ਕੋਰਟ ਦੀ ਕਾਰਵਾਈ ਹੁਣ ਹੋਵੇਗੀ ਲਾਈਵ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

Monday, Jul 09, 2018 - 01:41 PM (IST)

ਕੋਰਟ ਦੀ ਕਾਰਵਾਈ ਹੁਣ ਹੋਵੇਗੀ ਲਾਈਵ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਨੈਸ਼ਨਲ ਡੈਸਕ— ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਦੀ ਤਰਜ਼ 'ਤੇ ਹੁਣ ਸੁਪਰੀਮ ਕੋਰਟ 'ਚ ਚੱਲਣ ਵਾਲੀ ਨਿਆਂਇਕ ਕਾਰਵਾਈ ਦਾ ਵੀ ਸਿੱਧਾ ਪ੍ਰਸਾਰਣ ਹੋਵੇਗਾ। ਕੋਰਟ ਨੇ ਇਸ ਮਾਮਲੇ 'ਚ ਏ.ਜੀ ਕੇ.ਕੇ ਵੇਣੁਗੋਪਾਲ ਨੂੰ 23 ਜੁਲਾਈ ਤੱਕ ਵੇਰਵੇ ਸਹਿਤ ਸੁਝਾਅ ਅਤੇ ਦਿਸ਼ਾ-ਨਿਰਦੇਸ਼ ਪੇਸ਼ ਕਰਨ ਲਈ ਕਿਹਾ ਸੀ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਇਹ ਫੈਸਲਾ ਇੰਦਰਾ ਜੈ ਸਿੰਘ ਦੀ ਪਟੀਸ਼ਨ 'ਤੇ ਲਿਆ ਹੈ।
ਇੰਦਰਾ ਜੈ ਸਿੰਘ ਨੇ ਆਪਣੀ ਪਟੀਸ਼ਨ 'ਚ ਰਾਸ਼ਟਰੀ ਅਤੇ ਸੰਵਿਧਾਨਿਕ ਹਿੱਤ ਦੇ ਮਾਮਲਿਆਂ 'ਚ ਅਦਾਲਤੀ ਸੁਣਵਾਈ ਦਾ ਲਾਈਵ ਪ੍ਰਸਾਰਣ ਕਰਨ ਦੀ ਮੰਗ ਕੀਤੀ ਸੀ। ਕਨਾਡਾ ਅਤੇ ਅੰਤਰ-ਰਾਸ਼ਟਰੀ ਕੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਉਥੋਂ ਦੇ ਕੋਰਟ ਦੀ ਸੁਣਵਾਈ ਯੂ-ਟਿਊਬ 'ਤੇ ਉਪਲਬਧ ਹੈ।


Related News