ਅਦਾਲਤ ਨੇ ਆਤਿਸ਼ੀ ਅਤੇ ਸੰਜੇ ਸਿੰਘ ਨੂੰ ਜਾਰੀ ਕੀਤਾ ਨੋਟਿਸ
Thursday, Jan 16, 2025 - 02:55 PM (IST)
ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਵਲੋਂ ਦਾਇਰ ਅਪਰਾਧਕ ਮਾਣਹਾਨੀ ਦੀ ਸ਼ਿਕਾਇਤ 'ਤੇ ਮੁੱਖ ਮੰਤਰੀ ਆਤਿਸ਼ੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਨੋਟਿਸ ਜਾਰੀ ਕੀਤਾ। ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਪਾਰਸ ਦਲਾਲ ਨੇ 'ਆਪ' ਨੇਤਾਵਾਂ ਨੂੰ 27 ਜਨਵਰੀ ਤੱਕ ਜਵਾਬ ਦਾਇਰ ਕਰਨ ਦਾ ਨਿਰਦੇਸ਼ਦਿੱਤਾ। ਅਦਾਲਤ ਉਸੇ ਦਿਨ ਮਾਮਲੇ ਵਿਚ ਅੱਗੇ ਦੀ ਸੁਣਵਾਈ ਕਰੇਗੀ।
ਮਾਣਹਾਨੀ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਆਤਿਸ਼ੀ ਅਤੇ ਸੰਜੇ ਸਿੰਘ ਨੇ ਜਾਣ ਬੁੱਝ ਕੇ ਦੀਕਸ਼ਿਤ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ। ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਇਕ ਪੱਤਰਕਾਰ ਸੰਮੇਲਨ ਵਿਚ ਆਤਿਸ਼ੀ ਅਤੇ ਸੰਜੇ ਸਿੰਘ ਨੇ ਦੋਸ਼ ਲਾਇਆ ਸੀ ਕਿ ਦੀਕਸ਼ਿਤ ਨੇ ਨਾ ਸਿਰਫ਼ ਭਾਜਪਾ ਤੋਂ ਕਰੋੜਾਂ ਰੁਪਏ ਲਏ ਸਗੋਂ ਕਾਂਗਰਸ ਨੇ 'ਆਪ' ਨੂੰ ਹਰਾਉਣ ਲਈ ਭਾਜਪਾ ਨਾਲ ਮਿਲੀਭਗਤ ਵੀ ਕੀਤੀ ਹੈ। ਦੱਸ ਦੇਈਏ ਕਿ ਸੰਦੀਪ ਦੀਕਸ਼ਿਤ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਨਵੀਂ ਦਿੱਲੀ ਚੋਣ ਖੇਤਰ ਤੋਂ ਚੋਣ ਲੜ ਰਹੇ ਹਨ।