ਦੇਸ਼ ''ਚ ਨਹੀਂ ਹੈ ਕੋਵਿਡ ਵੈਕਸੀਨ ਦੀ ਕੋਈ ਕਮੀ : ਹਰਸ਼ਵਰਧਨ

Tuesday, Mar 23, 2021 - 03:26 PM (IST)

ਦੇਸ਼ ''ਚ ਨਹੀਂ ਹੈ ਕੋਵਿਡ ਵੈਕਸੀਨ ਦੀ ਕੋਈ ਕਮੀ : ਹਰਸ਼ਵਰਧਨ

ਨਵੀਂ ਦਿੱਲੀ- ਸਰਕਾਰ ਨੇ ਮੰਗਲਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਦੇਸ਼ 'ਚ ਕੋਵਿਡ ਟੀਕਾਕਰਨ ਦੀ ਗਤੀ ਹੌਲੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ 'ਚ ਕੋਵਿਡ ਟੀਕੇ ਦੀ ਕੋਈ ਕਮੀ ਨਹੀਂ ਹੈ। ਸਿਹਤ ਮੰਤਰੀ ਹਰਸ਼ਵਰਧਨ ਨੇ ਉੱਚ ਸਦਨ 'ਚ ਪ੍ਰਸ਼ਨਕਾਲ 'ਚ ਪ੍ਰਸ਼ਨਕਾਲ ਦੌਰਾਨ ਵੱਖ-ਵੱਖ ਪ੍ਰਸ਼ਨਾਂ ਦੇ ਉੱਤਰ 'ਚ ਇਹ ਜਾਣਕਾਰੀ ਦਿੱਤੀ। ਹਰਸ਼ਵਰਧਨ ਨੇ ਕਿਹਾ ਕਿ ਇਕ ਦਿਨ ਪਹਿਲਾਂ ਹੀ 24 ਘੰਟਿਆਂ ਦੌਰਾਨ ਕਰੀਬ 32 ਲੱਖ ਲੋਕਾਂ ਨੇ ਟੀਕੇ ਲਗਵਾਏ। 

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨੂੰ ਲੈ ਕੇ ਮੋਦੀ ਕੈਬਨਿਟ ਦਾ ਵੱਡਾ ਫ਼ੈਸਲਾ

ਉਨ੍ਹਾਂ ਕਿਹਾ ਕਿ ਕਿਸੇ ਇਕ ਦਿਨ ਪੂਰੀ ਦੁਨੀਆ 'ਚ ਜਿੰਨੇ ਕੋਵਿਡ ਟੀਕੇ ਲਗਾਏ ਜਾ ਰਹੇ ਹਨ, ਉਨ੍ਹਾਂ 'ਚੋਂ 30 ਤੋਂ 40 ਫੀਸਦੀ ਟੀਕੇ ਭਾਰਤ 'ਚ ਲਗਾਏ ਜਾ ਰਹੇ ਹਨ। ਹਰਸ਼ਵਰਧਨ ਨੇ ਕਿਾ ਕਿ ਕੇਂਦਰ ਸਰਕਾਰ ਵੱਖ-ਵੱਖ ਸੂਬਿਆਂ ਨੂੰ ਕੋਵਿਡ ਟੀਕੇ ਮੁਹੱਈਆ ਕਰਵਾ ਰਹੀ ਹੈ ਅਤੇ ਇਸ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ 'ਚ ਕੋਵਿਡ ਟੀਕੇ ਲਈ ਵੱਧ ਤੋਂ ਵੱਧ 250 ਰੁਪਏ ਫ਼ੀਸ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ 'ਚ 150 ਰੁਪਏ ਟੀਕਾ ਲਾਗਤ ਦੇ ਰੂਪ 'ਚ ਭਾਰਤ ਸਰਕਾਰ ਦੇ ਖਾਤੇ 'ਚ ਜਮ੍ਹਾ ਕਰਵਾਈ ਜਾਵੇਗੀ ਅਤੇ 100 ਰੁਪਏ ਦੀ ਰਾਸ਼ੀ ਨਿੱਜੀ ਹਸਪਤਾਲਾਂ ਤੋਂ ਟੀਕਾਕਰਨ ਜਾਂ ਸੇਵਾ ਪ੍ਰਭਾਰ ਦੇ ਰੂਪ 'ਚ ਆਪਣੇ ਕੋਲ ਰੱਖੀ ਜਾਵੇਗੀ।

ਇਹ ਵੀ ਪੜ੍ਹੋ : ਲੋਕ ਸਭਾ ’ਚ ਭਗਤ ਸਿੰਘ ਤੇ ਸਾਥੀਆਂ ਨੂੰ ਕੁਝ ਸਮਾਂ ‘ਮੌਨ’ ਰਹਿ ਕੇ ਦਿੱਤੀ ਗਈ ਸ਼ਰਧਾਂਜਲੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News