ਕੇਂਦਰ ਤੇ CBSE ਨੂੰ ਕੋਰਟ ਦਾ ਨੋਟਿਸ !  ਨਵੇਂ ਡਿਜੀਟਲ ਮੁਲਾਂਕਣ ਸਿਸਟਮ ਨੂੰ ਲੈ ਕੇ ਪਾਈ ਝਾੜ

Monday, Jun 08, 2026 - 07:40 PM (IST)

ਕੇਂਦਰ ਤੇ CBSE ਨੂੰ ਕੋਰਟ ਦਾ ਨੋਟਿਸ !  ਨਵੇਂ ਡਿਜੀਟਲ ਮੁਲਾਂਕਣ ਸਿਸਟਮ ਨੂੰ ਲੈ ਕੇ ਪਾਈ ਝਾੜ

ਨੈਸ਼ਨਲ ਡੈਸਕ  : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਨਵੇਂ ਡਿਜੀਟਲ ਮੁਲਾਂਕਣ ਸਿਸਟਮ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿਦਿਆਰਥੀ ਸੰਗਠਨ ਐੱਨਐੱਸਯੂਆਈ ਨੇ ਦਿੱਲੀ ਹਾਈ ਕੋਰਟ 'ਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਕੇਂਦਰ ਸਰਕਾਰ ਤੇ ਸੀਬੀਐੱਸਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਪਟੀਸ਼ਨ 'ਚ ਦੋਸ਼ ਲਾਇਆ ਗਿਆ ਹੈ ਕਿ ਸੀਬੀਐੱਸਸੀ ਵੱਲੋਂ ਇਸ ਸਾਲ ਪਹਿਲੀ ਵਾਰ ਲਾਗੂ ਕੀਤੇ ਗਏ ਆਨ-ਸਕ੍ਰੀਨ ਮਾਰਕਿੰਗ ਸਿਸਟਮ ਵਿੱਚ ਕਈ ਤਕਨੀਕੀ ਅਤੇ ਮੁਲਾਂਕਣ ਸਬੰਧੀ ਗੜਬੜੀਆਂ ਹੋਈਆਂ ਹਨ। ਵਿਦਿਆਰਥੀਆਂ ਅਨੁਸਾਰ ਉੱਤਰ ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਧੁੰਦਲੀਆਂ ਹਨ, ਕੁਝ ਪੰਨੇ ਗਾਇਬ ਹਨ ਅਤੇ ਉੱਤਰਾਂ ਦਾ ਗਲਤ ਮਿਲਾਨ ਹੋਇਆ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਖਾਮੀਆਂ ਕਾਰਨ ਲੱਖਾਂ ਵਿਦਿਆਰਥੀਆਂ ਦੇ ਨਤੀਜੇ ਪ੍ਰਭਾਵਿਤ ਹੋਏ ਹਨ।

ਐੱਨਐੱਸਯੂਆਈ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਮੌਜੂਦਾ ਸ਼ਿਕਾਇਤ ਨਿਵਾਰਨ ਪ੍ਰਣਾਲੀ ਬਹੁਤ ਕਮਜ਼ੋਰ ਹੈ ਅਤੇ ਵਿਦਿਆਰਥੀਆਂ ਨੂੰ ਰੀ-ਚੈਕਿੰਗ ਦਾ ਉਚਿਤ ਮੌਕਾ ਨਹੀਂ ਮਿਲ ਰਿਹਾ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਨਤੀਜਿਆਂ ਵਿੱਚ ਦੇਰੀ ਜਾਂ ਗਲਤੀਆਂ ਦਾ ਸਿੱਧਾ ਅਸਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਹੋਣ ਵਾਲੇ ਦਾਖਲਿਆਂ 'ਤੇ ਪੈ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ, ਸੀਬੀਐੱਸਸੀ ਦੇ ਵਕੀਲ ਨੇ ਪਟੀਸ਼ਨ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਨੂੰ ਪੋਰਟਲ ਰਾਹੀਂ ਹੱਲ ਕੀਤਾ ਜਾ ਰਿਹਾ ਹੈ। ਬੋਰਡ ਨੇ ਕਿਹਾ ਕਿ ਡਿਜੀਟਲ ਸਿਸਟਮ ਨੂੰ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਲਈ ਲਾਗੂ ਕੀਤਾ ਗਿਆ ਸੀ। ਬੋਰਡ ਨੇ ਇਹ ਵੀ ਦੋਸ਼ ਲਾਇਆ ਕਿ ਇਸ ਮੁੱਦੇ ਨੂੰ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਹੈ। ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 12 ਜੂਨ ਤੈਅ ਕੀਤੀ ਹੈ, ਜਿਸ 'ਚ ਇਹ ਫੈਸਲਾ ਹੋ ਸਕਦਾ ਹੈ ਕਿ OSM ਸਿਸਟਮ ਦੀ ਜਾਂਚ ਹੋਵੇਗੀ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News