ਹੜ੍ਹਾਂ ਦੇ ਕਹਿਰ ਨੇ ਵਿਆਹ 'ਚ ਪਾਇਆ ਅੜਿੱਕਾ ਤਾਂ ਪਰਿਵਾਰ ਨੇ ਲਗਾਈ ਅਨੋਖ਼ੀ ਜੁਗਤ, ਸੁੱਖੀ-ਸਾਂਦੀ ਹੋ ਗਿਆ ਸਾਰਾ ਕਾਰਜ

07/12/2023 12:42:56 AM

ਸ਼ਿਮਲਾ (ਭਾਸ਼ਾ): ਬੀਤੇ ਕੁਝ ਦਿਨਾਂ ਤੋਂ ਬਾਰਿਸ਼ ਹਿਮਾਚਲ ਪ੍ਰਦੇਸ਼ ਤੇ ਪੰਜਾਬ ਸਮੇਤ ਹੋਰ ਸੂਬਿਆਂ ਵਿਚ ਆਪਣਾ ਕਹਿਰ ਵਰ੍ਹਾ ਰਹੀ ਹੈ। ਇਸ ਕਾਰਨ ਜਿੱਥੇ ਪਹਾੜੀ ਇਲਾਕਿਆਂ ਵਿਚ ਜ਼ਮੀਨ ਖਿਸਕਣ ਤੇ ਹੜ੍ਹ ਦੀ ਮਾਰ ਪੈ ਰਹੀ ਹੈ ਉੱਥੇ ਹੀ ਮੈਦਾਨੀ ਇਲਾਕਿਆਂ ਵਿਚ ਵੀ ਪਾਣੀ ਭਰਦਾ ਜਾ ਰਿਹਾ ਹੈ। ਕਈ ਇਲਾਕਿਆਂ ਦਾ ਸੰਪਰਕ ਹੋਰਨਾਂ ਇਲਾਕਿਆਂ ਨਾਲ ਟੁੱਟ ਚੁੱਕਿਆ ਹੈ ਤੇ ਲੋਕਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਿਚ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿਚ ਬਰਸਾਤ ਨੇ ਲਗਾਤਾਰ ਤੀਜੇ ਦਿਨ ਕਹਿਰ ਵਰ੍ਹਾਇਆ, ਜਿਸ ਕਾਰਨ ਅਚਾਨਕ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਕਈ ਘਰਾਂ ਨੂੰ ਨੁਕਸਾਨ ਹੋਇਆ ਤੇ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ। ਅਜਿਹੇ ਹਾਲਾਤ ਵਿਚਾਲੇ ਸ਼ਿਮਲਾ 'ਚ ਇਕ ਅਨੋਖ਼ਾ ਵਿਆਹ ਵੇਖਣ ਨੂੰ ਮਿਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਚੀਜ਼ਾਂ 'ਤੇ ਲੱਗੇਗਾ 28% GST, ਕੁਝ ਚੀਜ਼ਾਂ ਹੋਈਆਂ Tax-Free; ਵਿੱਤ ਮੰਤਰੀ ਸੀਤਾਰਮਨ ਨੇ ਕੀਤੇ ਐਲਾਨ

ਸ਼ਿਮਲਾ ਦੇ ਕੋਟਗੜ੍ਹ ਵਿਚ ਰਹਿਣ ਵਾਲੇ ਆਸ਼ੀਸ਼ ਸਿੰਘਾ ਦਾ ਵਿਆਹ ਕੁੱਲੂ ਦੇ ਭੂੰਟਰ ਵਿਚ ਰਹਿਣ ਵਾਲੀ ਸ਼ਿਵਾਨੀ ਠਾਕੁਰ ਨਾਲ ਹੋਣਾ ਨਿਰਧਾਰਿਤ ਹੋਇਆ ਸੀ। ਸੋਮਵਾਰ ਨੂੰ ਉਸ ਨੇ ਵਿਆਹ ਕਰਨ ਲਈ ਬਾਰਾਤ ਲਜਾਣੀ ਸੀ, ਪਰ ਜਦੋਂ ਖ਼ਰਾਬ ਮੌਸਮ ਤੇ ਸੜਕਾਂ ਬੰਦ ਹੋਣ ਕਾਰਨ ਅਜਿਹਾ ਕਰਨਾ ਅਸੰਭਵ ਹੋ ਗਿਆ ਤਾਂ ਪਰਿਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਵਿਆਹ ਕਰਵਾਉਣ ਦਾ ਵਿਚਾਰ ਆਇਆ। ਬੱਸ ਫ਼ਿਰ ਕੀ ਸੀ, ਦੋਹਾਂ ਪਰਿਵਾਰਾਂ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ ਤੇ ਸੁੱਖੀ-ਸਾਂਦੀ ਸਾਰਾ ਕਾਰਜ ਸੰਪੰਨ ਹੋਇਆ। 

ਇਹ ਖ਼ਬਰ ਵੀ ਪੜ੍ਹੋ - ਅਨੋਖ਼ਾ ਮਾਮਲਾ: ਨੁਕਸਾਨੀ ਕਾਰ ਦੇ ਮੁਆਵਜ਼ੇ ਵਜੋਂ ਲੈ ਗਏ 2.5 ਟਨ ਟਮਾਟਰ, ਕਿਸਾਨ ਨੂੰ ਹੋਇਆ ਲੱਖਾਂ ਦਾ ਨੁਕਸਾਨ

ਇਸ ਸਬੰਧੀ ਠਿਓਗ ਵਿਧਾਨਸਭਾ ਖੇਤਰ ਦੇ ਸਾਬਕਾ ਵਿਧਾਇਕ ਰਾਕੇਸ਼ ਸਿੰਘਾ ਨੇ ਦੱਸਿਆ ਕਿ ਕੁੱਲੂ ਜ਼ਿਲ੍ਹਾ ਹਾਲੀਆ ਤ੍ਰਾਸਦੀ ਦਾ ਕੇਂਦਰ ਸੀ। ਲਿਹਾਜ਼ਾ ਪਰਿਵਾਰ ਦੇ ਮੈਂਬਰਾਂ ਨੇ ਵਿਆਹ ਆਨਲਾਈਨ ਕਰਵਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ, ਲਿਹਾਜ਼ਾ ਵੀਡੀਓ ਕਾਨਫ਼ਰੰਸ ਰਾਹੀਂ ਵਿਆਹ ਕਰਵਾ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News