਸਟੇਡੀਅਮ ਦੇ ਨੇੜੇ ਇੱਕ ਬੇਕਰੀ ਅਤੇ ਰੈਸਟੋਰੈਂਟ ਸਮੇਤ ਦੋ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਕੁਝ ਪ੍ਰਸ਼ੰਸਕਾਂ ਨੇ ਪੈਰਿਸ ਦੇ ਰਿੰਗ ਰੋਡ ਨੂੰ ਜਾਮ ਕਰਕੇ ਉੱਥੇ ਫਲੇਅਰਜ਼ ਵੀ ਜਲਾਏ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀ ਹਿੰਸਾ ਤੋਂ ਸਬਕ ਲੈਂਦਿਆਂ ਇਸ ਵਾਰ ਫ਼ਰਾਂਸ ਸਰਕਾਰ ਨੇ ਪਹਿਲਾਂ ਹੀ 22,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਸਨ, ਜਿਨ੍ਹਾਂ ਵਿੱਚੋਂ 8,000 ਸਿਰਫ਼ ਪੈਰਿਸ ਵਿੱਚ ਸਨ। ਚੈਂਪਸ-ਏਲੀਜ਼ੇ ਵਰਗੇ ਮੇਨ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਪਹਿਲਾਂ ਹੀ ਆਪਣੀਆਂ ਖਿੜਕੀਆਂ ਅਤੇ ਸ਼ੀਸ਼ੇ ਬੋਰਡਾਂ ਨਾਲ ਢੱਕ ਦਿੱਤੇ ਸਨ, ਜਿਸ ਕਾਰਨ ਵੱਡੀ ਲੁੱਟ-ਖੋਹ ਹੋਣੋਂ ਬਚਾਅ ਰਿਹਾ। ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਪੈਰਿਸ ਦੀਆਂ ਕਈ ਮੈਟਰੋ ਅਤੇ ਟਰਾਮ ਲਾਈਨਾਂ ਨੂੰ ਵੀ ਕੁਝ ਸਮੇਂ ਲਈ ਬੰਦ ਰੱਖਿਆ ਗਿਆ ਸੀ।

PunjabKesari

ਇਹ ਵੀ ਪੜ੍ਹੋ- ਡਿਪੋਰਟ ਕੀਤੇ ਲੋਕਾਂ ਦਾ ਸੜਕ ਵਿਚਾਲੇ ਪਲਟ ਗਿਆ ਟਰੱਕ ! 18 ਲੋਕਾਂ ਦੀ ਮੌਤ, ਬਾਗਲਾਨ 'ਚ ਛਾਇਆ ਮਾਤਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News