ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹ ਦੇਣ ਨਾਲ ਹੀ ਮਜ਼ਬੂਤ ਹੋਵੇਗਾ ਦੇਸ਼ : ਸ਼ਾਹ

Saturday, Aug 05, 2023 - 05:46 PM (IST)

ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹ ਦੇਣ ਨਾਲ ਹੀ ਮਜ਼ਬੂਤ ਹੋਵੇਗਾ ਦੇਸ਼ : ਸ਼ਾਹ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਹਿੰਦੀ ਦੀ ਸਥਾਨਕ ਭਾਸ਼ਾਵਾਂ ਨਾਲ ਮੁਕਾਬਲੇਬਾਜ਼ੀ ਨਹੀਂ ਹੈ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹ ਦੇਣ ਨਾਲ ਹੀ ਦੇਸ਼ ਮਜ਼ਬੂਤ ਹੋਵੇਗਾ। ਇੱਥੇ ਰਾਜ ਭਾਸ਼ਾ ’ਤੇ ਸੰਸਦੀ ਕਮੇਟੀ ਦੀ 38ਵੀਂ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹ ਦੇਣ ਲਈ ਇਸ ਤੋਂ ਬਿਹਤਰ ਸਮਾਂ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮਾਂਤਰੀ ਮੰਚਾਂ ’ਤੇ ਹਿੰਦੀ ਅਤੇ ਹੋਰ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਮਾਣ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 10 ਭਾਸ਼ਾਵਾਂ ’ਚ ਇੰਜੀਨੀਅਰਿੰਗ ਅਤੇ ਮੈਡੀਕਲ ਕੋਰਸ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ ਅਤੇ ਛੇਤੀ ਹੀ ਇਹ ਕੋਰਸ ਸਾਰੀਆਂ ਭਾਰਤੀ ਭਾਸ਼ਾਵਾਂ ’ਚ ਮੁਹੱਈਆ ਹੋਣਗੇ। ਸ਼ਾਹ ਨੇ ਕਿਹਾ ਕਿ ਉਹ ਪਲ ਸਥਾਨਕ ਭਾਸ਼ਾਵਾਂ ਅਤੇ ਅਧਿਕਾਰਿਕ ਭਾਸ਼ਾਵਾਂ ਦੀ ਉੱਨਤੀ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ। 

ਇਹ ਵੀ ਪੜ੍ਹੋ : PM ਮੋਦੀ ਵੱਲੋਂ ਪੰਜਾਬ ਨੂੰ ਵੱਡਾ ਤੋਹਫ਼ਾ, ਏਅਰਪੋਰਟ ਵਰਗੇ ਬਣਨਗੇ 22 ਰੇਲਵੇ ਸਟੇਸ਼ਨ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ ’ਚ ਇਕ ਵੀ ਭਾਸ਼ਣ ਅੰਗਰੇਜ਼ੀ ’ਚ ਨਹੀਂ ਦਿੱਤਾ ਹੈ ਅਤੇ ਸਰਕਾਰ ਦੇ ਕੇਂਦਰੀ ਮੰਤਰੀ ਵੀ ਕੋਸ਼ਿਸ਼ ਕਰਦੇ ਹਨ ਕਿ ਭਾਰਤੀ ਭਾਸ਼ਾਵਾਂ ’ਚ ਭਾਸ਼ਣ ਦੇਣ। ਉਨ੍ਹਾਂ ਕਿਹਾ ਕਿ ਇਸ ਨਾਲ ਵੱਖ-ਵੱਖ ਭਾਸ਼ਾਵਾਂ ਨੂੰ ਜੋੜਨ ਦੇ ਅੰਦੋਲਨ ਨੂੰ ਕਾਫ਼ੀ ਰਫ਼ਤਾਰ ਮਿਲਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਧਿਕਾਰਕ ਭਾਸ਼ਾ ਦੀ ਸਵੀਕਾਰਤਾ ਕਾਨੂੰਨ ਜਾਂ ਸਰਕੂਲਰ ਨਾਲ ਨਹੀਂ, ਸਗੋਂ ਸਦਭਾਵਨਾ, ਪ੍ਰੇਰਨਾ ਅਤੇ ਉਤਸ਼ਾਹ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੱਕ ਹੋਰ ਸ਼ਾਸਕਾਂ ਦੇ ਅਧੀਨ ਰਹਿਣ ਤੋਂ ਬਾਅਦ ਵੀ ਭਾਰਤੀ ਭਾਸ਼ਾਵਾਂ ਅਤੇ ਉਨ੍ਹਾਂ ਦੇ ਸ਼ਬਦਕੋਸ਼ ਬਰਕਰਾਰ ਰਹੇ, ਜੋ ਇਕ ਵੱਡੀ ਪ੍ਰਾਪਤੀ ਹੈ ਅਤੇ ਭਾਸ਼ਾਵਾਂ ਨੇ ਦੇਸ਼ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News