ਅੱਤਵਾਦੀ ਨਾਵੀਦ ਫਰਾਰ ਮਾਮਲਾ : ਕੋਰਟ ਨੇ 5 ਦੋਸ਼ੀਆਂ ਨੂੰ ਭੇਜਿਆ 14 ਦਿਨਾਂ ਦੀ ਰਿਮਾਂਡ ''ਤੇ

02/23/2018 3:40:24 PM

ਜੰਮੂ— ਅੱਤਵਾਦੀ ਨਾਵੀਦ ਦੀ ਸਹਾਇਤਾ ਕਰਨ ਦੇ ਦੋਸ਼ 'ਚ ਫੜੇ ਗਏ 5 ਦੋਸ਼ੀਆਂ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਨੇ ਦੋਸ਼ੀਆਂ ਨੂੰ ਐੱਨ.ਆਈ.ਏ. ਦੇ ਵਿਸ਼ੇਸ਼ ਜੱਜ ਜੰਮੂ ਹਕ ਨਮਾਜ ਜਰਗਰ ਦੇ ਸਾਹਮਣੇ ਦਲੀਲ ਪੇਸ਼ ਕੀਤੀ ਸੀ ਕਿ ਅਜੇ ਤੱਕ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਐੈੱਨ.ਆਈ.ਏ. ਦੀ ਦਲੀਲ 'ਤੇ ਧਿਆਨ ਦੇਣ ਤੋਂ ਬਾਅਦ ਐੈੱਨ.ਆਈ.ਏ. ਦੇ ਵਿਸ਼ੇਸ਼ ਜੱਜ ਜੰਮੂ ਹੱਕ ਨਮਾਜ ਜਰਗਰ ਨੇ ਦੋਸ਼ੀ ਮੁਹੰਮਦ ਟਿਕਾ ਖਾਨ, ਸ਼ਕੀਲ ਅਹਿਮਦ ਭੱਟ, ਸਈਦ ਤਜਾਮੁਲ, ਮੁਹੰਮਦ ਸ਼ਰੀਫ ਵਾਨੀ ਅਤੇ ਜਾਨ ਮੁਹੰਮਦ ਸਾਰੇ ਨਿਵਾਸੀ ਪੁਲਵਾਮਾ ਦੀਆਂ 14 ਦਿਨਾਂ ਦੀ ਪੁਲਸ ਰਿਮਾਂਡ ਨੂੰ ਮਨਜ਼ੂਰੀ ਦਿੱਤੀ ਹੈ।


Related News