ਦੇਸ਼ ਨੂੰ ਆਰਥਿਕ ਤਬਾਹੀ ''ਚ ਡੁੱਬੋ ਕੇ ਚੁੱਪ ਹੈ ਮੋਦੀ ਸਰਕਾਰ : ਰਣਦੀਪ ਸੁਰਜੇਵਾਲਾ

Thursday, Sep 03, 2020 - 02:08 PM (IST)

ਦੇਸ਼ ਨੂੰ ਆਰਥਿਕ ਤਬਾਹੀ ''ਚ ਡੁੱਬੋ ਕੇ ਚੁੱਪ ਹੈ ਮੋਦੀ ਸਰਕਾਰ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ- ਕਾਂਗਰਸ ਨੇ ਦੇਸ਼ ਦੀ ਆਰਥਿਕ ਬਦਹਾਲੀ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਆਜ਼ਾਦੀ ਤੋਂ ਬਾਅਦ ਅਰਥ ਵਿਵਸਥਾ ਪਹਿਲੀ ਵਾਰ ਸਭ ਤੋਂ ਹੇਠਲੇ ਪੱਧਰ 'ਤੇ ਹੈ ਅਤੇ ਇਸ ਨੂੰ ਪੱਟੜੀ 'ਤੇ ਲਿਆਉਣ ਲਈ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ। ਇਸ ਲਈ ਇਸ ਮੁੱਦੇ 'ਤੇ ਉਸ ਨੇ ਪੂਰੀ ਤਰ੍ਹਾਂ ਨਾਲ ਚੁੱਪੀ ਸਾਧ ਲਈ ਹੈ। ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਅਰਥ ਵਿਵਸਥਾ ਨੂੰ ਉਭਰਨ ਦੇ ਉਪਾਅ ਨਹੀਂ ਕਰ ਪਾ ਰਹੇ ਹਨ। ਉਹ ਚੁੱਪ ਬੈਠ ਗਏ ਹਨ ਅਤੇ ਦੇਸ਼ ਦੀ ਲਗਾਤਾਰ ਡੁੱਬ ਰਹੀ ਅਰਥ ਵਿਵਸਥਾ ਨੂੰ ਹੁਣ ਭਗਵਾਨ ਭਰੋਸੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 73 ਸਾਲਾਂ 'ਚ ਪਹਿਲੀ ਵਾਰ ਜੀ.ਡੀ.ਪੀ. ਜ਼ੀਰੋ ਤੋਂ ਹੇਠਾਂ 23 ਫੀਸਦੀ ਤੱਕ ਡਿੱਗ ਗਈ ਹੈ। ਇਸ ਦਾ ਮਤਲਬ ਹੈ ਕਿ ਦੇਸ਼ ਵਾਸੀਆਂ ਦੀ ਮੌਸਤ ਆਮਦਨ ਹੁਣ ਡਿੱਗ ਜਾਵੇਗੀ। ਲਗਾਤਾਰ ਟੁੱਟ ਰਹੀ ਇਸ ਅਰਥ ਵਿਵਸਥਾ ਦਾ ਸਿੱਧਾ ਅਸਰ ਆਮ ਆਦਮੀ 'ਤੇ ਪੈਣਾ ਤੈਅ ਹੈ ਅਤੇ ਸਰਕਾਰ ਦੇਸ਼ ਦੀ ਜਨਤਾ ਨੂੰ ਬਚਾਉਣ ਦਾ ਕੋਈ ਠੋਸ ਉਪਾਅ ਕਰਨ ਦੀ ਬਜਾਏ ਚੁੱਪੀ ਸਾਧ ਗਈ ਹੈ ਅਤੇ ਉਸ ਦੀ ਇਹ ਖਾਮੋਸ਼ੀ ਬਹੁਤ ਖਤਰਨਾਕ ਹੈ।

PunjabKesariਰਣਦੀਪ ਨੇ ਕਿਹਾ ਕਿ ਮਾਹਰਾਂ ਅਨੁਸਾਰ ਇਸ ਕਾਰਨ 2019-20 'ਚ ਪ੍ਰਤੀ ਵਿਅਕਤੀ ਸਾਲਾਨਾ ਆਮ 1,35,050 ਦੱਸੀ ਗਈ ਹੈ, ਜਦੋਂ ਕਿ ਚਾਲੂ ਵਿੱਤ ਸਾਲ ਦੀ ਪਹਿਲੀ ਤਿਮਾਹੀ ਅਪ੍ਰੈਲ ਤੋਂ ਜੂਨ 'ਚ ਜੀ.ਡੀ.ਪੀ. ਜ਼ੀਰੋ ਤੋਂ 24 ਫੀਸਦੀ 'ਤੇ ਆ ਗਈ ਹੈ। ਦੂਜੀ ਤਿਮਾਹੀ ਜੁਲਾਈ ਤੋਂ ਸਤੰਬਰ 'ਚ ਹਾਲ ਇਸ ਤੋਂ ਵੀ ਬੁਰਾ ਹੈ ਯਾਨੀ ਪੂਰੇ ਸਾਲ 'ਚ ਜੇਕਰ ਡੀ.ਜੀ.ਪੀ. ਜ਼ੀਰੋ ਤੋਂ 11 ਫੀਸਦੀ ਹੇਠਾਂ ਤੱਕ ਵੀ ਡਿੱਗੀ ਤਾਂ ਆਮ ਦੇਸ਼ ਵਾਸੀ ਦੀ ਆਮਦਨ ਸਾਲਾਨਾ 14,900 ਰੁਪਏ ਘੱਟ ਹੋ ਜਾਵੇਗੀ। ਇਕ ਪਾਸੇ ਮਹਿੰਗਾਈ ਦੀ ਮਾਰ, ਦੂਜੇ ਪਾਸੇ ਸਰਕਾਰੀ ਟੈਕਸਾਂ ਦੀ ਭਰਮਾਰ ਅਤੇ ਤੀਜੇ ਪਾਸੇ ਮੰਦੀ ਦੀ ਮਾਰ ਅਤੇ ਇਹ ਤਿੰਨੋਂ ਮਿਲ ਕੇ ਆਮ ਆਦਮੀ ਦੀ ਕਮਰ ਤੋੜ ਦੇਣਗੇ।


author

DIsha

Content Editor

Related News