'ਆਇਰਨ ਲੇਡੀ' ਵਜੋਂ ਮਸ਼ਹੂਰ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਜਾਣੋ ਕਿਵੇਂ ਬਣੀ ਭਾਰਤ ਦੀ ਪ੍ਰਧਾਨ ਮੰਤਰੀ
Thursday, Nov 19, 2020 - 03:31 PM (IST)
ਨਵੀਂ ਦਿੱਲੀ- ਦੇਸ਼ ਅਤੇ ਦੁਨੀਆ ਦੀ ਰਾਜਨੀਤੀ 'ਚ ਪ੍ਰਭਾਵਸ਼ਾਲੀ ਨੇਤਾ ਰਹੀ ਦੇਸ਼ ਦੀ ਪਹਿਲੀ ਬੀਬੀ ਜੋ ਪ੍ਰਧਾਨ ਮੰਤਰੀ ਬਣੀ, ਇੰਦਰਾ ਗਾਂਧੀ ਨੇ ਆਪਣੀ ਕਦੇ ਨਾ ਮਿਟਣ ਨਾਲ ਛਾਪ ਛੱਡੀ ਹੈ। ਇੰਦਰਾ ਪ੍ਰਿਯਦਰਸ਼ਨੀ ਗਾਂਧੀ ਇਕ ਅਜਿਹਾ ਨਾਂ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਫੈਸਲਿਆਂ ਅਤੇ ਦ੍ਰਿੜ ਇਰਾਦਿਆਂ ਕਾਰਨ 'ਆਇਰਨ ਲੇਡੀ' ਕਿਹਾ ਜਾਂਦਾ ਹੈ। ਜਵਾਹਰ ਲਾਲ ਨਹਿਰੂ ਅਤੇ ਕਮਲਾ ਨਹਿਰੂ ਦੇ ਘਰ 19 ਨਵੰਬਰ 1917 ਨੂੰ ਜਨਮੀ ਬੱਚੀ ਨੂੰ ਉਨ੍ਹਾਂ ਦੇ ਦਾਦਾ ਮੋਤੀਲਾਲ ਨਹਿਰੂ ਨੇ ਇੰਦਰਾ ਨਾਂ ਦਿੱਤਾ ਅਤੇ ਪਿਤਾ ਨੇ ਸੋਹਣੇ ਰੂਪ ਕਾਰਨ ਉਸ 'ਚ ਪ੍ਰਿਯਦਰਸ਼ਨੀ ਵੀ ਜੋੜ ਦਿੱਤਾ। ਫੌਲਾਦੀ ਹੌਂਸਲੇ ਵਾਲੀ ਇੰਦਰਾ ਗਾਂਧੀ ਨੇ ਲਗਾਤਾਰ 3 ਵਾਰ ਅਤੇ ਕੁੱਲ ਚਾਰ ਵਾਰ ਦੇਸ਼ ਦੀ ਵਾਗਡੋਰ ਸੰਭਾਲੀ ਅਤੇ ਉਹ ਦੇਸ਼ ਦੀ ਪਹਿਲੀ ਅਤੇ ਇਕਮਾਤਰ ਪ੍ਰਧਾਨ ਮੰਤਰੀ ਜਨਾਨੀ ਰਹੀ। ਉਨ੍ਹਾਂ ਦੇ ਕੁਝ ਫ਼ੈਸਲਿਆਂ ਨੂੰ ਲੈ ਕੇ ਉਹ ਵਿਵਾਦਾਂ 'ਚ ਵੀ ਰਹੀ। ਜੂਨ 1984 'ਚ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ 'ਚ ਫ਼ੌਜੀ ਕਾਰਵਾਈ ਵੀ ਉਨ੍ਹਾਂ ਦਾ ਇਕ ਅਜਿਹਾ ਕਦਮ ਸੀ, ਜਿਸ ਦੀ ਕੀਮਤ ਉਨ੍ਹਾਂ ਨੂੰ ਆਪਣੇ ਸੁਰੱਖਿਆ ਕਰਮੀਆਂ ਦੇ ਹੱਥੋਂ ਜਾਨ ਗਵਾ ਕੇ ਚੁਕਾਉਣੀ ਪਈ।
ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ
ਇੰਦਰਾ ਉਦੋਂ ਭਾਰਤ ਦੀ ਪ੍ਰਧਾਨ ਮੰਤਰੀ ਬਣੀ ਸੀ, ਜਦੋਂ ਕਾਂਗਰਸ 'ਚ ਇਕ ਮਜ਼ਬੂਤ ਸਿੰਡੀਕੇਟ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਲਾਲ ਬਹਾਦਰ ਸ਼ਾਸਤਰੀ ਦੇ ਦਿਹਾਂਤ ਤੋਂ ਬਾਅਦ ਜੇਕਰ ਉਨ੍ਹਾਂ ਨੇ ਕਿਸੇ ਦਮਦਾਰ ਕਾਂਗਰਸ ਨੇਤਾ ਨੂੰ ਪ੍ਰਧਾਨ ਮੰਤਰੀ ਬਣਾਇਆ ਤਾਂ ਉਸ ਨੂੰ ਆਪਣੀ ਕਠਪੁਤਲੀ ਬਣਾ ਕੇ ਨਹੀਂ ਰੱਖ ਸਕਣਗੇ। ਇਸੇ ਕਾਰਨ ਉਦੋਂ ਪ੍ਰਧਾਨ ਮੰਤਰੀ ਅਹੁਦੇ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਮੋਰਾਰਜੀਭਾਈ ਦੇਸਾਈ ਦਾ ਪੱਤਾ ਸਿੰਡੀਕੇਟ ਨੇ ਕੱਟ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਕਾਮਰਾਜ ਨੇ ਇੰਦਰਾ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ, ਕਿਉਂਕਿ ਉਹ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ ਜਵਾਹਰ ਲਾਲ ਨਹਿਰੂ ਦੀ ਧੀ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੰਦਰਾ ਨੇ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕੀਤੀ। ਸਮਾਂ ਆਉਣ 'ਤੇ ਉਨ੍ਹਾਂ ਨੇ ਇਸ ਦਮਦਾਰ ਕਾਂਗਰਸ ਸਿੰਡੀਕੇਟ ਨੂੰ ਤੋੜ ਕੇ ਆਪਣੇ ਦਮ 'ਤੇ ਸਮਾਨ ਕਾਂਗਰਸ ਖੜ੍ਹੀ ਕੀਤੀ, ਜਿਸ ਨੇ ਬਾਅਦ 'ਚ ਅਸਲੀ ਕਾਂਗਰਸ ਦੀ ਜਗ੍ਹਾ ਲਈ।
ਇਹ ਵੀ ਪੜ੍ਹੋ : 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)