ਪ੍ਰੇਮੀ ਜੋੜੇ ਨੇ ਜ਼ਹਿਰ ਖਾਧਾ, ਪ੍ਰੇਮਿਕਾ ਦੀ ਮੌਤ, ਪ੍ਰੇਮੀ ਦੀ ਹਾਲਤ ਗੰਭੀਰ
Thursday, Nov 13, 2025 - 10:30 PM (IST)
ਚੰਦੌਲੀ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲੇ ਦੇ ਚੱਕੀਆ ਥਾਣਾ ਖੇਤਰ ’ਚ ਵੀਰਵਾਰ ਸਵੇਰੇ ਇਕ ਪ੍ਰੇਮੀ ਜੋੜੇ ਨੇ ਜ਼ਹਿਰ ਖਾ ਲਿਆ। ਇਸ ਘਟਨਾ ’ਚ ਪ੍ਰੇਮਿਕਾ ਦੀ ਮੌਤ ਹੋ ਗਈ, ਜਦੋਂ ਕਿ ਪ੍ਰੇਮੀ ਦੀ ਹਾਲਤ ਗੰਭੀਰ ਹੈ।
ਪੁਲਸ ਨੇ ਕਿਹਾ ਕਿ ਦੋਹਾਂ ਦਰਮਿਆਨ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਸਨ ਪਰ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵਿਅਾਹ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਇਹ ਸਖ਼ਤ ਕਦਮ ਚੁੱਕਿਆ। ਪੁਲਸ ਮੌਕੇ ’ਤੇ ਪਹੁੰਚੀ ਤੇ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਪ੍ਰੇਮਿਕਾ ਦੀ ਮੌਤ ਹੋ ਗਈ।
ਪੁਲਸ ਅਨੁਸਾਰ ਪ੍ਰੇਮੀ ਦੀ ਪਛਾਣ ਰਾਜ ਸੋਨਕਰ (19) ਵਾਸੀ ਦਿਰੇਹੂ ਵਜੋਂ ਹੋਈ ਹੈ। ਪ੍ਰੇਮਿਕਾ ਦੀ ਉਮਰ ਲਗਭਗ 16 ਸਾਲ ਦੱਸੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੇਮੀ ਕੁਝ ਸਮਾਂ ਪਹਿਲਾਂ ਪ੍ਰੇਮਿਕਾ ਨੂੰ ਭਜਾ ਕੇ ਲੈ ਗਿਆ ਸੀ। ਇਸ ਕਾਰਨ ਉਸ ਵਿਰੁੱਧ ਗੰਭੀਰ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
