ਸੁਪਰੀਮ ਕੋਰਟ ਨੇ ਜੱਜ ਚੰਦਰਚੂੜ ਖ਼ਿਲਾਫ਼ ਦਾਇਰ ਪਟੀਸ਼ਨ ਕੀਤੀ ਖਾਰਜ
Wednesday, Nov 02, 2022 - 01:52 PM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਆਪਣਏ ਸੀਨੀਅਰ ਜੱਜ ਡੀ.ਵਾਈ. ਚੰਦਰਚੂੜ ਨੂੰ ਚੀਫ਼ ਜਸਟਿਸ ਵਜੋਂ 9 ਨਵੰਬਰ ਨੂੰ ਸਹੁੰ ਚੁੱਕਣ ਤੋਂ ਰੋਕਣ ਵਾਲੀ ਪਟੀਸ਼ਨ ਬੁੱਧਵਾਰ ਨੂੰ ਖਾਰਜ ਕਰ ਦਿੱਤੀ ਅਤੇ ਇਸ ਪਟੀਸ਼ਨ ਨੂੰ 'ਗਲਤ ਧਾਰਨਾ 'ਤੇ ਆਧਾਰਤ' ਦੱਸਿਆ। ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ,''ਵਕੀਲ ਦੀ ਦਲੀਲ ਸੁਣਨ ਤੋਂ ਬਾਅਦ, ਸਾਨੂੰਨ ਸੁਣਵਾਈ ਕਰਨ ਦਾ ਕੋਈ ਕਾਰਨ ਦਿਖਾਈ ਨਹੀਂ ਦਿੰਦਾ, ਸਾਨੂੰ ਪੂਰੀ ਪਟੀਸ਼ਨ ਗਲਤ ਧਾਰਨਾ 'ਤੇ ਆਧਾਰਤ ਲੱਗਦੀ ਹੈ।''
ਇਹ ਵੀ ਪੜ੍ਹੋ : ਕਾਤਲ ਅਤੇ ਬਲਾਤਕਾਰੀ ਰਾਮ ਰਹੀਮ ਚਮਤਕਾਰ ਦੇ ਨਾਂ 'ਤੇ ਲੋਕਾਂ ਨੂੰ ਬਣਾ ਰਿਹੈ ਮੂਰਖ : ਸ਼ਾਂਤਾ ਕੁਮਾਰ
ਇਸ ਤੋਂ ਪਹਿਲਾਂ ਇਕ ਵਕੀਲ ਨੇ ਜਦੋਂ ਵੀਰਵਾਰ ਨੂੰ ਸੁਣਵਾਈ ਲਈ ਇਸ ਮਾਮਲੇ ਦਾ ਜ਼ਿਕਰ ਕੀਤਾ ਤਾਂ ਚੀਫ਼ ਜਸਟਿਸ ਉਦੇ ਉਮੇਸ਼ ਲਲਿਤ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਉਹ ਪਟੀਸ਼ਨ 'ਤੇ ਬੁੱਧਵਾਰ ਨੂੰ ਹੀ ਸੁਣਵਾਈ ਕਰੇਗੀ। ਨਾਮਜ਼ਦ ਚੀਫ਼ ਜਸਟਿਸ ਚੰਦਰਚੂੜ ਨੇ 9 ਨਵੰਬਰ ਨੂੰ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣੀ ਹੈ। ਇਹ ਪਟੀਸ਼ਨ ਮੁਰਸਲੀਨ ਅਸਿਜੀਤ ਸ਼ੇਖ ਨੇ ਦਾਇਰ ਕੀਤੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ