ਤਲਾਕ ਦੇ ਮਾਮਲੇ ''ਚ ਅਦਾਲਤ ਦਾ ਭਾਵਨਾਤਮਕ ਰੁਖ਼, ਕਿਹਾ : ''ਪਤਨੀ ਨੂੰ ਵਿਧਵਾ ਦੇ ਰੂਪ ''ਚ ਦੇਖਣਾ ਬੇਹੱਦ ਦੁਖਦਾਈ''
Friday, Dec 22, 2023 - 02:18 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਪਤੀ ਲਈ ਉਸ ਦੇ ਜਿਊਂਦੇ ਰਹਿੰਦਿਆਂ ਆਪਣੀ ਪਤਨੀ ਨੂੰ ਵਿਧਵਾ ਦੇ ਰੂਪ ’ਚ ਵੇਖਣ ਤੋਂ ਵੱਧ ਦੁਖਦਾਈ ਹੋਰ ਕੁਝ ਨਹੀਂ ਹੋ ਸਕਦਾ ਅਤੇ ਅਜਿਹਾ ਵਿਵਹਾਰ ‘ਬਹੁਤ ਹੀ ਜ਼ਿਆਦਾ ਅੱਤਿਆਚਾਰ’ ਦੇ ਬਰਾਬਰ ਹੈ। ਅਦਾਲਤ ਨੇ ਕਿਹਾ ਕਿ ਜੇ ਪਤੀ ਜਾਂ ਪਤਨੀ ’ਚੋਂ ਕੋਈ ਵੀ ਆਪਣੇ ਜੀਵਨ ਸਾਥੀ ਨੂੰ ਵਿਆਹੁਤਾ ਸਬੰਧਾਂ ਤੋਂ ਵਾਂਝਾ ਕਰਦਾ ਹੈ ਤਾਂ ਵਿਆਹ ਟਿਕ ਨਹੀਂ ਸਕਦਾ।
ਹਾਈ ਕੋਰਟ ਨੇ ਇਹ ਫੈਸਲਾ ਇਕ ਔਰਤ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਦਿੱਤਾ ਹੈ। ਔਰਤ ਨੇ ਪਤੀ ਦੇ ਹੱਕ ’ਚ ਤਲਾਕ ਦੀ ਇਜਾਜ਼ਤ ਦੇਣ ਦੇ ਪਰਿਵਾਰਕ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਇਸ ਜੋੜੇ ਦਾ ਵਿਆਹ ਅਪ੍ਰੈਲ 2009 ’ਚ ਹੋਇਆ ਸੀ ਅਤੇ ਅਕਤੂਬਰ 2011 ’ਚ ਉਨ੍ਹਾਂ ਦੇ ਘਰ ਇਕ ਧੀ ਦਾ ਜਨਮ ਹੋਇਆ।
ਇਹ ਵੀ ਪੜ੍ਹੋ- ਇਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ 'ਚ ਘਿਰਿਆ 'ਕੁੱਲ੍ਹੜ ਪਿੱਜ਼ਾ ਕਪਲ', ਨਿਹੰਗ ਸਿੰਘਾਂ ਨੇ ਦੁਕਾਨ ਨੂੰ ਪਾਇਆ ਘੇਰਾ
ਬੱਚੀ ਨੂੰ ਜਨਮ ਦੇਣ ਤੋਂ ਕੁਝ ਦਿਨ ਪਹਿਲਾਂ ਹੀ ਔਰਤ ਨੇ ਆਪਣਾ ਸਹੁਰਾ ਘਰ ਛੱਡ ਦਿਤਾ ਸੀ। ਪਤੀ ਨੇ ਪਰਿਵਾਰਕ ਅਦਾਲਤ ’ਚ ਤਲਾਕ ਦੀ ਪਟੀਸ਼ਨ ਦਾਖ਼ਲ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਵਿਆਹੁਤਾ ਜੀਵਨ ਦੀ ਸ਼ੁਰੂਆਤ ਤੋਂ ਹੀ ਉਸ ਦੀ ਪਤਨੀ ਉਸ ਪ੍ਰਤੀ ਉਦਾਸੀਨ ਸੀ। ਪਤੀ ਨੇ ਦਾਅਵਾ ਕੀਤਾ ਕਿ ਇਕ ਵਾਰ ਉਸ ਦੀ ਪਤਨੀ ਨੇ ‘ਕਰਵਾ ਚੌਥ’ ਦਾ ਵਰਤ ਰੱਖਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਸੀ ਕਿਉਂਕਿ ਪਤੀ ਨੇ ਉਸ ਦਾ ਮੋਬਾਇਲ ਫੋਨ ਰੀਚਾਰਜ ਨਹੀਂ ਕਰਵਾਇਆ ਸੀ।
ਇਹ ਵੀ ਪੜ੍ਹੋ- ਕੁੱਤਿਆਂ ਦੇ ਝੁੰਡ ਨੂੰ ਦੇਖ ਕੇ ਘਬਰਾਈ 10 ਸਾਲਾ ਬੱਚੀ, ਪੈਨਿਕ ਅਟੈਕ ਕਾਰਨ ਹੋ ਗਈ ਮਾਸੂਮ ਦੀ ਮੌਤ
ਪਤੀ ਨੇ ਦੱਸਿਆ ਕਿ ਅਪ੍ਰੈਲ 2011 ’ਚ ਜਦੋਂ ਉਸ ਨੂੰ ਸਲਿੱਪ ਡਿਸਕ ਦੀ ਸਮੱਸਿਆ ਹੋਈ ਤਾਂ ਉਸ ਦੀ ਪਤਨੀ ਨੇ ਉਸ ਦੀ ਦੇਖਭਾਲ ਕਰਨ ਦੀ ਬਜਾਏ ਆਪਣੇ ਮੱਥੇ ਤੋਂ ਸਿੰਦੂਰ ਹਟਾ ਦਿੱਤਾ, ਆਪਣੀਆਂ ਚੂੜੀਆਂ ਤੋੜ ਦਿੱਤੀਆਂ ਅਤੇ ਚਿੱਟਾ ਸੂਟ ਪਾ ਲਿਆ ਅਤੇ ਐਲਾਨ ਕੀਤਾ ਕਿ ਉਹ ਵਿਧਵਾ ਹੋ ਗਈ ਹੈ।
ਇਹ ਵੀ ਪੜ੍ਹੋ- ''ਮੈਂ ਕਾਨੂੰਨ ਨੂੰ ਨਹੀਂ ਮੰਨਦਾ'' ਕਹਿ ਕੇ 17 ਸਾਲਾ ਮੁੰਡੇ ਦਾ ਕੀਤਾ ਵਿਆਹ, ਪਿਓ-ਦਾਦੇ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8