ਵਿਆਹ ਨੂੰ ਨਹੀਂ ਮੰਨੇ ਮਾਪੇ ਤਾਂ ਮੁੰਡੇ ਨੇ ਭੇਜਿਆ ਮੈਸੇਜ, 'ਅਸੀਂ ਜਾ ਰਹੇ ਹਾਂ ਤੇ ਕਦੇ ਵਾਪਸ ਨਹੀਂ ਆਵਾਂਗੇ'

Saturday, Mar 11, 2023 - 02:05 PM (IST)

ਮੁੰਬਈ- ਮੁੰਬਈ ਦੇ ਸਮਤਾ ਨਗਰ ਇਲਾਕੇ 'ਚ ਇਕ 21 ਸਾਲਾ ਨੌਜਵਾਨ ਅਤੇ 16 ਸਾਲਾ ਕੁੜੀ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਦੋਵੇਂ ਗੁਆਂਢੀ ਸਨ ਅਤੇ ਕਾਂਦਿਵਲੀ ਈਸਟ ਜਾਨੁਪਾੜਾ ਇਲਾਕੇ 'ਚ ਰਹਿੰਦੇ ਸਨ। 21 ਸਾਲਾ ਆਕਾਸ਼ ਝਟੇ ਘਰਾਂ 'ਚ ਕੰਮ ਕਰਦਾ ਸੀ, ਜਦਕਿ 16 ਸਾਲਾ ਕੁੜੀ ਵਿਦਿਆਰਥਣ ਸੀ। 

ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਕਿਸੇ ਹੋਰ ਨਾਲ ਚੈਟ ਰਹੀ ਸੀ ਪ੍ਰੇਮਿਕਾ, ਭੜਕੇ ਪ੍ਰੇਮੀ ਨੇ ਦਿੱਤੀ ਰੂਹ ਕੰਬਾਊ ਮੌਤ

ਵਿਆਹ ਦੇ ਖ਼ਿਲਾਫ਼ ਸਨ ਮਾਪੇ-

ਮੁੰਬਈ ਪੁਲਸ ਮੁਤਾਬਕ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਪਰਿਵਾਰ ਵਾਲੇ ਉਨ੍ਹਾਂ ਦੇ ਵਿਆਹ ਦੇ ਖ਼ਿਲਾਫ਼ ਸਨ। ਪੁਲਸ ਮੁਤਾਬਕ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਸਮਤਾ ਨਗਰ ਥਾਣੇ ਦੇ ਜਨਪੜਾ ਮਾਈਨ ਤੋਂ ਇਕ ਫੋਨ ਆਇਆ ਕਿ ਉੱਥੇ ਦੋ ਲੋਕਾਂ ਦੀਆਂ ਲਾਸ਼ਾਂ ਪਈਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਮਤਾ ਨਗਰ ਪੁਲਸ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ- ਮੌਸਮੀ ਇੰਫੂਲਏਂਜਾ 'H3N2' ਵਾਇਰਸ ਕਾਰਨ ਹੁਣ ਤੱਕ 2 ਮੌਤਾਂ, ਕੇਂਦਰ ਨੇ ਸੂਬਿਆਂ ਨੂੰ ਕੀਤਾ ਅਲਰਟ

ਕੁੜੀ ਦੇ ਘਰਦਿਆਂ ਨੇ ਦਰਜ ਕਰਵਾਈ ਸੀ ਸ਼ਿਕਾਇਤ 

ਨਾਬਾਲਗ ਕੁੜੀ ਬੀਤੀ ਰਾਤ ਆਪਣੇ ਘਰ ਸੁੱਤੀ ਸੀ। ਉਸ ਦੇ ਮਾਤਾ-ਪਿਤਾ ਨੇ ਸਵੇਰੇ ਉਸ ਨੂੰ ਘਰੋਂ ਲਾਪਤਾ ਪਾਇਆ। ਉਨ੍ਹਾਂ ਨੇ ਕੁੜੀ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕੋਲ ਪਹੁੰਚ ਕੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਸ ਨੇ ਉਸ ਦੇ ਮਾਤਾ-ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਦਾ ਔਰਤਾਂ ਲਈ ਵੱਡਾ ਤੋਹਫ਼ਾ, ਮਹਿਲਾ ਕਾਮਿਆਂ ਨੂੰ ਮਿਲੇਗੀ 7 ਦਿਨ ਦੀ ਵਾਧੂ ਛੁੱਟੀ

ਮੁੰਡੇ ਨੇ ਪਰਿਵਾਰ ਨੂੰ ਭੇਜਿਆ ਸੀ ਮੈਸੇਜ-

ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਾਬਾਲਗ ਕੁੜੀ ਸਵੇਰੇ ਆਪਣੇ ਦੋਸਤ ਨਾਲ ਘਰੋਂ ਬਾਹਰ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਉਸ ਵਿਅਕਤੀ ਨੇ ਆਪਣੇ ਮੋਬਾਈਲ ਤੋਂ ਆਪਣੇ ਪਰਿਵਾਰ ਨੂੰ ਇਕ ਮੈਸੇਜ ਭੇਜਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਅਸੀਂ ਜਾ ਰਹੇ ਹਾਂ ਅਤੇ ਕਦੇ ਵਾਪਸ ਨਹੀਂ ਆਵਾਂਗੇ।


Tanu

Content Editor

Related News