ਦੇਸ਼ ''ਚ ਟੀਕਾਕਰਨ ਦੇ ਤੀਜੇ ਪੜਾਅ ਲਈ 2.45 ਕਰੋੜ ਤੋਂ ਵੱਧ ਲੋਕਾਂ ਨੇ ਕਰਵਾਇਆ ਰਜਿਸਟਰੇਸ਼ਨ
Friday, Apr 30, 2021 - 03:07 PM (IST)
ਨਵੀਂ ਦਿੱਲੀ- ਦੇਸ਼ 'ਚ ਇਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਰੋਕੂ ਟੀਕਾਕਰਨ ਦੇ ਤੀਜੇ ਪੜਾਅ ਦੇ ਪਹਿਲੇ ਕੋ-ਵਿਨ ਡਿਜ਼ੀਟਲ ਮੰਚ 'ਤੇ 2.45 ਕਰੋੜ ਤੋਂ ਵੱਧ ਲੋਕਾਂ ਨੇ ਆਪਣਾ ਰਜਿਸਟਰੇਸ਼ਨ ਕਰਵਾਇਆ ਹੈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ 28 ਅਪ੍ਰੈਲ ਨੂੰ 1.37 ਕਰੋੜ ਲੋਕਾਂ ਨੇ ਰਜਿਸਟਰੇਸ਼ਨ ਕਰਵਾਇਆ, ਜਦੋਂ ਕਿ 29 ਅਪ੍ਰੈਲ ਨੂੰ 1.04 ਕਰੋੜ ਤੋਂ ਵੱਧ ਲੋਕਾਂ ਨੇ ਰਜਿਸਟਰੇਸ਼ਨ ਕਰਵਾਇਆ। ਮੰਤਰਾਲਾ ਨੇ ਕਿਹਾ ਹੈ ਕਿ ਦੇਸ਼ 'ਚ ਹੁਣ ਤੱਕ 15.22 ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਸਵੇਰੇ 7 ਵਜੇ ਤੱਕ ਦੀ ਰਿਪੋਰਟ ਅਨੁਸਾਰ 22,43,097 ਸੈਸ਼ਨ 'ਚ ਟੀਕੇ ਦੀਆਂ 15,22,45,179 ਖੁਰਾਕਾਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਪੋਰਟਲ ਕ੍ਰੈਸ਼ ਹੋਣ ਤੋਂ ਬਾਅਦ ਵੀ ਇਕ ਦਿਨ ’ਚ 1.32 ਕਰੋੜ ਹੋਇਆ ਰਜਿਸਟ੍ਰੇਸ਼ਨ
ਇਨ੍ਹਾਂ 'ਚੋਂ 93,86,904 ਸਿਹਤ ਕਾਮੇ (ਐੱਚ.ਸੀ.ਡਬਲਿਊ.) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ, ਜਦੋਂ ਕਿ 61,91,118 ਸਿਹਤ ਕਾਮਿਆਂ ਨੇ ਦੂਜੀ ਖੁਰਾਕ ਲਈ ਹੈ। ਉੱਥੇ ਹੀ ਮੋਹਰੀ ਮੋਰਚੇ ਦੇ 1,24,19,965 ਕਾਮਿਆਂ ਨੂੰਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁਕੀ ਹੈ, ਜਦੋਂ ਕਿ 67,07,862 ਕਾਮਿਆਂ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ। ਦੇਸ਼ 'ਚ 60 ਸਾਲ ਤੋਂ ਵੱਧ ਉਮਰ ਦੇ 5,19,01,218 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ, ਜਦੋਂ ਕਿ 1,04,41,359 ਲੋਕਾਂ ਦੀ ਟੀਕੇ ਦੀ ਦੂਜੀ ਖੁਰਾਕ ਦਿੱਤੀ ਜਾ ਚੁਕੀ ਹੈ। ਦੇਸ਼ 'ਚ 24 ਘੰਟਿਆਂ ਅੰਦਰ 21 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ। ਕੋਰੋਨਾ ਟੀਕਾਕਰਨ ਦੇ 104ਵੇਂ (29 ਅਪ੍ਰੈਲ) ਤੱਕ ਕੁੱਲ ਟੀਕੇ 22,24,548 ਖੁਰਾਕਾਂ ਦਿੱਤੀਆਂ ਗਈਆਂ। ਇਨ੍ਹਾਂ 'ਚੋਂ 12,74,803 ਲਾਭਪਾਤਰਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ, ਜਦੋਂ ਕਿ 9,49,745 ਲਾਭਪਾਤਰਾਂ ਨੂੰ ਦੂਜੀ ਖੁਰਾਕ ਦਿੱਤੀ ਗਈ।