‘ਕੋਰੀਅਰ ਡਿਲਿਵਰੀ ਏਜੰਟ’ ਬਣ ਕੇ ਘਰ ’ਚ ਵੜਿਆ ਵਿਅਕਤੀ, ਮੁਟਿਆਰ ਨਾਲ ਕੀਤਾ ਜਬਰ-ਜ਼ਿਨਾਹ
Friday, Jul 04, 2025 - 09:32 AM (IST)

ਪੁਣੇ- ਮਹਾਰਾਸ਼ਟਰ ਦੇ ਪੁਣੇ ’ਚ ਇਕ ਅਣਪਛਾਤੇ ਵਿਅਕਤੀ ਨੇ ਖੁਦ ਨੂੰ ‘ਕੋਰੀਅਰ ਡਿਲਿਵਰੀ ਐਗਜ਼ੀਕਿਊਟਿਵ’ (ਸਾਮਾਨ ਪਹੁੰਚਾਉਣ ਵਾਲਾ) ਦੱਸਿਆ ਅਤੇ ਇਥੇ ਇਕ ਫਲੈਟ ’ਚ ਵੜ ਕੇ 22 ਸਾਲਾ ਆਈ. ਟੀ. ਪੇਸ਼ੇਵਰ ਮੁਟਿਆਰ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਨੇ ਪੀੜਤਾ ਦੇ ਫੋਨ ਨਾਲ ਇਕ ਸੈਲਫੀ ਲਈ, ਜਿਸ ’ਚ ਮੁਟਿਆਰ ਦਾ ਚਿਹਰਾ ਅੰਸ਼ਿਕ ਤੌਰ ’ਤੇ ਵਿਖਾਈ ਦੇ ਰਿਹਾ ਸੀ।
ਪੁਲਸ ਦੇ ਡਿਪਟੀ ਕਮਿਸ਼ਨਰ (ਜ਼ੋਨ 5) ਰਾਜਕੁਮਾਰ ਸ਼ਿੰਦੇ ਨੇ ਦੱਸਿਆ ਕਿ ਮੁਲਜ਼ਮ ਨੇ ਪੀੜਤਾ ਦੇ ਫੋਨ ’ਚ ਇਕ ਮੈਸੇਜ ਭੇਜਿਆ, ਜਿਸ ’ਚ ਉਸ ਨੇ ਪੀੜਤਾ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਕਿਸੇ ਨੂੰ ਘਟਨਾ ਬਾਰੇ ਦੱਸਿਆ, ਤਾਂ ਉਹ ਉਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰ ਦੇਵੇਗਾ। ਉਸ ਨੇ ਇਹ ਵੀ ਲਿਖਿਆ, ਮੈਂ ਫਿਰ ਆਵਾਂਗਾ।
ਪੁਲਸ ਅਨੁਸਾਰ, ਇਹ ਘਟਨਾ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਕੋਂਢਵਾ ਇਲਾਕੇ ’ਚ ਸਥਿਤ ਇਕ ਰਿਹਾਇਸ਼ੀ ਸੋਸਾਇਟੀ ’ਚ ਹੋਈ। ਪੁਲਸ ਨੇ ਕਿਹਾ ਕਿ ਮੁਲਜ਼ਮ ਦੀ ਤਲਾਸ਼ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ ਸ਼ਹਿਰ ਦੇ ਇਕ ਕਾਲਜ ਤੋਂ ਸੂਚਨਾ ਤਕਨਾਲੋਜੀ (ਆਈ. ਟੀ.) ਦੀ ਪੜ੍ਹਾਈ ਕੀਤੀ ਹੈ ਅਤੇ ਉਹ ਇਕ ਨਿੱਜੀ ਕੰਪਨੀ ’ਚ ਕੰਮ ਕਰਦੀ ਹੈ। ਉਸ ਦਾ ਭਰਾ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਘਟਨਾ ਦੇ ਸਮੇਂ ਉਹ ਫਲੈਟ ’ਚ ਇਕੱਲੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8