ਹੈਲੀਕਾਪਟਰ ਘਪਲਾ : ਰਾਜੀਵ ਸਕਸੈਨਾ 'ਤੇ ਈ.ਡੀ. ਦੀ ਪਟੀਸ਼ਨ ਖਾਰਿਜ

03/12/2020 8:49:01 PM

ਨਵੀਂ ਦਿੱਲੀ — ਦਿੱਲੀ ਦੀ ਇਕ ਅਦਾਲਤ ਨੇ ਅਗਸਤਾ ਵੈਸਟਲੈਂਡ ਘਪਲੇ ਨਾਲ ਜੁੜੇ ਧਨਸੋਧ ਮਾਮਲੇ 'ਚ ਦੋਸ਼ੀ ਤੋਂ ਸਰਕਾਰੀ ਗਵਾਹ ਬਣੇ ਰਾਜੀਵ ਸਕਸੈਨਾ ਦੀ ਜ਼ਮਾਨਤ ਪਟੀਸ਼ਨ ਰੱਦ ਕੀਤੇ ਜਾਣ ਦੀ ਅਪੀਲ ਕਰਨ ਵਾਲੀ ਈ.ਡੀ. ਦੀ ਪਟੀਸ਼ਨ ਵੀਰਵਾਰ ਨੂੰ ਖਾਰਿਜ ਕਰ ਦਿੱਤੀ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਈ.ਡੀ. ਦੀ ਪਟੀਸ਼ਨ ਖਾਰਿਜ ਕਰਦੇ ਹੋਏ ਟਿੱਪਣੀ ਕੀਤੀ ਕਿ ਸਕਸੈਨਾ ਨੇ ਹਾਲੇ ਗਵਾਹ ਦੇ ਰੂਪ 'ਚ ਅਦਾਲਤ ਸਾਹਮਣੇ ਗਵਾਹੀ ਨਹੀਂ ਦਿੱਤੀ ਹੈ ਅਤੇ ਇਸ ਲਈ, ਉਸ ਦੀ ਜ਼ਮਾਨਤ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਅਦਾਲਤ ਨੇ ਸਕਸੈਨਾ ਦਾ 'ਸਰਕਾਰੀ ਗਵਾਹ' ਦਾ ਦਰਜਾ ਰੱਦ ਕਰਨ ਤੋਂ ਪੰਜ ਮਾਰਚ ਨੂੰ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਸ ਨੂੰ ਈ.ਡੀ. ਦੇ ਦੋਸ਼ਾਂ ਖਿਲਾਫ ਖੁਦ ਦਾ ਬਚਾਅ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਈ.ਡੀ. ਨੇ ਦੋਸ਼ ਲਗਾਇਆ ਸੀ ਕਿ ਸਕਸੈਨਾ ਨੇ ਮੁਆਫੀ ਦੀਆਂ ਸ਼ਰਤਾਂ ਦਾ ਉਲੰਘਣ ਕੀਤਾ ਹੈ। ਏਜੰਸੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਕਸੈਨਾ ਨੇ ਸੂਚਨਾ ਛੁਪਾਈ ਅਤੇ ਜਾਂਚ ਦੌਰਾਨ ਸ਼ਰਤਾਂ ਦਾ ਉਲੰਗਣ ਕੀਤਾ ਹੈ। ਏਜੰਸੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸਕਸੈਨਾ ਨੇ ਜਾਂਚ ਦੌਰਾਨ ਉਸ ਨੂੰ ਗੁੰਮਰਾਹ ਕੀਤਾ।


Inder Prajapati

Content Editor

Related News