ਜੰਮੂ-ਕਸ਼ਮੀਰ ਦਾ ਪੂਰਨ ਸੂਬੇ ਦਾ ਦਰਜਾ ਖ਼ਤਮ ਹੋਣ ਨਾਲ ਸ਼ਰਮਸਾਰ ਹੋਇਆ ਦੇਸ਼: ਮਮਤਾ
Friday, Jun 25, 2021 - 12:56 AM (IST)

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਦਾ ਪੂਰਨ ਸੂਬੇ ਦਾ ਦਰਜਾ ਖਤਮ ਕਰਨ ਨਾਲ ਦੇਸ਼ ਉਸੇ ਤਰ੍ਹਾਂ ਸ਼ਰਮਸਾਰ ਹੋਇਆ ਹੈ, ਜਿਵੇਂ ਕੋਵਿਡ-19 ਟੀਕਿਆਂ ਦੇ ਮੁੱਦੇ ਨਾਲ ਹੋਇਆ ਹੈ।
ਬੈਨਰਜੀ ਨੇ ਜੰਮੂ-ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਦੇ ਪਿਛੋਕੜ ’ਚ ਇਹ ਬਿਆਨ ਦਿੱਤਾ। ਬੈਨਰਜੀ ਨੇ ਕਿਹਾ ਕਿ ਪੂਰਨ ਸੂਬੇ ਦਾ ਦਰਜਾ ਖਤਮ ਕਰਨ ਦੀ ਕੀ ਲੋੜ ਸੀ। ਇਸ ਨਾਲ ਦੇਸ਼ ਨੂੰ ਬਿਲਕੁਲ ਵੀ ਮਦਦ ਨਹੀਂ ਮਿਲੀ। ਪਿਛਲੇ 2 ਸਾਲਾਂ ਤੋਂ ਸੈਲਾਨੀ ਕਸ਼ਮੀਰ ਨਹੀਂ ਜਾ ਸਕੇ। ਇਹ ਦੇਸ਼ ਦੇ ਵੱਕਾਰ ਦਾ ਸਵਾਲ ਬਣ ਗਿਆ ਹੈ। ਤਾਨਾਸ਼ਾਹੀ ਨੇ ਦੇਸ਼ ਦੀ ਬਹੁਤ ਬਦਨਾਮੀ ਕੀਤੀ ਹੈ, ਜਿਵੇਂ ਕੋਵਿਡ ਟੀਕਿਆਂ ਨੇ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।